ਬਰਸੀ ਮੌਕੇ ਜਾਣੋ ਪਰਵੀਨ ਬੌਬੀ ਦੀ ਜ਼ਿੰਦਗੀ ਦੀਆਂ ਕੁੱਝ ਖਾਸ ਗੱਲਾਂ ਬਾਰੇ

1/20/2020 11:43:51 AM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਪਰਵੀਨ ਬੌਬੀ ਦੀ ਮੌਤ ਬਹੁਤ ਹੀ ਦਰਦਨਾਕ ਤਰੀਕੇ ਨਾਲ ਹੋਈ ਸੀ। ਪਰਵੀਨ ਦੀ ਲਾਸ਼ 20 ਜਨਵਰੀ 2005 ਨੂੰ ਆਪਣੇ ਫਲੈਟ 'ਚ ਮਿਲੀ ਸੀ। ਉਸ ਦੀ ਜ਼ਿੰਦਗੀ ਹਮੇਸ਼ਾ ਵਿਵਾਦਾਂ 'ਚ ਘਿਰੀ ਰਹੀ। ਕਦੇ ਉਹ ਲਿਵਇਨ ਰਿਲੇਸ਼ਨਸ਼ਿਪ ਕਰਕੇ ਚਰਚਾ 'ਚ ਰਹੀ ਤੇ ਕਦੇ ਅਫੇਅਰਸ ਨੂੰ ਲੈ ਕੇ।ਪਰਵੀਨ ਬੌਬੀ ਨੂੰ ਲੈ ਕੇ ਕਿਹਾ ਜਾਂਦਾ ਹੈ ਕਿ ਇੰਡਸਟਰੀ 'ਚ ਆਉਣ ਤੋਂ ਬਾਅਦ ਜਿੰਨੀ ਜਲਦੀ ਉਨ੍ਹਾਂ ਨੇ ਖੁੱਦ ਨੂੰ ਸੈਟਲ ਕਰ ਲਿਆ, ਉਨੀ ਹੀ ਜਲਦੀ ਉਸ ਨੇ ਆਪਣੇ ਲਈ ਲਾਈਫ ਪਾਰਟਨਰ ਵੀ ਲੱਭ ਲਿਆ ਸੀ। ਸਭ ਤੋਂ ਪਹਿਲਾਂ ਉਸ ਦਾ ਨਾਂ ਡੈਨੀ ਨਾਲ ਜੁੜਿਆ। ਫਿਲਮ 'ਧੂਏਂ ਕੀ ਲਕੀਰ' ਤੋਂ ਸ਼ੁਰੂ ਹੋਇਆ ਉਸ ਦਾ ਅਫੇਅਰ ਕੁਝ ਹੀ ਸਮੇਂ ਪਰਵਾਨ ਚੜ੍ਹਿਆ। ਹਾਲਾਂਕਿ ਇਹ ਅਫੇਅਰ ਜ਼ਿਆਦਾ ਦਿਨਾਂ ਤੱਕ ਨਹੀਂ ਚਲਿਆ। ਡੈਨੀ ਨਾਲ ਬ੍ਰੇਕਅੱਪ ਹੋਣ 'ਤੇ ਪਰਵੀਨ ਨੂੰ ਕਾਫੀ ਦਰਦ ਪੁੱਜਿਆ ਪਰ ਉਸ ਨੇ ਖੁਦ ਨੂੰ ਟੁੱਟਣ ਨਹੀਂ ਦਿੱਤਾ।

