ਪਹਿਲੇ ਹਫਤੇ ''ਨਿੱਕਾ ਜ਼ੈਲਦਾਰ 3'' ਨੇ ਕੀਤੀ ਸ਼ਾਨਦਾਰ ਕਮਾਈ, ਐਮੀ ਵਿਰਕ ਦੀ ਬਣੀ ਦੂਜੀ ਸਭ ਤੋਂ ਵੱਡੀ ਫਿਲਮ

9/24/2019 4:52:33 PM

ਜਲੰਧਰ (ਬਿਊਰੋ) — 20 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਐਮੀ ਵਿਰਕ ਤੇ ਵਾਮਿਕਾ ਗਾਬੀ ਦੀ ਫਿਲਮ 'ਨਿੱਕਾ ਜ਼ੈਲਦਾਰ 3' ਬਾਕਸ ਆਫਿਸ 'ਤੇ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਇਸ ਫਿਲਮ ਨੇ ਪਹਿਲੇ ਦਿਨ ਹੀ 1.30 ਕਰੋੜ ਦੀ ਕਮਾਈ ਕਰ ਸਾਲ ਦੀਆਂ ਸਭ ਤੋਂ ਵੱਧ ਓਪਨਿੰਗ ਵਾਲੀਆਂ ਫਿਲਮਾਂ 'ਚ 2 ਸਥਾਨ ਹਾਸਲ ਕੀਤਾ ਹੈ। ਹੁਣ ਫਿਲਮ ਦੇ ਪਹਿਲੇ ਹਫਤੇ ਦੇ ਕਮਾਈ ਦੇ ਅੰਕੜੇ ਵੀ ਸਾਹਮਣੇ ਆ ਚੁੱਕੇ ਹਨ। ਬਾਕਸ ਆਫਿਸ ਇੰਡੀਆ ਦੀ ਰਿਪੋਰਟ ਮੁਤਾਬਿਕ 'ਨਿੱਕਾ ਜ਼ੈਲਦਾਰ 3' ਨੇ ਆਪਣੇ ਪਹਿਲੇ ਵੀਕਐਂਡ 'ਤੇ 5.65 ਕਰੋੜ ਦੀ ਸ਼ਾਨਦਾਰ ਕਮਾਈ ਕਰਕੇ ਪੰਜਾਬੀ ਫਿਲਮਾਂ 'ਚ 10 ਵੇਂ ਸਥਾਨ 'ਤੇ ਸਭ ਤੋਂ ਵੱਧ ਕਮਾਈ ਕਰਨ ਵਲਾਈਆਂ ਫਿਲਮਾਂ 'ਚ ਸਥਾਨ ਬਣਾਇਆ ਹੈ। ਜੇਕਰ ਓਵਰਸੀਜ਼ ਦੀ ਗੱਲ ਕਰੀਏ ਤਾਂ ਫਿਲਮ ਨੇ 3.80 ਕਰੋੜ ਰੁਪਏ ਕਮਾਏ ਹਨ। ਇਸ ਤਰ੍ਹਾਂ 'ਨਿੱਕਾ ਜ਼ੈਲਦਾਰ 3' ਹੁਣ ਤੱਕ ਪੂਰੀ ਦੁਨੀਆਂ 'ਚੋਂ 9.45 ਕਰੋੜ ਦੀ ਕਮਾਈ ਕਰ ਚੁੱਕੀ ਹੈ। ਦੱਸ ਦਈਏ ਕਿ ਇਹ ਪਿਛਲੇ ਸਾਲ ਆਈ ਐਮੀ ਵਿਰਕ ਦੀ ਫਿਲਮ 'ਕਿਸਮਤ' ਤੋਂ ਬਾਅਦ ਹੁਣ ਦੂਜੀ ਸਭ ਤੋਂ ਵੱਡੀ ਓਪਨਿੰਗ ਵਾਲੀ ਪੰਜਾਬੀ ਫਿਲਮ ਬਣ ਚੁੱਕੀ ਹੈ।

 
 
 
 
 
 
 
 
 
 
 
 
 
 

NIKKA ek waar fer box-office te bhut wada ho gaya .. 🤗🤗😈 .. Thankyou so much .. 🙏 congratulations team Nikka Zaildar 🤗🤗🤗.. @ammyvirk #NirmalRishi @wamiqagabbi @kour.sonia @nishabano @baninderbunny @vaddagrewal @simerjitsingh73 #AjitAndhare @Viacom18Studios @amneet_sher_kaku @ramneet24

A post shared by Jagdeep Sidhu (@jagdeepsidhu3) on Sep 23, 2019 at 7:54pm PDT


ਦੱਸਣਯੋਗ ਹੈ ਕਿ ਫਿਲਮ 'ਨਿੱਕਾ ਜ਼ੈਲਦਾਰ 3' 'ਚ ਐਮੀ ਵਿਰਕ, ਵਾਮਿਕਾ, ਸੋਨੀਆ ਕੌਰ, ਨਿਰਮਲ ਰਿਸ਼ੀ, ਸਰਦਾਰ ਸੋਹੀ, ਗੁਰਮੀਤ ਸਾਜਨ ਤੇ ਜਗਦੀਪ ਰੰਧਾਵਾ ਅਹਿਮ ਭੂਮਿਕਾ 'ਚ ਹਨ। 'ਨਿੱਕਾ ਜ਼ੈਲਦਾਰ 3' ਨੂੰ ਸਿਮਰਜੀਤ ਸਿੰਘ ਵਲੋਂ ਡਾਇਰੈਕਟਰ ਕੀਤਾ ਗਿਆ ਹੈ, ਜਿਸ ਨੂੰ ਵਾਇਕਾਮ 18 ਸਟੂਡੀਓਜ਼ ਤੇ ਪਟਿਆਲਾ ਮੋਸ਼ਨ ਪਿਕਚਰਜ਼ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ। ਇਸ ਫਿਲਮ ਦੀ ਕਹਾਣੀ, ਸਕ੍ਰੀਨਪਲੇਅ ਤੇ ਡਾਇਲਾਗ ਗੁਰਪ੍ਰੀਤ ਪਲਹੇੜੀ ਅਤੇ ਜਗਦੀਪ ਸਿੱਧੂ ਵਲੋਂ ਲਿਖੇ ਗਏ ਹਨ।
 

 
 
 
 
 
 
 
 
 
 
 
 
 
 

Oda shukar 🙏 thoda shukriya 🤗

A post shared by Jagdeep Sidhu (@jagdeepsidhu3) on Sep 21, 2019 at 12:07am PDT



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News