ਪੂਜਾ ਬੇਦੀ ਨੇ ਖੋਲ੍ਹੀ ਗੋਆ ਦੇ ਕੁਆਰੰਟੀਨ ਸੈਂਟਰ ਦੀ ਪੋਲ (ਵੀਡੀਓ ਵਾਇਰਲ)

5/20/2020 3:08:27 PM

ਮੁੰਬਈ (ਬਿਊਰੋ) — ਪੂਜਾ ਬੇਦੀ ਇਨ੍ਹੀਂ ਦਿਨੀਂ ਚਰਚਾ 'ਚ ਹੈ। ਲਾਕਡਾਊਨ ਦੌਰਾਨ ਉਹ ਮੰਗੇਤਰ ਮਾਨੇਕ ਨਾਲ ਗੋਆ ਪਹੁੰਚੀ, ਜਿਸ ਕਾਰਨ ਉਹ ਸੋਸ਼ਲ ਮੀਡੀਆ 'ਤੇ ਟਰੋਲ ਵੀ ਹੋਈ। ਪੂਰੇ ਦੇਸ਼ 'ਚ ਲਾਕਡਾਊਨ ਚੌਥਾ ਚਰਣ ਸ਼ੁਰੂ ਹੋ ਗਿਆ ਹੈ। ਲਾਕਡਾਊਨ ਦੌਰਾਨ ਗੋਆ ਪਹੁੰਚਣ ਤੋਂ ਬਾਅਦ ਪੂਜਾ ਬੇਦੀ ਮੁਸ਼ਕਿਲਾਂ 'ਚ ਘਿਰ ਗਈ ਹੈ। ਉਸ ਨੇ ਸੋਸ਼ਲ ਮੀਡੀਆ 'ਤੇ ਇਕ ਅਜਿਹਾ ਵੀਡੀਓ ਸ਼ੇਅਰ ਕੀਤਾ ਹੈ, ਜਿਸ ਤੋਂ ਬਾਅਦ ਗੋਆ ਸਰਕਾਰ ਤੇ ਉਥੇ ਦੇ ਪ੍ਰਸ਼ਾਸਨ ਵਿਵਸਥਾ ਦੀ ਨਿੰਦਿਆ ਕਰ ਰਹੀ ਹੈ। ਮੰਗੇਤਰ ਮਾਨੇਕ ਨਾਲ ਗੋਆ ਪਹੁੰਚਣ ਤੋਂ ਬਾਅਦ ਪੂਜਾ ਬੇਦੀ ਸਿੱਧੇ ਕੁਆਰੰਟੀਨ ਸੈਂਟਰ ਪਹੁੰਚੀ, ਜਿਥੇ ਪਹੁੰਚਣ ਤੋਂ ਬਾਅਦ ਉਸ ਨੇ ਉਥੇ ਦਾ ਇਕ ਵੀਡੀਓ ਸ਼ੇਅਰ ਕੀਤਾ ਹੈ ਅਤੇ ਪ੍ਰਸ਼ਾਸਨ ਅਤੇ ਕੁਆਰੰਟੀਨ ਸੈਂਟਰ ਦੀ ਹਾਲਤ 'ਤੇ ਕਈ ਗੰਭੀਰ ਸਵਾਲ ਚੁੱਕੇ ਹਨ। ਪੂਜਾ ਨੇ ਵੀਡੀਓ 'ਚ ਕਿਹਾ, ''ਮੇਰੇ ਮੰਗੇਤਰ ਜੋ ਕਿ ਗੋਆ ਦੇ ਰਹਿਣ ਵਾਲੇ ਹਨ। ਉਸ ਨਾਲ ਮੇਰੇ ਗੋਆ ਜਾਣ 'ਤੇ ਕਾਫੀ ਵਿਵਾਦ ਹੋਇਆ। ਅਸੀਂ ਆਨ-ਲਾਈਨ ਗੋਆ ਸਰਕਾਰ+ਡੀ. ਸੀ. ਪੀ. ਮੁੰਬਈ/ਹਰ ਚੈੱਕ ਪੋਸਟ 'ਤੇ ਰੁਕੇ/ਗੋਆ ਦੇ ਹਸਪਤਾਲ 'ਚ ਕੋਵਿਡ ਦੀ ਜਾਂਚ ਕਰਵਾਈ ਅਤੇ ਇਕ ਰਾਤ ਗੋਆ 'ਚ ਕੁਆਰੰਟੀਨ 'ਚ ਗੁਜ਼ਾਰੀ। ਕਿਰਪਾ ਕਰਕੇ ਇਹ ਵੀਡੀਓ ਦੇਖੋ ਅਤੇ ਜਾਣੋ ਮੈਂ ਸੁਵਿਧਾ ਤੋਂ ਪ੍ਰੇਸ਼ਾਨ ਕਿਉਂ ਸੀ।'' ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਬੈੱਡ ਕਾਫੀ ਗੰਦਾ ਹੈ, ਜਿਸ ਦੇ ਉਪਰ ਸਿਰਫ ਚਾਦਰ ਵਿਛਾਈ ਹੋਈ ਹੈ। ਟੀ. ਵੀ. 'ਤੇ ਵੀ ਕਾਫੀ ਮਿੱਟੀ ਜੰਮੀ ਹੋਈ ਹੈ। ਪੂਜਾ ਬੇਦੀ ਆਪਣੇ ਵੀਡੀਓ 'ਚ ਕੁਆਰੰਟੀਨ ਸੈਂਟਰ ਦੇ ਬਾਥਰੂਮ ਦੀ ਵੀ ਹਾਲਤ ਦਿਸਦੀ ਹੈ। ਵੀਡੀਓ 'ਚ ਪੂਜਾ ਨੂੰ ਕਹਿੰਦੇ ਸੁਣਿਆ ਜਾ ਸਕਦਾ ਹੈ, ''ਭਾਵੇਂ ਲੋਕਾਂ ਨੂੰ ਕੋਰੋਨਾ ਵਾਇਰਸ ਨਾ ਹੋਵੇ ਪਰ ਇਸ ਕਮਰੇ ਤੋਂ ਲੋਕਾਂ ਨੂੰ ਅਜਿਹਾ ਹੋ ਸਕਦਾ ਹੈ।''

