ਬਾਕਸ ਆਫਿਸ ’ਤੇ ‘ਨਿੱਕਾ ਜ਼ੈਲਦਾਰ-3’ ਨੂੰ ਮਿਲਿਆ ਭਰਵਾਂ ਹੁੰਗਾਰਾ

9/22/2019 9:39:01 AM

ਜਲੰਧਰ(ਬਿਊਰੋ)- ਪੰਜਾਬੀ ਫਿਲਮ ‘ਨਿੱਕਾ ਜ਼ੈਲਦਾਰ-3’ ਸ਼ੁੱਕਰਵਾਰ ਨੂੰ ਰਿਲੀਜ਼ ਹੋ ਗਈ ਹੈ। ਇਸ ਫਿਲਮ ਨੇ ਰਿਲੀਜ਼ ਦੇ ਪਹਿਲੇ ਦਿਨ ਭਾਰਤ ’ਚ 1.30 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਦੱਸ ਦੇਈਏ ਕਿ ਇਸ ਸਾਲ ਪਹਿਲੇ ਦਿਨ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਪੰਜਾਬੀ ਫਿਲਮਾਂ ਦੀ ਲਿਸਟ ’ਚ ‘ਨਿੱਕਾ ਜ਼ੈਲਦਾਰ-3’ ਦੂਜੇ ਨੰਬਰ ’ਤੇ ਹੈ। ਕਮਾਈ ਦੇ ਮਾਮਲੇ ’ਚ ‘ਨਿੱਕਾ ਜ਼ੈਲਦਾਰ-3’ ਨੇ 'ਮੁਕਲਾਵਾ' ਤੇ 'ਮੰਜੇ ਬਿਸਤਰੇ-2' ਨੂੰ ਪਿੱਛੇ ਛੱਡ ਦਿੱਤਾ ਹੈ, ਜਦਕਿ ਪਹਿਲੇ ਨੰਬਰ 'ਤੇ 'ਛੜਾ' ਫਿਲਮ ਹੈ, ਜਿਸ ਨੇ ਰਿਲੀਜ਼ ਦੇ ਪਹਿਲੇ ਦਿਨ 2 ਕਰੋੜ 30 ਲੱਖ ਦੀ ਕਮਾਈ ਕੀਤੀ ਸੀ। ‘ਨਿੱਕਾ ਜ਼ੈਲਦਾਰ-3’ ਨੇ ਪਹਿਲੇ ਦਿਨ ਪੰਜਾਬ ਦੇ 4 ਮੁੱਖ ਸ਼ਹਿਰਾਂ ਚੰਡੀਗੜ੍ਹ 'ਚ 20.37 ਲੱਖ, ਲੁਧਿਆਣਾ 'ਚ 11.54 ਲੱਖ, ਜਲੰਧਰ 'ਚ 8.42 ਲੱਖ ਤੇ ਅੰਮ੍ਰਿਤਸਰ 'ਚ 8.37 ਲੱਖ ਰੁਪਏ ਦੀ ਕਮਾਈ ਕੀਤੀ। ਦਿੱਲੀ ਤੇ ਯੂ. ਪੀ. 'ਚ ਫਿਲਮ ਨੇ ਕੁਲ 12 ਲੱਖ ਰੁਪਏ ਦੀ ਕਮਾਈ ਕੀਤੀ। 'ਨਿੱਕਾ ਜ਼ੈਲਦਾਰ-3' ਦੇ ਵੀਕੈਂਡ 'ਤੇ ਹੋਰ ਚੰਗੀ ਕਮਾਈ ਕਰਨ ਦੀ ਉਮੀਦ ਹੈ ਕਿਉਂਕਿ ਫਿਲਮ ਨੂੰ ਦਰਸ਼ਕਾਂ ਦੇ ਨਾਲ-ਨਾਲ ਫਿਲਮ ਸਮੀਖਿਅਕਾਂ ਵਲੋਂ ਵੀ ਪਾਜ਼ੇਟਿਵ ਰਿਸਪਾਂਸ ਮਿਲਿਆ ਹੈ।
PunjabKesari
ਦੱਸਣਯੋਗ ਹੈ ਕਿ 'ਨਿੱਕਾ ਜ਼ੈਲਦਾਰ-3' ਫਿਲਮ 'ਚ ਐਮੀ ਵਿਰਕ, ਵਾਮਿਕਾ ਗੱਬੀ, ਸੋਨੀਆ ਕੌਰ, ਨਿਰਮਲ ਰਿਸ਼ੀ, ਸਰਦਾਰ ਸੋਹੀ, ਗੁਰਮੀਤ ਸਾਜਨ ਤੇ ਜਗਦੀਪ ਰੰਧਾਵਾ ਅਹਿਮ ਭੂਮਿਕਾ ਨਿਭਾਅ ਰਹੇ ਹਨ। 'ਨਿੱਕਾ ਜ਼ੈਲਦਾਰ-3' ਦੇ ਡਾਇਰੈਕਟਰ ਸਿਮਰਜੀਤ ਸਿੰਘ ਹਨ। ਫਿਲਮ ਨੂੰ ਵਾਇਕਾਮ 18 ਸਟੂਡੀਓਜ਼ ਤੇ ਪਟਿਆਲਾ ਮੋਸ਼ਨ ਪਿਕਚਰਜ਼ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ, ਜਿਸ ਦੀ ਕਹਾਣੀ, ਸਕ੍ਰੀਨਪਲੇਅ ਤੇ ਡਾਇਲਾਗ ਗੁਰਪ੍ਰੀਤ ਪਲਹੇੜੀ ਅਤੇ ਜਗਦੀਪ ਸਿੱਧੂ ਵਲੋਂ ਲਿਖੇ ਗਏ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News