ਇਸ ਗੰਭੀਰ ਬੀਮਾਰੀ ਨਾਲ ਜੂਝ ਰਹੇ ਹਨ ਪ੍ਰਿਅੰਕਾ ਦੇ ਪਤੀ, ਹੋਇਆ ਖੁਲਾਸਾ

10/3/2019 12:42:19 PM

ਮੁੰਬਈ(ਬਿਊਰੋ)- ਪ੍ਰਿਯੰਕਾ ਚੋਪੜਾ ਦੇ ਪਤੀ ਨਿੱਕ ਜੋਨਸ ਇੰਟਨੈਸ਼ਨਲ ਗਾਇਕ ਤੇ ਅਦਾਕਾਰ ਹਨ। ਉਹ ਹੁਣ ਭਾਰਤ ’ਚ ਵੀ ਮਸ਼ਹੂਰ ਹੋ ਗਏ ਹਨ । ਹਾਲ ਹੀ ’ਚ ਨਿੱਕ ਨੇ ਆਪਣੀ ਜ਼ਿੰਦਗੀ ਨੂੰ ਲੈ ਕੇ ਕੁਝ ਅਜਿਹੇ ਖੁਲਾਸੇ ਕੀਤੇ ਹਨ, ਜਿਨ੍ਹਾਂ ਬਾਰੇ ਜਾਣ ਕੇ ਤੁਸੀਂ ਹੈਰਾਨ ਹੋ ਜਾਓਗੇ । ਦਰਅਸਲ ਨਿੱਕ ਬਚਪਨ ਤੋਂ ਹੀ ਇਕ ਗੰਭੀਰ ਬੀਮਾਰੀ ਨਾਲ ਜੂਝ ਰਹੇ ਹਨ । ਇਕ ਇੰਟਰਵਿਊ ਦੌਰਾਨ ਨਿੱਕ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੂੰ 13 ਸਾਲ ਦੀ ਉਮਰ ’ਚ ਟਾਈਪ 1 ਡਾਈਬੀਟੀਜ਼ ਹੋ ਗਈ ਸੀ।
PunjabKesari
ਨਿੱਕ ਨੇ ਦੱਸਿਆ,‘‘ਪਹਿਲਾਂ ਉਸ ਨੂੰ ਇਸ ਬੀਮਾਰੀ ਦਾ ਪਤਾ ਨਹੀਂ ਸੀ, ਜਿਸ ਕਰਕੇ ਉਸ ਨੂੰ ਲੱਗਿਆ ਕਿ ਉਹ ਮਰਨ ਵਾਲਾ ਹੈ ।ਇਸ ਤੋਂ ਬਾਅਦ ਮੈਂ ਆਪਣੇ ਮਾਤਾ ਪਿਤਾ ਨੂੰ ਪੁੱਛਿਆ ਕਿ ਮੈਂ ਠੀਕ ਹੋ ਜਾਵਾਂਗਾ। ਇਸ ਕਾਰਨ ਮੈਂ ਬਹੁਤ ਪਰੇਸ਼ਾਨ ਸੀ ਤੇ ਡਰਿਆ ਹੋਇਆ ਸੀ। ਮੇਰੀ ਪੂਰੀ ਜ਼ਿੰਦਗੀ ਹੀ ਬਦਲ ਗਈ ਸੀ’’।
PunjabKesari
ਨਿੱਕ ਨੇ ਦੱਸਿਆ ਕਿ ਜੇਕਰ ਮੇਰੀ ਬੀਮਾਰੀ ਦਾ ਪਹਿਲਾਂ ਪਤਾ ਨਾ ਲੱਗਦਾ ਤਾਂ ਮੈਂ ਕੋਮਾ ’ਚ ਚਲਾ ਜਾਂਦਾ। ਨਿੱਕ ਨੇ ਦੱਸਿਆ ਕਿ ਉਨ੍ਹਾਂ ਨੂੰ ਹੌਲੀ ਹੌਲੀ ਪਤਾ ਲੱਗ ਗਿਆ ਕਿ ਇਸ ਬੀਮਾਰੀ ਨੂੰ ਮੈਨੇਜ ਕੀਤਾ ਜਾ ਸਕਦਾ ਹੈ । ਭਾਵੇਂ ਨਿੱਕ ਇਸ ਬੀਮਾਰੀ ਤੋਂ ਗ੍ਰਸਤ ਹਨ ਪਰ ਉਨ੍ਹਾਂ ਨੇ ਇਸ ਨੂੰ ਮੈਨੇਜ ਕਰਨਾ ਸਿੱਖ ਲਿਆ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News