''ਟਿਕ ਟਾਕ'' ''ਤੇ ਇਕ ਵਾਰ ਫਿਰ ਛਾਈ ਨੇਹਾ ਕੱਕੜ, ਵਾਰ-ਵਾਰ ਦੇਖਿਆ ਜਾ ਰਿਹੈ ਵੀਡੀਓ

1/20/2020 10:35:47 AM

ਮੁੰਬਈ(ਬਿਊਰੋ)- ਬਾਲੀਵੁੱਡ ਤੇ ਪੰਜਾਬੀ ਗਾਇਕਾ ਨੇਹਾ ਕੱਕੜ ਦੀ ਆਵਾਜ਼ ਦਾ ਜਾਦੂ ਫੈਨਜ਼ 'ਤੇ ਇਸ ਕਦਰ ਛਾਇਆ ਹੋਇਆ ਹੈ ਕਿ ਉਨ੍ਹਾਂ ਦਾ ਗੀਤ ਆਉਂਦੇ ਹੀ ਹਿੱਟ ਹੋ ਜਾਂਦਾ ਹੈ। ਕਦੇ ਆਪਣੇ ਗੀਤਾਂ ਕਾਰਨ ਤਾਂ ਕਦੇ ਸੋਸ਼ਲ ਮੀਡੀਆ ਕਾਰਨ, ਨੇਹਾ ਅਕਸਰ ਲੋਕਾਂ ਦੇ ਦਿਲਾਂ ’ਤੇ ਰਾਜ ਕਰਦੀ ਹੈ। ਦੱਸ ਦੇਈਏ ਕਿ ਨੇਹਾ ਕੱਕੜ ਇਨ੍ਹੀਂ ਦਿਨੀਂ ਟਵਿਟਰ, ਇੰਸਟਾਗ੍ਰਾਮ ’ਤੇ ਨਹੀਂ ਸਗੋਂ ਟਿਕ ਟਾਕ ’ਤੇ ਧਮਾਲ ਮਚਾ ਰਹੀ ਹੈ। ਨੇਹਾ ਕੱਕੜ ਦੇ ਟਿਕ ਟਾਕ ਵੀਡੀਓਜ਼ ਉਨ੍ਹਾਂ ਦੇ ਫੈਨਜ਼ ਨੂੰ ਕਾਫੀ ਪਸੰਦ ਆ ਰਹੇ ਹਨ। ਉਨ੍ਹਾਂ ਨੂੰ ਟਿਕ ਟਾਕ ’ਤੇ 13 ਮਿਲੀਅਨ ਤੋਂ ਵੀ ਜ਼ਿਆਦਾ ਲੋਕ ਫਾਲੋ ਕਰਦੇ ਹਨ। ਨੇਹਾ ਅਕਸਰ ਆਪਣੇ ਟਿਕ ਟਾਕ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਉਨ੍ਹਾਂ ਦੇ ਵੀਡੀਓਜ਼ ਲੋਕਾਂ ਨੂੰ ਕਾਫੀ ਪਸੰਦ ਵੀ ਆਉਂਦੇ ਹਨ। ਹਾਲ ਹੀ ਨੇਹਾ ਨੇ ਇਕ ਵੀਡੀਓ ਸਾਂਝਾ ਕੀਤਾ ਸੀ, ਜੋ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਵੀਡੀਓ ਵਿਚ ਨੇਹਾ ‘ਧੀਮੇ ਧੀਮੇ’ ਗੀਤ ’ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਲੋਕ ਨੇਹਾ ਦੇ ਇਸ ਅੰਦਾਜ਼ ਨੂੰ ਕਾਫੀ ਪਸੰਦ ਕਰ ਰਹੇ ਹਨ।

@nehakakkar

Welcoming New Year Likeee 💃🏻 #DheemeDheeme with #Kartik 😎 Song by tonykakkar 🙌🏼 Video Shot by raghavkakkarofficial 😘 #NehaKakkar #TikTokIndia

♬ DHEEME DHEEME - TONY KAKKAR, NEHA KAKKAR

ਫਿਲਹਾਲ ਨੇਹਾ ਸੋਨੀ ਟੀ.ਵੀ. ’ਤੇ ਪ੍ਰਸਾਰਿਤ ਹੋਣ ਵਾਲੇ ਸਿੰਗਿਗ ਰਿਐਲਿਟੀ ਸ਼ੋਅ ‘ਇੰਡੀਅਨ ਆਈਡਲ’ ਵਿਚ ਬਤੋਰ ਜੱਜ ਸ਼ਾਮਿਲ ਹੈ। ਨੇਹਾ ਇਸ ਸ਼ੋਅ ਨੂੰ ਲੈ ਕੇ ਵੀ ਕਾਫੀ ਚਰਚਾ ਵਿਚ ਰਹਿੰਦੀ ਹੈ। ਹਾਲ ਹੀ ਵਿਚ ਨੇਹਾ ਇੰਡੀਅਨ ਆਈਡਲ ਦੇ ਹੋਸਟ ਅਤੇ ਸਿੰਗਰ ਆਦਿੱਤਿਆ ਨਾਰਾਇਣ ਨਾਲ ਵਿਆਹ ਨੂੰ ਲੈ ਕੇ ਚਰਚਾ ਵਿਚ ਸੀ। ਇੰਡੀਅਨ ਆਈਡਲ ਦੇ ਸੈੱਟ ’ਤੇ ਹੀ ਦੋਵਾਂ ਦੇ ਵਿਆਹ ਤੈਅ ਹੋਇਆ ਅਤੇ ਵਿਆਹ ਦੀ ਤਾਰੀਖ ਨਾਲ ਹੀ ਵਿਆਹ ਦਾ ਕਾਰਡ ਵੀ ਸਾਹਮਣੇ ਆਇਆ ਸੀ। ਹਾਲਾਂਕਿ ਇਹ ਸਭ ਕੁੱਝ ਮਜ਼ਾਕ ਸੀ। ਦਰਅਸਲ ਇੰਡੀਅਨ ਆਈਡਲ ਦੇ ਸੈੱਟ ’ਤੇ ਆਦਿੱਤਿਆ ਨਾਰਾਇਣ ਨੇਹਾ ਕੱਕੜ ਨਾਲ ਅਕਸਰ ਹੀ ਫਲਰਟ ਕਰਦੇ ਨਜ਼ਰ ਆਉਂਦੇ ਹਨ।

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News