ਪੂਜਾ ਬੇਦੀ ਨੇ ਇਕ ਦੂਜਾ ਟਵੀਟ ਕੀਤਾ ਤੇ ਉਨ੍ਹਾਂ ਨੇ ਕਿਹਾ, ''ਇਸ ਪ੍ਰਕਾਰ ਦੀ ਗਿੰਦਗੀ ਨਾਲ ਇਥੇ ਵਾਇਰਸ ਪੈਦਾ ਹੋ ਸਕਦਾ ਹੈ। ਅਜਿਹੇ ਲੋਕ ਜੋ ਬਿਨਾਂ ਕੋਰੋਨਾ ਵਾਇਰਸ ਦੇ ਗੋਆ 'ਚ ਐਂਟਰੀ ਕਰਨਗੇ, ਉਨ੍ਹਾਂ ਨੂੰ ਇਸ ਪ੍ਰਕਾਰ ਦੇ ਗੰਦੇ ਕੁਆਰੰਟੀਨ ਸੈਂਟਰ ਤੋਂ ਇਹ ਹੋ ਸਕਦਾ ਹੈ। ਮੈਂ ਇਹ ਟਵੀਟ ਲੋਕਾਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਕੀਤਾ ਹੈ ਪਰ ਸਭ ਦਾ ਧਿਆਨ ਸਿਰਫ ਗੋਆ 'ਚ ਸੈਲੀਬ੍ਰਿਟੀ ਦੀ ਐਂਟਰੀ 'ਤੇ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News