ਨੇਹਾ ਕੱਕੜ ਸਮੇਤ ਇਹ ਅਦਾਕਾਰਾਂ ਹੋ ਚੁੱਕੀਆਂ ਹਨ ਡਿਪ੍ਰੈਸ਼ਨ ਦਾ ਸ਼ਿਕਾਰ

3/6/2020 11:54:06 AM

ਮੁੰਬਈ(ਬਿਊਰੋ)-  ‘ਬਿੱਗ ਬੌਸ 13’ ਦੀ ਸਾਬਕਾ ਮੁਕਾਬਲੇਬਾਜ਼ ਰਸ਼ਮੀ ਦੇਸਾਈ ਨੇ ਨਿੱਜ਼ੀ ਜ਼ਿੰਦਗੀ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਰਸ਼ਮੀ ਦੇਸਾਈ ਨੇ ਆਪਣੇ ਸਾਬਕਾ ਪਤੀ ਨੰਦੀਸ਼ ਦੇ ਬਾਰੇ ਵਿਚ ਇਕ ਇੰਟਰਵਿਊ ਦੌਰਾਨ ਕਈ ਗੱਲਾਂ ਦੱਸੀਆਂ। ਇਸ ਦੌਰਾਨ ਅਦਾਕਾਰਾ ਨੇ ਕਿਹਾ ਕਿ ਉਹ ਤਲਾਕ ਤੋਂ ਬਾਅਦ ਕਿਸ ਤਰ੍ਹਾਂ ਉਹ ਡਿਪ੍ਰੈਸ਼ਨ ’ਚ ਚਲੀ ਗਈ ਸੀ। ਇੱਥੋਂ ਤੱਕ ਕਿ ਉਨ੍ਹਾਂ ਨੇ ਰਿਸ਼ਤੇ ਵਿਚ ਸਰੀਰਕ ਸ਼ੋਸ਼ਣ ਦੀ ਗੱਲ ਵੀ ਆਖੀ। ਹਾਲਾਂਕਿ ਰਸ਼ਮੀ ਅਜਿਹੀ ਪਹਿਲੀ ਸੈਲੀਬ੍ਰਿਟੀ ਨਹੀਂ ਹੈ, ਜੋ ਡਿਪ੍ਰੈਸ਼ਨ ਦਾ ਸ਼ਿਕਾਰ ਹੋਈ ਹੋਵੇ। ਅਜਿਹੇ ਕਈ ਸਿਤਾਰੇ ਹਨ ਜੋ ਨਿੱਜ਼ੀ ਜ਼ਿੰਦਗੀ ’ਚ ਆਈਆਂ ਪ੍ਰੇਸ਼ਾਨੀਆਂ ਕਾਰਨ ਡਿਪ੍ਰੈਸ਼ਨ ’ਚ ਜਾ ਚੁੱਕੇ ਹਨ। ਆਓ ਜਾਣਦੇ ਹਾਂ ਉਨ੍ਹਾਂ ਸਿਤਾਰਿਆਂ ਬਾਰੇ...

ਸਨਾ ਖਾਨ

‘ਬਿੱਗ ਬੌਸ’ ਦੀ ਸਾਬਕਾ ਮੁਕਾਬਲੇਬਾਜ਼ ਸਨਾ ਖਾਨ ਆਪਣੇ ਬਰੇਕਅੱਪ ਕਾਰਨ ਕਾਫੀ ਚਰਚਾ ਵਿਚ ਹੈ। ਬੀਤੇ ਕੁੱਝ ਦਿਨਾਂ ਪਹਿਲਾਂ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਆਪਣੇ ਬਰੇਕਅੱਪ ਦੇ ਬਾਰੇ ਵਿਚ ਖੁਲਾਸਾ ਕੀਤਾ ਸੀ। ਉਹ ਲੰਬੇ ਸਮਾਂ ਤੋਂ ਡਾਂਸਰ ਅਤੇ ਕੋਰੀਓਗਰਾਫਰ ਮੇਲਵਿਨ ਲੁਈਸ ਨਾਲ ਰਿਸ਼ਤੇ ਵਿਚ ਸੀ। ਸਨਾ ਨੇ ਉਨ੍ਹਾਂ ’ਤੇ ਧੋਖਾ ਦੇਣ ਦਾ ਦੋਸ਼ ਲਗਾਇਆ। ਸਨਾ ਨੇ ਇੰਟਰਵਿਊ ਦੌਰਾਨ ਕਿਹਾ ਸੀ,‘‘ਇਨ੍ਹੀਂ ਦਿਨੀਂ ਮੈਂ ਡਿਪ੍ਰੈਸ਼ਨ ਅਤੇ ਚਿੰਤਾ ਨਾਲ ਜੂਝ ਰਹੀ ਹਾਂ। ਹੁਣ ਹੌਲੀ-ਹੌਲੀ ਠੀਕ ਹੋ ਰਹੀ ਹਾਂ ਅਤੇ ਆਪਣਾ ਖਿਆਲ ਵੀ ਰੱਖ ਰਹੀ ਹਾਂ। ਮੇਰਾ ਪਰਿਵਾਰ ਮੇਰੇ ਨਾਲ ਹੈ। ਮੈਂ ਪਿਛਲੇ 20 ਦਿਨਾਂ ਤੋਂ ਨੀਂਦ ਦੀਆਂ ਗੋਲੀਆਂ ਲੈ ਰਹੀ ਹਾਂ ਪਰ ਦੋ ਦਿਨਾਂ ਤੋਂ ਮੈਂ ਕੋਈ ਗੋਲੀ ਨਹੀਂ ਹੈ ਅਤੇ ਇਸ ਦੇ ਲਈ ਮੈਂ ਬਹੁਤ ਖੁਸ਼ ਹਾਂ।’’

