ਵੱਧ ਰਹੇ ਅਪਰਾਧਾਂ ’ਤੇ ਭੜਕੀ ਸੋਨਾਕਸ਼ੀ, ਕਿਹਾ- ਭਾਰਤ ’ਚ ਹੁਣ ਕੋਈ ਵੀ ਧੀ ਸੁਰੱਖਿਅਤ ਨਹੀਂ

12/16/2019 12:01:13 PM

ਮੁੰਬਈ(ਬਿਊਰੋ)- ਸੋਨਾਕਸ਼ੀ ਸਿਨਹਾ ਆਪਣੀ ਆਉਣ ਵਾਲੀ ਨਵੀਂ ਫਿਲਮ ‘ਦਬੰਗ 3’ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। ਇਸ ਫਿਲਮ ਨਾਲ ਸੋਨਾਕਸ਼ੀ ਇੰਡਸਟਰੀ ਵਿਚ ਆਪਣੇ 10 ਸਾਲ ਪੂਰੇ ਕਰਨ ਜਾ ਰਹੀ ਹੈ। ਇਸ ਦੇ ਨਾਲ ਹਾਲ ਹੀ ਵਿਚ ਸੋਨਾਕਸ਼ੀ ਸਿਨਹਾ ਨੇ ਮਹਿਲਾਵਾਂ ਪ੍ਰਤੀ ਵੱਧ ਰਹੇ ਅਪਰਾਧਾਂ ਨੂੰ ਲੈ ਕੇ ਕਾਫੀ ਨਾਰਾਜ਼ਗੀ ਜਤਾਈ। ਇਕ ਇੰਟਰਵਿਊ ਦੌਰਾਨ ਸੋਨਾਕਸ਼ੀ ਨੇ ਦੱਸਿਆ ਕਿ ਕੋਈ ਵੀ ਭਾਰਤ ਦੀ ਧੀ ਨਹੀਂ ਬਨਣਾ ਚਾਹੁੰਦੀ। ਇੰਨਾ ਹੀ ਨਹੀਂ ਉਨ੍ਹਾਂ ਨੇ ਨਿਰਭਆ ਮਾਮਲੇ ’ਤੇ ਵੀ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਵਾਰ-ਵਾਰ ਰਿਪੀਟ ਕਿਉਂ ਹੋ ਰਹੀਆਂ ਹਨ। ਦੇਸ਼ ਵਿਚ ਲਗਾਤਾਰ ਸਾਹਮਣੇ ਆ ਰਹੀਆਂ ਬਲਾਤਕਾਰ ਅਤੇ ਯੌਨ ਹਿੰਸਾ ਦੀਆਂ ਖਬਰਾਂ ‘ਤੇ ਸੋਨਾਕਸ਼ੀ ਨੇ ਕਿਹਾ,‘‘ਪਤਾ ਨਹੀਂ ਅਜਿਹੇ ਲੋਕਾਂ ਦੀ ਕੀ ਸੋਚ ਹੁੰਦੀ ਹੈ, ਇਹ ਸਭ ਬਹੁਤ ਹੀ ਭਿਆਨਕ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿਚ ਕਿਤੇ ਵੀ ਲੜਕੀਆਂ ਸੁਰੱਖਿਅਤ ਨਹੀਂ ਹਨ, ਜੇਕਰ ਅਜਿਹਾ ਹੀ ਰਿਹਾ ਤਾਂ ਹੁਣ ਕੋਈ ਵੀ ਦੇਸ਼ ਦੀ ਧੀ ਨਹੀਂ ਬਣੇਗੀ।’’

ਜੋ ਦੇਵੀ ਦੀ ਤਰ੍ਹਾਂ ਪੂਜੀ ਜਾਂਦੀ ਹੈ, ਉਨ੍ਹਾਂ ਨੂੰ ਹੱਕ ਲਈ ਲੜਨਾ ਪੈਂਦਾ

ਸੋਨਾਕਸ਼ੀ ਨੇ ਦੱਸਿਆ ਕਿ ਸਾਡੇ ਦੇਸ਼ ਵਿਚ ਲੜਕੀਆਂ ਨੂੰ ਦੇਵੀ ਦੀ ਤਰ੍ਹਾਂ ਪੂਜਿਆ ਜਾਂਦਾ ਹੈ ਪਰ ਹੈਰਾਨੀ ਦੀ ਗੱਲ ਹੈ ਦੇਵੀਆਂ ਨੂੰ ਹੀ ਆਪਣੇ ਹੱਕ ਲਈ ਲੜਨਾ ਪੈਂਦਾ ਹੈ। ਉਨ੍ਹਾਂ ਨੇ ਹੈਦਰਾਬਾਦ ਕਾਂਡ ’ਤੇ ਵੀ ਨਾਰਾਜ਼ਗੀ ਜ਼ਾਹਿਰ ਕੀਤੀ । ਉਨ੍ਹਾਂ ਨੇ ਕਿਹਾ ਕਿ ਦਿੱਲੀ ਵਿਚ ਹੋਏ ਨਿਰਭਆ ਮਾਮਲੇ ਨੂੰ ਹੋਏ ਸੱਤ ਸਾਲ ਹੋ ਚੁੱਕੇ ਹਨ ਪਰ ਫਿਰ ਵੀ ਇਸ ਤਰ੍ਹਾਂ ਦੀਆਂ ਭਿਆਨਕ ਘਟਨਾਵਾਂ ਹੋ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਦੇਸ਼ ਵਿਚ ਇਨ੍ਹਾਂ ਘਟਨਾਵਾਂ ਖਿਲਾਫ ਕਦਮ ਚੁੱਕੇ ਜਾ ਰਹੇ ਹਨ ਤਾਂ ਇਹ ਸਭ ਵਾਰ-ਵਾਰ ਕਿਉਂ ਹੋ ਰਿਹਾ ਹੈ। ਧਿਆਨਯੋਗ ਹੈ ਕਿ ਸੋਨਾਕਸ਼ੀ ਨੇ ਬਾਲੀਵੁੱਡ ਵਿਚ ਕਈ ਫੀਮੇਲ ਲੀਡ ਕਿਰਦਾਰ ਨਿਭਾਏ ਹਨ। ਉਹ ‘ਅਕੀਰਾ’, ‘ਹੈਪੀ ਫਿਰ ਭਾਗ ਜਾਵੇਗੀ’, ‘ਨੂਰ’ ਵਰਗੀਆਂ ਫਿਲਮਾਂ ਦਾ ਹਿੱਸਾ ਰਹਿ ਚੁੱਕੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News