ਇਸ ਦੌਰਾਨ ਉਹ ਕਬੀਰ ਬੇਦੀ ਦੇ ਸੰਪਰਕ 'ਚ ਆਈ। ਕਬੀਰ ਕਾਫੀ ਨਵੀਂ ਸੋਚਦੇ ਸਨ। ਸਿਗਰੇਟ, ਸ਼ਰਾਬ ਪੀਣ ਵਾਲੀ ਬੋਲਡ ਪਰਵੀਨ ਤੇ ਕਬੀਰ ਨੂੰ ਇਕ-ਦੂਜੇ ਦਾ ਸਾਥ ਪਸੰਦ ਆਉਣ ਲੱਗਾ। ਦੋਵੇਂ ਲੰਬੇ ਸਮੇਂ ਤੱਕ ਲਿਵਇਨ ਰਹੇ ਪਰ ਇਹ ਰਿਸ਼ਤਾ ਵੀ ਜ਼ਿਆਦਾ ਤੱਕ ਨਹੀਂ ਚੱਲ ਸਕਿਆ। ਗੁਜਰਾਤ ਦੇ ਜੂਨਾਗੜ੍ਹ ਦੇ ਇਕ ਮੁਸਲਿਮ ਪਰਿਵਾਰ 'ਚ ਪਰਵੀਨ ਬੌਬੀ ਦਾ ਜਨਮ ਹੋਇਆ ਸੀ। ਉਸ ਨੇ ਸੈਂਟ ਜੇਵੀਅਰਜ਼ ਕਾਲਜ ਅਹਿਮਦਾਬਾਦ ਤੋਂ ਪੜ੍ਹਾਈ ਪੂਰੀ ਕੀਤੀ। ਇਸ ਦੌਰਾਨ ਫਿਲਮਕਾਰ ਬੀ.ਆਰ. ਇਸ਼ਾਰਾ ਦੀ ਉਸ 'ਤੇ ਨਜ਼ਰ ਪਈ। ਮਿਨੀ ਸਕਰਟ ਪਾਏ ਅਤੇ ਹੱਥ 'ਚ ਸਿਗਰੇਟ ਲਏ ਬੌਬੀ ਦਾ ਅੰਦਾਜ਼ ਬੀਆਰ ਨੂੰ ਐਨਾ ਪਸੰਦ ਆਇਆ ਕਿ ਉਸ ਨੇ ਤੁਰੰਤ ਹੀ ਆਪਣੀ ਫਿਲਮ 'ਚਰਿੱਤਰ' ਦੇ ਲਈ ਸਾਈਨ ਕਰ ਲਿਆ। ਹਾਲਾਂਕਿ ਇਹ ਫਿਲਮ ਨਹੀਂ ਚੱਲੀ ਪਰ ਪਰਵੀਨ ਬੌਬੀ ਨੂੰ ਪਸੰਦ ਕੀਤਾ ਗਿਆ।

ਜੀਨਤ ਅਮਾਨ ਤੋਂ ਬਾਅਦ ਪਰਵੀਨ ਵੀ ਬੋਲਡ ਅਤੇ ਬਿੰਦਾਸ ਅਦਾਕਾਰਾ ਬਣ ਕੇ ਉਭਰੀ ਪਰ ਦੋਹਾਂ 'ਚ ਬਹੁਤ ਫਰਕ ਸੀ। ਜੀਨਤ ਦੀ ਸੋਚ ਪੂਰੀ ਤਰ੍ਹਾਂ ਕਾਰੋਬਾਰੀ ਸੀ। ਜ਼ਿਆਦਾ ਲਾਈਮਲਾਈਟ ਅਤੇ ਸਫਲਤਾ ਹੀ ਉਸ ਦੀ ਸਭ ਤੋਂ ਵੱਡੀ ਦੁਸ਼ਮਣ ਬਣ ਗਈ, ਜਿਸ ਕਰਕੇ ਬਾਲੀਵੁੱਡ 'ਚ ਹਰ ਕੋਈ ਉਸ ਨੂੰ ਆਪਣਾ ਦੁਸ਼ਮਣ ਨਜ਼ਰ ਆਉਣ ਲੱਗ ਪਿਆ ਸੀ। ਅਖੀਰਲੇ ਸਮੇਂ ਪਰਵੀਨ ਬਾਬੀ ਇਕੱਲੀ ਸੀ। 20 ਜਨਵਰੀ 2005 ਨੂੰ ਇਕੱਲੇ ਘਰ ’ਚ ਉਨ੍ਹਾਂ ਨੇ ਦਮ ਤੋੜ ਦਿੱਤਾ। ਤਿੰਨ ਦਿਨਾਂ ਤੱਕ ਲਾਸ਼ ਬੈੱਡ ’ਤੇ ਪਈ ਰਹੀ। ਜਦੋਂ ਦਰਵਾਜ਼ੇ ਤੋਂ ਬਰੈੱਡ-ਦੁੱਧ ਨਾ ਚੁੱਕਿਆ ਗਿਆ ਤਾਂ ਕਿਸੇ ਨੇ ਪੁਲਸ ਨੂੰ ਖਬਰ ਦਿੱਤੀ ਸੀ। ਉਸ ਸਮੇਂ ਲੋਕਾਂ ਨੂੰ ਉਨ੍ਹਾਂ ਦੀ ਮੌਤ ਦੀ ਜਾਣਕਾਰੀ ਮਿਲੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News