ਮਹਿਤਾਬ ਵਿਰਕ ਦੇ ਨਵੇਂ ਪ੍ਰੋਜੈਕਟ ਦਾ ਹੋਇਆ ਐਲਾਨ

11/5/2019 3:02:57 PM

ਜਲੰਧਰ (ਬਿਊਰੋ) — ਗਾਇਕੀ ਤੋਂ ਅਦਾਕਾਰੀ ਵੱਲ ਕਦਮ ਵਧਾਉਣ ਵਾਲੇ ਗਾਇਕਾਂ 'ਚ ਹੁਣ ਮਹਿਤਾਬ ਵਿਰਕ ਦਾ ਨਾਂ ਵੀ ਜੁੜ ਚੁੱਕਿਆ ਹੈ। ਉਨ੍ਹਾਂ ਦੀ ਫਿਲਮ 'ਨੀ ਮੈਂ ਸੱਸ ਕੁੱਟਣੀ' ਦਾ ਸ਼ੂਟ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ, ਉੱਥੇ ਹੀ ਉਨ੍ਹਾਂ ਨੇ ਆਪਣੇ ਅਗਲੇ ਪ੍ਰੋਜੈਕਟ ਦਾ ਐਲਾਨ ਵੀ ਕਰ ਦਿੱਤਾ ਹੈ। ਜੀ ਹਾਂ, ਮਹਿਤਾਬ ਵਿਰਕ 2020 'ਚ 'ਟਿੱਚ ਬਟਣਾਂ ਜੋੜੀ' ਫਿਲਮ 'ਚ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਬਨਵੈਤ ਫਿਲਮਜ਼ ਦੀ ਪੇਸ਼ਕਸ਼ ਇਸ ਫਿਲਮ ਨੂੰ ਪ੍ਰੋਡਿਊਸ ਅਤੇ ਡਾਇਰੈਕਟ ਮੋਹਿਤ ਬਨਵੈਤ ਕਰਨ ਵਾਲੇ ਹਨ। ਨਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਫਿਲਮ 'ਚ ਰੋਮਾਂਟਿਕ ਡਰਾਮਾ ਦੇਖਣ ਨੂੰ ਮਿਲਣ ਵਾਲਾ ਹੈ। ਫਿਲਮ ਦਾ ਪੋਸਟਰ ਵੀ ਕਾਫੀ ਸ਼ਾਨਦਾਰ ਹੈ, ਜਿਸ 'ਚ ਪੱਗ ਅਤੇ ਗੁੱਤ ਦਾ ਮੇਲ ਹੁੰਦਾ ਦਿਖਾਇਆ ਗਿਆ ਹੈ।

 

 
 
 
 
 
 
 
 
 
 
 
 
 
 

Next Project BANWAIT FILMS..!!😍😍💕 “TICH BUTTONA DI JODI” 💕 Directed and Produced by @mohitbanwait Waheguru ji Mehar karo☺🙏

A post shared by Mehtab Virk (ਮਹਿਤਾਬ ਵਿਰਕ) (@iammehtabvirk) on Nov 4, 2019 at 5:07am PST

ਇਸ ਤੋਂ ਪਹਿਲਾਂ ਮਹਿਤਾਬ ਵਿਰਕ 'ਨੀ ਮੈਂ ਸੱਸ ਕੁੱਟਣੀ' ਨਾਲ ਨਾਇਕ ਦੇ ਤੌਰ 'ਤੇ ਪਰਦੇ 'ਤੇ ਡੈਬਿਊ ਕਰਨਗੇ। ਮਹਿਤਾਬ ਵਿਰਕ ਦੀ ਮੁੱਖ ਭੂਮਿਕਾ ਵਾਲੀ ਇਸ ਫਿਲਮ 'ਨੀ ਮੈਂ ਸੱਸ ਕੁੱਟਣੀ' ਨੂੰ ਪਰਵੀਨ ਕੁਮਾਰ ਡਾਇਰੈਕਟ ਕਰ ਰਹੇ ਹਨ। ਇਹ ਫਿਲਮ ਅਗਲੇ ਸਾਲ ਰਿਲੀਜ਼ ਹੋਣ ਵਾਲੀ ਹੈ। ਇਹ ਫਿਲਮ ਕਾਮੇਡੀ ਦੇ ਨਾਲ-ਨਾਲ ਫੈਮਿਲੀ ਡਰਾਮਾ ਹੋਣ ਵਾਲੀ ਹੈ, ਜਿਸ 'ਚ ਨੂੰਹ ਤੇ ਸੱਸ 'ਚ ਹੁੰਦੀਆਂ ਨੋਕਾਂ ਝੋਕਾਂ ਨੂੰ ਦਰਸਾਇਆ ਜਾਵੇਗਾ। ਫਿਲਮ ਦੀ ਕਹਾਣੀ ਪੰਜਾਬੀ ਇੰਡਸਟਰੀ ਦੇ ਨਾਮਵਰ ਲੇਖਕ ਰਾਜੂ ਵਰਮਾ ਵੱਲੋਂ ਲਿਖੀ ਗਈ ਹੈ। ਮਹਿਤਾਬ ਵਿਰਕ ਤੋਂ ਇਲਾਵਾ ਫਿਲਮ 'ਚ ਅਨੀਤਾ ਦੇਵਗਨ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਨਿਸ਼ਾ ਬਾਨੋ ਵਰਗੇ ਚਿਹਰੇ ਨਜ਼ਰ ਆਉਣਗੇ।

 
 
 
 
 
 
 
 
 
 
 
 
 
 

@nimainsasskutni 🎬🎬 @tarsem1461 @ghuggigurpreet @karamjitanmol @nishabano @tanvinagi.official @devgananita @nirmalrishi696 #banwaitfilms

A post shared by Mehtab Virk (ਮਹਿਤਾਬ ਵਿਰਕ) (@iammehtabvirk) on Oct 23, 2019 at 7:36am PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News