29 ਅਪ੍ਰੈਲ ਨੂੰ ਬੰਦ ਰਹਿਣਗੇ ਇਹ ਸਿਨੇਮਾਘਰ, 'ਅਵੈਂਜਰਸ’ ਵੀ ਹੋ ਸਕਦੀ ਹੈ ਪ੍ਰਭਾਵਿਤ

4/27/2019 3:58:29 PM

ਨਵੀਂ ਦਿੱਲੀ (ਬਿਊਰੋ) — ਦੇਸ਼ 'ਚ ਚੋਣਾਂ ਦਾ ਮਾਹੌਲ ਗਰਮ ਹੈ। ਮਹਾਰਾਸ਼ਟਰ 'ਚ 17 ਲੋਕ ਸਭਾ ਸੀਟਾਂ ਲਈ 29 ਅਪ੍ਰੈਲ ਨੂੰ ਵੋਟਾਂ ਹੋਣਗੀਆਂ। ਇਸ ਦੇ ਚੱਲਦੇ ਮੁੰਬਈ ਸ਼ਹਿਰ 'ਚ 29 ਅਪ੍ਰੈਲ ਪੋਲਿੰਗ ਡੇ 'ਤੇ ਕਾਰਨੀਵਲ ਸਿਨੇਮਾ ਘਰਾਂ 'ਚ ਕੋਈ ਵੀ ਸ਼ੋਅ ਨਹੀਂ ਦਿਖਾਇਆ ਜਾਵੇਗਾ। ਜਿਹੜੇ ਥਿਏਟਰ ਹਾਲ ਮਾਲ ਦੇ ਅੰਦਰ ਹਨ, ਉਹ ਸ਼ਾਮ ਵਜੇ ਤੋਂ ਬਾਅਦ ਹੀ ਖੁੱਲ੍ਹਣਗੇ। ਜਿਹੜੇ ਸਿਨੇਮਾਘਰ ਸਟੈਂਡਓਲੋਨ ਹੈ, ਉਹ ਚੱਲਦੇ ਰਹਿਣਗੇ। ਉਨ੍ਹਾਂ ਦੇ ਕਰਮਚਾਰੀਆਂ ਨੂੰ ਆਪਣਾ ਵੋਟ ਪਾਉਣ ਲਈ ਬ੍ਰੇਕ ਮਿਲੇਗਾ। ਇਸ ਦੇ ਨਾਲ ਹੀ ਸਟਾਫ ਨੂੰ ਐਕਸਟਰਾ ਸੈਲਰੀ ਵੀ ਮਿਲੇਗੀ ਕਿਉਂਕਿ ਉਸ ਦਿਨ ਹਾਲੀਡੇ ਹੈ। ਲੋਕ ਸਭਾ ਚੋਣਾਂ ਦੇ ਚੌਥੇ ਚਰਣ (29 ਅਪ੍ਰੈਲ) 'ਚ 9 ਰਾਜਾਂ ਦੀਆਂ 71 ਲੋਕ ਸਭਾ ਸੀਟਾਂ 'ਤੇ ਵੋਟਿੰਗ ਹੋਵੇਗੀ। ਇਸ ਬਿਹਾਰ ਦੀਆਂ 5, ਜੰਮੂ-ਕਸ਼ਮੀਰ ਦੀ 1, ਝਾੜਖੰਡ ਦੀਆਂ 3, ਮੱਧ ਪ੍ਰਦੇਸ਼ ਦੀਆਂ 6, ਮਹਾਰਾਸ਼ਟਰ ਦੀਆਂ 17, ਓਡੀਸ਼ਾ ਦੀਆਂ 6, ਰਾਜਸਥਾਨ ਦੀਆਂ 13, ਉਤਰ ਪ੍ਰਦੇਸ਼ ਦੀਆਂ 13 ਤੇ ਪੱਛਮ ਬੰਗਾਲ ਦੀਆਂ 8 ਸੀਟਾਂ ਸ਼ਾਮਲ ਹਨ।
ਦੱਸਣਯੋਗ ਹੈ ਕਿ 29 ਅਪ੍ਰੈਲ ਨੂੰ ਕਾਰਨੀਵਲ ਸਿਨੇਮਾਘਰਾਂ ਦੇ ਬੰਦ ਰਹਿਣ ਨਾਲ 'ਅਵੈਂਜਰਸ : ਐਂਡਗੇਮ' ਦੀ ਕਮਾਈ 'ਤੇ ਅਸਰ ਪੈ ਸਕਦਾ ਹੈ ਕਿਉਂਕਿ 'ਅਵੈਂਜਰਸ' ਨੂੰ ਲੈ ਕੇ ਦਿੱਲੀ ਤੇ ਮੁੰਬਈ 'ਚ ਸਭ ਤੋਂ ਜ਼ਿਆਦਾ ਕ੍ਰੇਜ਼ ਹੈ। ਫਿਲਮ ਨੂੰ ਲੈ ਕੇ ਜ਼ਬਰਦਸਤ ਮਾਹੌਲ ਬਣਿਆ ਹੋਇਆ ਹੈ। ਜ਼ਿਆਦਾਕਰ ਟਿਕਟ ਦਿੱਲੀ ਐੱਨ. ਸੀ. ਆਰ ਅਤੇ ਮੁੰਬਈ 'ਚ ਵੇਚੇ ਗਏ ਹਨ। ਕਾਰਨੀਵਲ ਸਿਨੇਮਾਜ਼ ਦੇ ਮੁੱਖੀ ਰਾਹੁਲ ਕਦਬੇਟ ਨੇ ਆਈ. ਏ. ਐੱਨ. ਐੱਸ. ਨੂੰ ਦੱਸਿਆ ਕਿ ਲਗਭਗ 2.25 ਲੱਖ ਟਿਕਟਾਂ ਵੇਚੀਆਂ ਗਈਆਂ ਹਨ। ਸਾਡੇ ਕੋਲ 100 ਤੋਂ ਜ਼ਿਆਦਾ ਸ਼ਹਿਰਾਂ 'ਚ ਫਿਲਮ ਲਈ ਪ੍ਰਤੀਦਿਨ 1000 ਤੋਂ ਜ਼ਿਆਦਾ ਸ਼ੋਅ ਹਨ। 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News