Sana Khan and Melvin Louis

ਦੀਪਿਕਾ ਪਾਦੁਕੋਣ

ਅਦਾਕਾਰਾ ਦੀਪਿਕਾ ਪਾਦੁਕੋਣ ਵੀ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਚੁੱਕੀ ਹੈ। ਖਬਰ ਮੁਤਾਬਕ, ਦੀਪਿਕਾ ਨੇ ਆਪਣੇ ਕਲੀਨੀਕਲ ਡਿਪ੍ਰੈਸ਼ਨ ਦੇ ਬਾਰੇ ਵਿਚ ਇਕ ਬਲਾਗ ਵਿਚ ਲਿਖਿਆ ਸੀ, ‘‘ਮੈਂ 2014 ਵਿਚ ਇਨ੍ਹਾਂ ਲੱਛਣਾਂ ਨੂੰ ਅਨੁਭਵ ਕਰਨਾ ਸ਼ੁਰੂ ਕੀਤਾ ਸੀ। ਫਰਵਰੀ ਮਹੀਨੇ ਦੇ ਵਿਚ ਲੰਬੇ ਸਮੇਂ ਤੱਕ ਕੰਮ ਕਰਨ ਤੋਂ ਬਾਅਦ ਮੈਂ ਬੇਹੋਸ਼ ਹੋ ਗਈ ਸੀ। ਅਗਲੀ ਸਵੇਰ ਜਦੋਂ ਮੈਂ ਉੱਠੀ ਤਾਂ ਮੈਨੂੰ ਕੁੱਝ ਵੀ ਮਹਿਸੂਸ ਨਹੀਂ ਹੋ ਰਿਹਾ ਸੀ ਅਤੇ ਮੇਰਾ ਰੌਣ ਦਾ ਮਨ ਕਰ ਰਿਹਾ ਸੀ।’’

PunjabKesari


ਪਰਿਣੀਤੀ ਚੋਪੜਾ

ਟਾਕ ਸ਼ੋ Tapecast ਵਿਚ ਪਰਿਣੀਤੀ ਚੋਪੜਾ ਨੇ ਦੱਸਿਆ ਸੀ,‘‘ਸਾਲ 2014 ਤੋਂ ਲੈ ਕੇ 2015 ਦਾ ਸਮਾਂ ਮੇਰੀ ਜ਼ਿੰਦਗੀ ਦਾ ਸਭ ਤੋਂ ਮੁਸ਼ਕਲ ਸਮਾਂ ਸੀ. ਇਹ ਕਰੀਬ ਡੇਢ ਸਾਲ ਤੱਕ ਅਜਿਹਾ ਰਿਹਾ। ਮੇਰੀਆਂ ਦੋ ਫਿਲਮਾਂ ‘ਦਾਵਤ-ਏ-ਇਸ਼ਕ’ ਅਤੇ ‘ਕਿੱਲ ਦਿਲ’ ਵਧੀਆ ਕੰਮ ਨਹੀਂ ਕਰ ਸਕੀਆਂ। ਇਹ ਮੇਰੇ ਲਈ ਸਭ ਤੋਂ ਵੱਡੀ ਅਸਫਲਤਾ ਸੀ। ਫਿਰ ਇਕ ਦਮ ਨਾਲ ਮੇਰੇ ਕੋਲ ਰੁਪਏ ਵੀ ਨਹੀਂ ਬਚੇ ਸਨ। ਮੈਂ ਇਕ ਘਰ ਖਰੀਦਿਆ ਸੀ ਇਸ ਤੋਂ ਬਾਅਦ ਮੇਰੀ ਜ਼ਿੰਦਗੀ ਹੋਰ ਵੀ ਬੁਰੇ ਹਾਲਾਤ ’ਚ ਬੀਤਣ ਲੱਗੀ। ਅਜਿਹਾ ਲੱਗਣ ਲੱਗਾ ਜਿਵੇਂ ਮੇਰੀ ਜ਼ਿੰਦਗੀ ਦੇ ਸਾਰੇ ਰਸਤੇ ਬੰਦ ਹੋ ਗਏ ਹਾਂ ਅਤੇ ਅੱਗੇ ਕੁਝ ਵਧੀਆ ਹੋਣ ਦੀ ਉਮੀਦ ਨਹੀਂ ਸੀ। ਮੈਂ ਬਹੁਤ ਬੁਰੀ ਤਰ੍ਹਾਂ ਨਾਲ ਡਿਪ੍ਰੈਸ਼ਨ ਵਿਚ ਸੀ। ਮੈਂ ਹਰ ਸਮੇਂ ਬੀਮਾਰ ਰਹਿਣ ਲੱਗੀ ਸੀ। ਮੈਂ ਕਰੀਬ 6 ਮਹੀਨੇ ਤੱਕ ਮੀਡੀਆ ਨਾਲ ਵੀ ਗੱਲਬਾਤ ਨਹੀਂ ਕੀਤੀ ਸੀ।’’

