ਦਰਸ਼ਕਾਂ 'ਚ ਉਤਸੁਕਤਾ ਵਧਾਉਂਦੈ 'ਸੁਫਨਾ' ਦੇ ਗੀਤ 'ਕਬੂਲ ਏ' ਅਤੇ 'ਜਾਨ ਦਿਆਂਗੇ' (ਵੀਡੀਓ)

1/22/2020 12:37:58 PM

ਜਲੰਧਰ (ਬਿਊਰੋ) — 14 ਫਰਵਰੀ ਨੂੰ ਦੁਨੀਆ ਭਰ 'ਚ ਵੱਡੇ ਪੱਧਰ 'ਤੇ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਸੁਫਨਾ' ਇਨ੍ਹੀਂ ਦਿਨੀਂ ਆਪਣੇ ਸ਼ਾਨਦਾਰ ਮਿਊਜ਼ਿਕ ਨੂੰ ਲੈ ਕੇ ਹਰ ਪਾਸੇ ਚਰਚਾ 'ਚ ਛਾਈ ਹੋਈ ਹੈ। ਦਰਅਸਲ, ਕੁਝ ਦਿਨ ਪਹਿਲਾਂ ਫਿਲਮ ਦਾ ਪਹਿਲਾ ਗੀਤ 'ਕਬੂਲ ਏ' ਰਿਲੀਜ਼ ਹੋਇਆ ਸੀ, ਜਿਸ ਤੋਂ ਬਾਅਦ ਫਿਲਮ ਦਾ ਦੂਜਾ ਰੋਮਾਂਟਿਕ ਗੀਤ 'ਜਾਨ ਦਿਆਂਗੇ' ਰਿਲੀਜ਼ ਕੀਤਾ ਗਿਆ। ਫਿਲਮ ਦੇ ਇਨ੍ਹਾਂ ਦੋਵੇਂ ਗੀਤਾਂ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਨ੍ਹਾਂ ਗੀਤਾਂ ਨੇ ਫਿਲਮ ਪ੍ਰਤੀ ਦਰਸ਼ਕਾਂ 'ਚ ਉਤਸੁਕਤਾ ਨੂੰ ਹੋਰ ਵੀ ਵਧਾ ਦਿੱਤਾ ਹੈ।
ਦੱਸ ਦਈਏ ਕਿ ਖਬਰ ਲਿਖਣ ਮੁਤਾਬਕ ਫਿਲਮ ਦੇ ਪਹਿਲੇ ਗੀਤ ਯਾਨੀ ਕਿ 'ਕਬੂਲ ਏ' ਨੂੰ 5.8 ਮਿਲੀਅਨ ਤੋਂ ਵਧ ਵਾਰ ਯੂਟਿਊਬ 'ਤੇ ਦੇਖਿਆ ਗਿਆ ਹੈ। ਇਸ ਗੀਤ ਨੂੰ ਗਾਇਕਾ ਜੋੜੀ ਹਸਮਤ ਤੇ ਸੁਲਤਾਨਾ ਨੇ ਗਾਇਆ ਹੈ, ਜਿਸ ਦੇ ਬੋਲ ਨਾਮੀ ਗੀਤਕਾਰ ਜਾਨੀ ਨੇ ਲਿਖੇ ਹਨ। ਮਸ਼ਹੂਰ ਗਾਇਕ ਤੇ ਸੰਗੀਤਕਾਰ ਬੀ ਪ੍ਰਾਕ ਨੇ ਇਸ ਗੀਤ ਨੂੰ ਸੰਗੀਤਬੰਦ ਕੀਤਾ ਹੈ।

ਇਸੇ ਤਰ੍ਹਾਂ ਕੁਝ ਦਿਨ ਪਹਿਲਾਂ ਰਿਲੀਜ਼ ਹੋਏ ਫਿਲਮ ਦੇ ਦੂਜੇ ਗੀਤ 'ਜਾਨ ਦਿਆਂਗੇ' ਨੂੰ ਹੁਣ ਤੱਕ 2.1 ਮਿਲੀਅਨ ਤੋਂ ਵਧ ਵਾਰ ਯੂਟਿਊਬ ਦੇਖਿਆ ਜਾ ਚੁੱਕਾ ਹੈ। ਇਹ ਗੀਤ ਰਿਲੀਜ਼ ਹੁੰਦਿਆਂ ਹੀ ਟਰੈਂਡਿੰਗ 'ਚ ਛਾਇਆ ਹੋਇਆ ਹੈ। ਇਸ ਗੀਤ ਨੂੰ ਮਸ਼ਹੂਰ ਗੀਤਕਾਰ ਜਾਨੀ ਨੇ ਲਿਖਿਆ ਤੇ ਕੰਪੌਜ ਕੀਤਾ ਹੈ ਅਤੇ ਬੀ ਪਰੈਕ ਦੇ ਸੰਗੀਤ 'ਚ ਐਮੀ ਵਿਰਕ ਨੇ ਗਾਇਆ ਹੈ।

ਦੱਸ ਦਈਏ ਕਿ ਦੋਵਾਂ ਗੀਤਾਂ ਦੇ ਬੇਮਿਸਾਲ ਮਿਊਜ਼ਿਕ ਨੇ ਦਰਸ਼ਕਾਂ ਨੂੰ ਆਪਣਾ ਦੀਵਾਨਾ ਬਣਾ ਲਿਆ ਹੈ। ਉਮੀਦ ਹੈ ਕਿ ਗੀਤਾਂ ਵਾਂਗ ਫਿਲਮ ਵੀ ਦਰਸ਼ਕਾਂ ਦੀਆਂ ਉਮੀਦਾਂ 'ਤੇ ਖਰਾ ਉੱਤਰੇਗੀ। ਪੰਜ ਪਾਣੀ ਫਿਲਮਜ਼ ਦੇ ਬੈਨਰ ਹੇਠ ਬਣ ਰਹੀ ਇਸ ਫਿਲਮ ਦੇ ਨਿਰਮਾਤਾ ਗੁਰਪ੍ਰੀਤ ਸਿੰਘ ਤੇ ਨਵਨੀਤ ਸਿੰਘ ਵਿਰਕ ਹਨ। ਇਸ ਫਿਲਮ 'ਚ ਐਮੀ ਵਿਰਕ ਤੇ ਤਾਨੀਆ ਦੀ ਜੋੜੀ ਤੋਂ ਇਲਾਵਾ ਜੈਸਮੀਨ ਬਾਜਵਾ, ਜਗਜੀਤ ਸੰਧੂ, ਸੀਮਾ ਕੌਸਲ, ਕਾਕਾ ਕੌਤਕੀ, ਮੋਹਨੀ ਤੂਰ, ਮਿੰਟੂ ਕਾਪਾ, ਲੱਖਾ ਲਹਿਰੀ, ਬਲਵਿੰਦਰ ਬੁਲਟ, ਰਬਾਬ ਕੌਰ ਨੇ ਅਹਿਰਮ ਕਿਰਦਾਰ ਨਿਭਾਏ ਹਨ। ਸੰਗੀਤ ਬੀ ਪਰਾਕ ਨੇ ਦਿੱਤਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News