ਨੈੱਟਫਲਿਕਸ ਦੀ ਸ਼ਾਨਦਾਰ ਪਹਿਲ, ਲੋੜਵੰਦਾਂ ਲਈ ਦਿੱਤੇ 7.5 ਕਰੋੜ ਰੁਪਏ

4/4/2020 1:40:51 PM

 ਜਲੰਧਰ (ਵੈੱਬ ਡੈਸਕ) - ਓ. ਟੀ. ਟੀ. ਪਲੇਟਫਾਰਮ ਨੈੱਟਫਲਿਕਸ ਨੇ ਸ਼ਨੀਵਾਰ ਯਾਨੀ ਅੱਜ 7.5 ਕਰੋੜ ਰੁਪਏ ਦਾਨ ਦੇਣ ਦੀ ਆਖੀ ਹੈ। ਨੈੱਟਫਲਿਕਸ ਪ੍ਰੋਡਿਊਸਰ ਗਿਲਡ ਇੰਡੀਆ (PGI) ਰਿਲੀਫ ਫ਼ੰਡ ਵਿਚ 7.5 ਕਰੋੜ ਡੋਨੇਟ ਕਰ ਰਿਹਾ ਹੈ। ਇਸਦੇ ਜਰੀਏ ਨੈੱਟਫਲਿਕਸ ਐਂਟਰਟੇਨਮੈਂਟ ਇੰਡਸਟਰੀ ਵਿਚ ਕੰਮ ਕਰ ਰਹੇ ਡੇਲੀ ਵੇਜਿਜ਼ ਵਰਕਰਜ਼ ਦੀ ਮਦਦ ਕਰ ਰਿਹਾ ਹੈ। ਨੈੱਟਫਲਿਕਸ ਦੇ ਸਪੋਕਸਪਰਸਨ ਨੇ ਕਿਹਾ, ''ਅਸੀਂ ਟੀ.ਵੀ.ਅਤੇ ਫਿਲਮ ਪ੍ਰੋਡਕਸ਼ਨ ਵਿਚ ਕੰਮ ਕਰ ਰਹੇ ਵਰਕਸ ਜਿਵੇ ਇਲੈਕਟ੍ਰੀਸ਼ੀਅਨ,ਕਾਰਪੇਂਟਰ, ਹੇਅਰ ਅਤੇ ਮੇਕਅਪ ਆਰਟਿਸਟ ਸਪਾਟਬੁਏ ਨੂੰ ਸਪੋਰਟ ਕਰਨ ਲਈ ਪ੍ਰੋਡਿਊਸਰ ਗਿਲਡ ਆਫ ਇੰਡੀਆ ਨਾਲ ਕੰਮ ਕਰਨ ਲਈ ਧੰਨਵਾਦੀ ਹਾਂ। ਭਾਰਤ ਵਿਚ ਕਰੂ ਨੇ ਹਮੇਸ਼ਾ ਨੈੱਟਫਲਿਕਸ ਦੀ ਸਫਲਤਾ ਵਿਚ ਮਹੱਤਪੂਰਨ ਭੂਮਿਕਾ ਨਿਭਾਈ ਹੈ। ਹੁਣ ਅਸੀਂ ਆਪਣਾ ਹਿੱਸਾ ਕਰਨਾ ਚਾਹੁੰਦੇ ਹਾਂ ਅਤੇ ਉਨ੍ਹਾਂ ਲੋਕਾਂ ਦੀ ਮਦਦ ਕਰਨਾ ਚਾਹੁੰਦੇ ਹਾਂ, ਜਿਨ੍ਹਾਂ ਨੂੰ ਇਸ ਮੁਸ਼ਕਿਲ ਸਮੇਂ ਵਿਚ ਸਮਰਥਨ ਦੀ ਲੋੜ ਹੈ।'' 

ਪੀ. ਜੀ. ਆਈ. ਦੇ ਪ੍ਰੈਸੀਡੈਂਟ ਸਿਧਾਰਥ ਰਾਏ ਕਪੂਰ ਨੇ ਕਿਹਾ ਕਿ ਅਸੀਂ ਨੈੱਟਫਲਿਕਸ ਯੋਗਦਾਨ ਦੀ ਕਦਰ ਕਰਦੇ ਹਾਂ। ਮੈਨੂੰ ਮਾਣ ਹੈ ਅਤੇ ਨਾਲ ਹੀ ਮੈਂ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਜਿਹੜੇ ਇਸ ਵਿਚ ਮਦਦ ਕਰ ਰਹੇ ਹਨ। ਨੈੱਟਫਲਿਕਸ ਦਾ ਇਹ ਯੋਗਦਾਨ ਉਨ੍ਹਾਂ ਲੋਕਾਂ ਦੇ ਕੰਮ ਆਵੇਗਾ, ਜਿਨ੍ਹਾਂ ਨੂੰ ਇਸਦੀ ਸਭ ਤੋਂ ਜ਼ਿਆਦਾ ਲੋੜ ਹੈ।'' ਇਸ ਤੋਂ ਇਲਾਵਾ ਭਾਰਤ ਵਿਚ, ਨੈੱਟਫਲਿਕਸ ਨੇ ਸਾਰੇ ਬਿਲੋ-ਦਿ-ਲਾਇਨ ਕਰੂ ਅਤੇ ਕਾਸਟ ਦੀ ਮਦਦ ਲਈ 4 ਹਫਤਿਆਂ ਤਕ ਭੁਗਤਾਨ ਕੀਤਾ ਹੈ, ਜਿਨ੍ਹਾਂ ਭਾਰਤ ਵਿਚ ਸਟ੍ਰੀਮਰ ਦੇ ਪ੍ਰੋਡਕਸ਼ਨ 'ਤੇ ਕੰਮ ਕਰਨ ਲਈ ਨਿਧਾਰਿਤ ਕੀਤਾ ਗਿਆ ਸੀ ਅਤੇ ਉਨ੍ਹਾਂ ਨੇ 'ਕੋਰੋਨਾ ਵਾਇਰਸ' ਕਾਰਨ ਸਸਪੈਂਡ ਹੋਣਾ ਪਿਆ ਸੀ।    



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News