''ਕੱਲ੍ਹਾ ਚੰਗਾ'' ਦੀ ਕਾਮਯਾਬੀ ਤੋਂ ਬਾਅਦ ਨਿੰਜਾ ਫੈਨਜ਼ ਨੂੰ ਦਿੱਤਾ ਇਹ ਹੋਰ ਸਰਪ੍ਰਾਈਜ਼

11/23/2019 10:40:25 AM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਤੇ ਅਦਾਕਾਰ ਨਿੰਜਾ ਦਾ ਹਾਲ ਹੀ 'ਚ ਗੀਤ 'ਕੱਲ੍ਹਾ ਚੰਗਾ' ਰਿਲੀਜ਼ ਹੋਇਆ ਸੀ, ਜਿਸ ਨੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਇਸ ਗੀਤ ਦੀ ਕਾਮਯਾਬੀ ਤੋਂ ਬਾਅਦ ਨਿੰਜਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਇਕ ਹੋਰ ਨਵੇਂ ਗੀਤ ਦਾ ਤੋਹਫਾ ਦਿੱਤਾ ਹੈ। ਜੀ ਹਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੇ ਨਵੇਂ ਗੀਤ ਦਾ ਪੋਸਟਰ ਸ਼ੇਅਰ ਕਰਦਿਆਂ ਲਿਖਿਆ ਹੈ, 'ਐਕਸਾਇਟਡ…ਇੰਤਜ਼ਾਰ ਦੀਆਂ ਘੜੀਆਂ ਹੋਈ ਪੂਰੀਆਂ..ਅਸਲੀ ਨਿੰਜਾ ਲਈ ਤਿਆਰ ਹੋ ਜਾਓ…#ਮਿੱਤਰਾਂ ਦਾ ਨਾਂ #ਨਵਾਂ ਗੀਤ #ਫਰਸਟ ਲੁੱਕ।''

 
 
 
 
 
 
 
 
 
 
 
 
 
 

Excited ... WAIT IS OVER Be Prepared For Real Ninja🔥 #MitranDaNaa #NewSong #FirstLook @ipardeepmalak @desi_crew @b2getherpros @gunbir_whitehill @umeshkarmawala

A post shared by NINJA (@its_ninja) on Nov 21, 2019 at 2:59am PST


ਦੱਸ ਦਈਏ ਕਿ ਗਾਇਕ ਨਿੰਜਾ 'ਮਿੱਤਰਾਂ ਦਾ ਨਾਂ' (MitranDaNaa) ਟਾਈਟਲ ਹੇਠ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਹਨ। ਇਸ ਗੀਤ ਦੇ ਬੋਲ ਪਰਦੀਪ ਮਲਕ ਨੇ ਲਿਖੇ ਹਨ, ਜਿਸ ਨੂੰ ਮਿਊਜ਼ਿਕ ਦੇਸੀ ਕਰਿਊ ਵਲੋਂ ਤਿਆਰ ਕੀਤਾ ਜਾ ਰਿਹਾ ਹੈ। ਗੀਤ ਦੀ ਵੀਡੀਓ ਬੀ ਟੂਗੇਦਰ ਵੱਲੋਂ ਤਿਆਰ ਕੀਤੀ ਗਈ ਹੈ, ਜਿਸ ਨੂੰ ਵ੍ਹਾਈਟ ਹਿੱਲ ਦੇ ਲੇਬਲ ਹੇਠ ਬਹੁਤ ਜਲਦ ਰਿਲੀਜ਼ ਕੀਤਾ ਜਾਵੇਗਾ। ਉਨ੍ਹਾਂ ਦੀ ਇੰਸਟਾਗ੍ਰਾਮ ਸਟੋਰੀਆਂ ਤੋਂ ਨਜ਼ਰ ਆ ਰਿਹਾ ਹੈ ਕਿ ਨਿੰਜਾ ਆਪਣੇ ਇਸ ਗੀਤ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਗੀਤਾਂ ਦੇ ਨਾਲ ਉਹ ਪੰਜਾਬੀ ਫਿਲਮਾਂ 'ਚ ਕਾਫੀ ਸਰਗਰਮ ਹਨ। ਉਹ ਬਹੁਤ ਜਲਦ 'ਜ਼ਿੰਦਗੀ ਜ਼ਿੰਦਾਬਾਦ' ਫਿਲਮ 'ਚ ਨਜ਼ਰ ਆਉਣਗੇ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News