ਐਕਸ਼ਨ ਫਿਲਮਾਂ ਦੇ ਦੌਰ ਦਾ ਨਵਾਂ ਤਜ਼ਰਬਾ ਹੋਵੇਗੀ ''ਜੋਰਾ-ਦਿ ਸੈਕਿੰਡ ਚੈਪਟਰ''

1/22/2020 12:57:03 PM

ਜਲੰਧਰ (ਬਿਊਰੋ) — ਪੰਜਾਬੀ ਸਿਨੇਮਾ ਦਿਨ ਦੁੱਗਣੀ ਤੇ ਰਾਤ ਚੋਗਣੀ ਤਰੱਕੀ ਕਰ ਰਿਹਾ ਹੈ, ਜਿਸ ਦਾ ਕਾਰਨ ਪੰਜਾਬੀ ਫਿਲਮਾਂ ਦੇ ਵੱਖੋ-ਵੱਖਰੇ ਕੰਸੈਪਟ ਹਨ। ਜੀ ਹਾਂ, ਕੁਝ ਅਜਿਹੇ ਹੀ ਕੰਸੈਪਟ ਵਾਲੀ ਫਿਲਮ ਹੈ 'ਜੋਰਾ-ਦਿ ਸੈਕਿੰਡ ਚੈਪਟਰ', ਜੋ ਕਿ 6 ਮਾਰਚ ਨੂੰ ਵੱਡੇ ਪੱਧਰ 'ਤੇ ਰਿਲੀਜ਼ ਹੋ ਰਹੀ ਹੈ। 'ਬਠਿੰਡੇ ਵਾਲੇ ਬਾਈ ਫਿਲਮਜ਼', 'ਲਾਊਡ ਰੋਰ ਫਿਲਮ' ਅਤੇ 'ਰਾਜ ਮੋਸ਼ਨ ਪਿਕਚਰਜ਼' ਦੇ ਬੈਨਰ ਹੇਠ ਬਣੀ ਇਸ ਫਿਲਮ 'ਚ ਪੰਜਾਬੀ ਫਿਲਮਾਂ ਦੇ ਐਕਸ਼ਨ ਹੀਰੋ ਦੀਪ ਸਿੱਧੂ, ਧਰਮਿੰਦਰ, ਸਿੰਗਾ, ਗੁੱਗੂ ਗਿੱਲ, ਜਪਜੀ ਖਹਿਰਾ, ਮਾਹੀ ਗਿੱਲ, ਹੌਬੀ ਧਾਲੀਵਾਲ, ਆਸ਼ੀਸ ਦੁੱਗਲ, ਕੁੱਲ ਸਿੱਧੂ, ਯਾਦ ਗਰੇਵਾਲ, ਸੋਨਪ੍ਰੀਤ ਜਵੰਦਾ ਅਤੇ ਮੁਕੇਸ਼ ਤਿਵਾੜੀ ਆਦਿ ਅਹਿਮ ਭੂਮਿਕਾ 'ਚ ਹਨ। ਨਿਰਮਾਤਾ ਹਰਪ੍ਰੀਤ ਸਿੰਘ ਦੇਵਗਨ, ਮਨਦੀਪ ਸਿੰਘ ਸਿੱਧੂ, ਜੈਰੀ ਬਰਾੜ, ਬਿਮਲ ਚੋਪੜਾ ਅਤੇ ਅਮਰਿੰਦਰ ਸਿੰਘ ਰਾਜੂ ਵਲੋਂ ਪ੍ਰੋਡਿਊਸ ਇਸ ਫਿਲਮ ਦਾ ਟੀਜ਼ਰ 4 ਜਨਵਰੀ ਨੂੰ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਆਏ ਦਿਨ ਫਿਲਮ ਦੇ ਵੱਖੋ-ਵੱਖਰੇ ਪੋਸਟਰ ਵੀ ਸਾਹਮਣੇ ਆ ਰਹੇ ਹਨ, ਜੋ ਕਾਫੀ ਦਮਦਾਰ ਹਨ। ਫਿਲਮ ਦੇ ਪੋਸਟਰਾਂ ਤੇ ਟੀਜ਼ਰ ਨੂੰ ਦੇਖ ਕੇ ਦਰਸ਼ਕ ਹੁਣ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਫਿਲਮ ਦਾ ਸੰਗੀਤ ਮਿਊਜ਼ਿਕ ਇੰਮਪਾਇਰ, ਸਨੀ ਬਾਵਰਾ ਤੇ ਇੰਦਰ ਬਾਵਰਾ ਨੇ ਦਿੱਤਾ ਹੈ। ਦੇਸੀ ਰੌਕਸਟਾਰ ਤੇ ਉੱਘੇ ਗਾਇਕ ਗਿੱਪੀ ਗਰੇਵਾਲ, ਲਾਭ ਹੀਰਾ ਤੇ ਸਿੰਗਾ ਨੇ ਪਲੇਅ ਬੈਕ ਗਾਇਆ ਹੈ।


ਦੱਸਣਯੋਗ ਹੈ ਕਿ ਲੇਖਕ-ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਦੀ ਇਹ ਫਿਲਮ ਉਨ੍ਹਾਂ ਦੀ ਸਾਲ 2017 ਦੀ ਸੁਪਟਹਿੱਟ ਫਿਲਮ 'ਜੋਰਾ 10 ਨੰਬਰੀਆਂ' ਦਾ ਅਗਲਾ ਭਾਗ ਹੀ ਹੈ, ਜਿਸ ਦੀ ਕਹਾਣੀ ਪੰਜਾਬ ਪੁਲਸ, ਰਾਜਸੀ ਲੋਕਾਂ ਅਤੇ ਆਮ ਲੋਕਾਂ ਦੁਆਲੇ ਘੁੰਮਦੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News