ਨਿਰਮਲ ਸਿੱਧੂ ਦਾ ਗੀਤ ''ਪੰਜਾਬੀ ਐਂਥਮ'' ਹੋਵੇਗਾ 10 ਨੂੰ ਰਿਲੀਜ਼

4/8/2019 5:45:07 PM

ਜਲੰਧਰ (ਬਿਊਰੋ) : ਭੰਗੜਾ ਸਟਾਰ ਗਾਇਕ ਨਿਰਮਲ ਸਿੱਧੂ ਦਾ ਨਵਾਂ ਗੀਤ 'ਪੰਜਾਬੀ ਐਂਥਮ' 10 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਨਿਰਮਲ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਗੀਤ ਕਿੰਗ ਗਰੇਵਾਲ ਨੇ ਲਿਖਿਆ ਹੈ ਤੇ ਸੰਗੀਤ ਡਵ ਜੱਸ ਨੇ ਦਿੱਤਾ ਹੈ। ਵੀਡੀਓ ਜੋਸਨ ਬਰੌਸ ਨੇ ਬਣਾਈ ਹੈ। ਹਿੱਟਮੈਨ ਰਿਕਾਡਸ ਤੇ ਸਰਬ ਥਿਆਰਾ ਵਲੋਂ ਇਸ ਗੀਤ ਨੂੰ ਪੇਸ਼ ਕੀਤਾ ਜਾਵੇਗਾ।

 
 
 
 
 
 
 
 
 
 
 
 
 
 

2 DAYS TO GO PANJABI ANTHEM ਸਿਰਫ ਦਿਨ ਬਾਕੀ - - ਪੰਜਾਬੀ ਐਨਥਮ - - ਨਿਰਮਲ ਸਿੱਧੂ ਦੀ ਬੁਲੰਦ ਅਵਾਜ ਵਿੱਚ ਗਾਇਆ ਇਹ ਗੀਤ ਉਸ ਹਰ ਇੱਕ ਪੰਜਾਬੀ ਦਾ ਗੀਤ ਹੈ ਜਿਨਾਂ ਨੇ ਵਿਦੇਸ਼ਾ ਚ ਅਣਥੱਕ ਮਿਹਨਤ ਕਰਕੇ ਸਫਲਤਾ ਦੇ ਝੰਡੇ ਗੱਡ ਕੇ ਆਪਣਾ ਤੇ ਆਪਣੇ ਮੁਲਕ ਦਾ ਨਾਮ ਉਚਾ ਕੀਤਾ ਹੈ ਜਿਸ ਨੂੰ ਸੁਣ ਕੇ ਤੁਸੀ ਮਾਣ ਵੀ ਮਹਿਸੂਸ ਕਰੋਗੇ ਤੇ ਨੱਚਣ ਲਈ ਮਜਬੂਰ ਵੀ ਹੋ ਜਾੳਗੇ ਹੁਣ ਲੋੜ ਹੈ ਕਿ ਇਸ ਗੀਤ ਨੂੰ ਸਾਰੇ ਦੋਸਤ ਹਰ ਪੰਜਾਬੀ ਦੇ ਕੰਨਾ ਤੱਕ ਇਸ ਗੀਤ ਨੂੰ ਪਹੁੰਚਦਾ ਕਰੀਏ ਤਾਕੇ ਚੰਗਾ ਗੀਤ ਸੰਗੀਤ ਗਾਉਣ ਵਾਲੇ ਕਲਾਕਾਰਾਂ ਦੀ ਹੋਸਲਾ ਅਫਜਾਈ ਹੋ ਸਕੇ ਵੱਧ ਤੋ ਵੱਧ ਸੇਅਰ ਤੇ ਸੁਪੋਰਟ ਕਰੋ ਜੀ

A post shared by Nirmal Sidhu Official (@nirmalsidhumusic) on Apr 7, 2019 at 7:24pm PDT

ਦੱਸਣਯੋਗ ਹੈ ਕਿ ਗਾਇਕ ਨਿਰਮਲ ਸਿੱਧੂ ਪੰਜਾਬੀ ਭੰਗੜਾ ਗਾਇਕੀ ਦਾ ਵੱਡਾ ਨਾਮ ਹਨ। ਉਹ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਸੰਗੀਤ ਜਗਤ ਨੂੰ ਹਿੱਟ ਗੀਤ ਦਿੰਦੇ ਆ ਰਹੇ ਹਨ। ਵਿਦੇਸ਼ਾਂ 'ਚ ਨਿਰਮਲ ਸਿੱਧੂ ਦੇ ਨਾਮ ਦੀ ਤੂਤੀ ਬੋਲਦੀ ਹੈ। ਉਨ੍ਹਾਂ ਦੇ ਹੁਣ ਤਕ ਮਕਬੂਲ ਹੋਏ ਗੀਤਾਂ 'ਚ 'ਨਹੀਂ ਜੀਣਾ', 'ਪੁੱਤ ਜੱਟਾਂ ਦੇ', 'ਗੱਭਰੂ', 'ਸਾਰਾ ਪਿੰਡ', 'ਖੰਡਾ', 'ਵਿਰਸੇ ਦਾ ਵਾਰਿਸ' ਤੇ 'ਪਰਦੇਸਾ' ਮੁੱਖ ਤੌਰ 'ਤੇ ਸ਼ਾਮਲ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News