ਯੁਵਰਾਜ ਹੰਸ ਨੇ ਸ਼ੇਅਰ ਕੀਤੀ ਨਵਜੰਮੇ ਪੁੱਤਰ ਦੀ ਪਹਿਲੀ ਟਿਕ-ਟਾਕ ਵੀਡੀਓ

5/20/2020 2:14:00 PM

ਜਲੰਧਰ (ਬਿਊਰੋ)— ਹਾਲ ਹੀ 'ਚ ਪੰਜਾਬੀ ਇੰਡਸਟਰੀ ਦੇ ਨਾਮੀ ਅਦਾਕਾਰ ਯੁਵਰਾਜ ਹੰਸ ਪਿਤਾ ਬਣੇ ਹਨ। 12 ਮਈ ਨੂੰ ਮਾਨਸੀ ਸ਼ਰਮਾ ਨੇ ਬੇਟੇ ਨੂੰ ਜਨਮ ਦਿੱਤਾ ਹੈ, ਜਿਸ ਤੋਂ ਬਾਅਦ ਹੰਸ ਰਾਜ ਹੰਸ ਦੇ ਪਰਿਵਾਰ 'ਚ ਵਾਧਾ ਤੇ ਰਿਸ਼ਤਿਆਂ 'ਚ ਤਰੱਕੀ ਹੋ ਗਈ। ਹੰਸ ਰਾਜ ਹੰਸ ਦਾਦਾ ਤੇ ਨਵਰਾਜ ਹੰਸ ਤਾਇਆ ਬਣ ਗਏ ਹਨ, ਜਿਸ ਦੇ ਚੱਲਦਿਆਂ ਸਾਰੇ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਹੈ। ਹਰ ਕੋਈ ਆਪਣੇ ਤਰੀਕੇ ਨਾਲ ਯੁਵਰਾਜ ਦੇ ਲਾਡਲੇ ਲਈ ਆਪਣਾ ਪਿਆਰ ਲੁਟਾ ਰਿਹਾ ਹੈ। ਹਾਲ ਹੀ ‘ਚ ਉਨ੍ਹਾਂ ਨੇ ਆਪਣੇ ਬੇਟੇ ਰੇਦਾਨ ਦੇ ਨਾਲ ਟਿਕ-ਟਾਕ ਵੀਡੀਓ ਬਣਾਇਆ ਹੈ । ਇਸ ਵੀਡੀਓ ‘ਚ ਯੁਵਰਾਜ ਹੰਸ ਦੇ ਹੱਥ ਦੇ ਉੱਪਰ ਮਾਨਸੀ ਸ਼ਰਮਾ ਹੱਥ ਰੱਖਦੀ ਹੈ ਤੇ ਫਿਰ ਬੇਟੇ ਦਾ ਹੱਥ ਰੱਖਦੇ ਹੋਏ ਦਿਖਾਈ ਦੇ ਰਹੇ ਹਨ। ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ।

 
 
 
 
 
 
 
 
 
 
 
 
 
 

First Tiktok With Hredaan🧿🧿 #hredaanyuvraajhans @mansi_sharma6 😘😘

A post shared by Yuvraaj Hans (@yuvrajhansofficial) on May 19, 2020 at 7:43am PDT


ਯੁਵਰਾਜ ਹੰਸ ਨੇ ਆਪਣੇ ਬੇਟੇ ਦੇ ਜਨਮ ਤੋਂ ਲੈ ਕੇ ਨਾਂਅ ਤੱਕ ਸਭ ਇੰਸਟਾਗ੍ਰਾਮ ਦੇ ਰਾਹੀਂ ਆਪਣੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤਾ ਹੈ । ਲਾਕਡਾਊਨ ਦੇ ਚੱਲਦੇ ਯੁਵਰਾਜ ਹੰਸ ਦੇ ਪਿਤਾ ਹੰਸ ਰਾਜ ਹੰਸ ਆਪਣੇ ਪੋਤੇ ਰੇਦਾਨ ਨੂੰ ਹਲੇ ਤੱਕ ਮਿਲ ਨਹੀਂ ਪਾਏ । ਜਿਸ ਕਰਕੇ ਉਨ੍ਹਾਂ ਨੇ ਇਕ ਲੋਰੀ ਵਾਟਸਐੱਪ ਦੇ ਰਾਹੀਂ ਬੇਟੇ ਯੁਵਰਾਜ ਹੰਸ ਨੂੰ ਭੇਜੀ ਸੀ । ਲੋਰੀ ਗਾਉਂਦੇ ਹੋਏ ਹੰਸ ਰਾਜ ਹੰਸ ਕੁਝ ਭਾਵੁਕ ਹੁੰਦੇ ਹੋਏ ਵੀ ਨਜ਼ਰ ਆਏ।

 
 
 
 
 
 
 
 
 
 
 
 
 
 

Dont Worry Mamma And Papa Will Always Hold Your Hand And Guide You Forever.....Welcome #babyhans 🧿🧿

A post shared by Yuvraaj Hans (@yuvrajhansofficial) on May 12, 2020 at 8:40am PDT


ਦੱਸ ਦਈਏ ਟੀ. ਵੀ. ਅਦਾਕਾਰਾ ਮਾਨਸੀ ਸ਼ਰਮਾ ਤੇ ਪੰਜਾਬੀ ਐਕਟਰ ਯੁਵਰਾਜ ਹੰਸ ਲੰਬੇ ਸਮੇਂ ਤੱਕ ਇਕ-ਦੂਜੇ ਨੂੰ ਡੇਟ ਕਰ ਤੋਂ ਬਾਅਦ ਸਾਲ 2019 'ਚ ਵਿਆਹ ਕਰਵਾਇਆ ਸੀ। ਦੋਵਾਂ ਦਾ ਵਿਆਹ ਸਿੱਖ ਰੀਤੀ ਰਿਵਾਜਾਂ ਨਾਲ ਹੋਇਆ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News