'ਨੋਟਬੁੱਕ' ਦਾ ਦੂਜਾ ਰੋਮਾਂਟਿਕ ਗੀਤ ਰਿਲੀਜ਼

3/7/2019 5:09:45 PM

ਜਲੰਧਰ(ਬਿਊਰੋ)— 'ਨੋਟਬੁੱਕ' ਦੇ ਪਹਿਲੇ ਗੀਤ 'ਨਹੀਂ ਲੱਗਦਾ' ਨਾਲ ਦਰਸ਼ਕਾਂ ਦਾ ਮਨੋਰੰਜ਼ਨ ਕਰਨ ਤੋਂ ਬਾਅਦ ਨਿਰਮਾਤਾਵਾਂ ਨੇ 'ਲੈਲਾ' ਨਾਮਕ ਫਿਲਮ ਦਾ ਦੂਜਾ ਲਵ ਟਰੈਕ ਰਿਲੀਜ਼ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਫਿਲਮ ਦੇ ਪਹਿਲੇ ਗੀਤ 'ਨਹੀਂ ਲੱਗਦਾ' ਨੂੰ ਵਿਸ਼ਾਲ ਮਿਸ਼ਰਾ ਅਤੇ ਅਸੀਸ ਕੌਰ ਨੇ ਆਪਣੀ ਆਵਾਜ਼ ਨਾਲ ਸ਼ਿੰਗਾਰਿਆ ਸੀ। ਹੁਣ ਮੇਕਰਸ ਨੇ 'ਲੈਲਾ' ਨਾਲ ਫਿਰਦੌਸ ਦੀ ਰੋਮਾਂਟਿਕ ਫੀਲਿੰਗਸ ਨੂੰ ਪੇਸ਼ ਕੀਤਾ ਹੈ। 'ਲੈਲਾ' ਇਕ ਪ੍ਰੇਮ ਟਰੈਕ ਹੈ ਜਿਸ 'ਚ ਪ੍ਰੇਮ ਦੀ ਭਾਵਨਾ ਨੂੰ ਬਿਆਨ ਕਰਦੇ ਹੋਏ ਫਿਰਦੌਸ ਨੇ ਕਬੀਰ ਪ੍ਰਤੀ ਆਪਣੇ ਪਿਆਰ ਦਾ ਖੂਬਸੂਰਤ ਪ੍ਰਦਰਸ਼ਨ ਕੀਤਾ ਹੈ।


ਧਵਨੀ ਭਾਨੂਸ਼ਾਲੀ ਦੀ ਸੁਰੀਲੀ ਆਵਾਜ਼ ਨੇ ਇਸ ਅਨਦੇਖੀ ਜੋੜੀ ਦੇ ਪ੍ਰੇਮ ਸੀਕਵੈਂਸ 'ਚ ਚਾਰ ਚੰਨ ਲਗਾ ਦਿੱਤੇ ਹਨ। ਦਿਲ ਛੂ ਲੈਣ ਵਾਲੇ ਇਸ ਵੀਡੀਓ 'ਚ ਗਾਇਕ ਨੇ ਆਪਣੀ ਆਵਾਜ਼ ਦਾ ਜਾਦੂ ਬਖੇਰਿਆ ਹੈ। ਇਹ ਗੀਤ ਵਿਸ਼ਾਲ ਮਿਸ਼ਰਾ ਦੀ ਰਚਨਾ ਹੈ, ਜਿਸ ਦੇ ਬੋਲ ਅਭੇਂਦਰ ਕੁਮਾਰ ਉਪਾਧਿਆਏ ਅਤੇ ਵਿਸ਼ਾਲ ਮਿਸ਼ਰਾ ਨੇ ਲਿਖੇ ਹਨ।


'ਨੋਟਬੁੱਕ' ਨੂੰ ਕਸ਼ਮੀਰ ਦੀਆਂ ਖੂਬਸੂਰਤ ਵਾਦੀਆਂ 'ਚ ਫਿਲਮਾਇਆ ਗਿਆ ਹੈ, ਜਿਸ 'ਚ ਪ੍ਰੇਮੀ ਫਿਰਦੌਸ ਤੇ ਕਬੀਰ ਦੀ ਪ੍ਰਾਮਾਣਿਕ ਪ੍ਰੇਮ ਕਹਾਣੀ ਨਾਲ-ਨਾਲ ਬਾਲ ਕਲਾਕਾਰਾਂ ਦੀ ਦਮਦਾਰ ਕਾਸਟਿੰਗ ਦੇਖਣ ਨੂੰ ਮਿਲੇਗੀ, ਜੋ ਕਹਾਣੀ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਫਿਲਮ ਦੇ ਨਿਰਮਾਤਾ ਸਲਮਾਨ ਖਾਨ, ਮੁਰਾਦ ਖੇਤਾਨੀ ਹਨ ਅਤੇ ਫਿਲਮ ਦਾ ਨਿਰਦੇਸ਼ਨ ਨਿਤਿਕ ਕੱਕੜ ਨੇ ਕੀਤਾ ਹੈ। ਇਹ ਫਿਲਮ 29 ਮਾਰਚ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News