PunjabKesari

ਨੇਹਾ ਕੱਕੜ

ਹਿਮਾਂਸ਼ ਕੋਹਲੀ ਨਾਲ ਬਰੇਕਅੱਪ ਤੋਂ ਬਾਅਦ ਨੇਹਾ ਕੱਕੜ ਡਿਪ੍ਰੈਸ਼ਨ ਵਿਚ ਚਲੀ ਗਈ ਸੀ। ਇਸ ਗੱਲ ਦੀ ਜਾਣਕਾਰੀ ਖੁਦ ਨੇਹਾ ਨੇ ਸੋਸ਼ਲ ਮੀਡੀਆ ’ਤੇ ਪੋਸਟ ਕਰਕੇ ਦਿੱਤੀ ਸੀ। ਇੰਸਟਾਗ੍ਰਾਮ ਸਟੋਰੀ ’ਤੇ ਨੇਹਾ ਕੱਕੜ ਨੇ ਲਿਖਿਆ ਸੀ,‘‘ਹਾਂ, ਮੈਂ ਡਿਪ੍ਰੈਸ਼ਨ ਵਿਚ ਹਾਂ। ਸਾਰੇ ਨਾਕਾਰਾਤਮਕ ਸੋਚ ਵਾਲੇ ਲੋਕਾਂ ਨੂੰ ਧੰਨਵਾਦ, ਜੋ ਮੈਨੂੰ ਜ਼ਿੰਦਗੀ ਦਾ ਸਭ ਤੋਂ ਬੁਰੇ ਦਿਨ ਦੇਣ ਵਿਚ ਕਾਮਯਾਬ ਹੋ ਗਏ। ਸਾਰਿਆਂ ਨੂੰ ਵਧਾਈਆਂ ਹੋਣ। ਮੈਂ ਤੁਹਾਡੇ ਲੋਕਾਂ ਨਾਲ ਇਕ ਗੱਲ ਸਾਫ਼ ਕਰ ਦੇਣਾ ਚਾਹੁੰਦੀ ਹਾਂ। ਗੱਲ ਸਿਰਫ ਇਕ ਜਾਂ ਦੋ ਲੋਕਾਂ ਦੀ ਨਹੀਂ ਹੈ। ਗੱਲ ਪੂਰੀ ਦੁਨੀਆ ਦੀ ਹੈ ਜੋ ਮੇਰੀ ਨਿੱਜ਼ੀ ਜ਼ਿੰਦਗੀ ਵਿਚ ਕਾਫੀ ਦਿਲਚਸਪੀ ਲੈ ਰਹੇ ਹਨ।’’ ਬਰੇਕਅੱਪ ਤੋਂ ਬਾਅਦ ਨੇਹਾ ਕੱਕੜ ਰਿਐਲਿਟੀ ਸ਼ੋਅ ਇੰਡੀਅਨ ਆਈਡਲ ਵਿਚ ਵੀ ਰੋ ਪਈ ਸੀ।

PunjabKesari

ਇਹ ਵੀ ਪੜ੍ਹੋ: B'DAY SPL: ਬਚਪਨ 'ਚ ਗੋਲ-ਮਟੋਲ ਦਿਸਦੀ ਸੀ ਜਾਨਹਵੀ, 'ਧੜਕ' ਤੋਂ ਬਾਅਦ ਬਦਲਿਆ ਲੁੱਕ ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News