''ਨੋਟਬੁੱਕ'' ਦਾ ਪਹਿਲਾ ਰੋਮਾਂਟਿਕ ਗੀਤ ਹੋਇਆ ਰਿਲੀਜ਼

2/28/2019 3:53:16 PM

ਜਲੰਧਰ(ਬਿਊਰੋ)— ਸਲਮਾਨ ਖਾਨ ਨੇ ਆਪਣੇ ਪ੍ਰੋਡਕਸ਼ਨ ਹਾਊਸ ਦੀ ਫਿਲਮ 'ਨੋਟਬੁੱਕ' ਦਾ ਪਹਿਲਾ ਗੀਤ ਰਿਲੀਜ਼ ਕਰ ਦਿੱਤਾ ਹੈ। ਇਸ ਦੀ ਜਾਣਕਾਰੀ ਸਲਮਾਨ ਖਾਨ ਨੇ ਆਪਣੇ ਸੋਸ਼ਲ ਮੀਡੀਆ 'ਤੇ ਵੀਡੀਓ ਪਾ ਕੇ ਦਿੱਤੀ ਹੈ। ਜੇਕਰ ਗੀਤ ਦੀ ਗੱਲ ਕੀਤੀ ਜਾਵੇ ਤਾਂ ਇਸ ਗੀਤ ਨੂੰ ਵਿਸ਼ਾਲ ਮਿਸ਼ਰਾ ਤੇ ਅਸੀਸ ਕੌਰ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। 'ਨਹੀਂ ਲੱਗਦਾ' ਗੀਤ ਨੂੰ ਮਿਊਜ਼ਿਕ ਵਿਸ਼ਾਲ ਮਿਸ਼ਰਾ ਨੇ ਦਿੱਤਾ ਹੈ ਤੇ ਗੀਤ ਦੇ ਬੋਲ ਅਕਸ਼ੇ ਤ੍ਰਿਪਾਠੀ ਨੇ ਲਿਖੇ ਹਨ। 'ਨਹੀਂ ਲੱਗਦਾ' ਗੀਤ ਨੂੰ ਟੀ-ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਫੈਨਜ਼ ਵੱਲੋਂ ਇਸ ਗੀਤ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।


ਹਾਲ ਹੀ 'ਚ ਫਿਲਮ ਦਾ ਟਰੇਲਰ ਰਿਲੀਜ਼ ਹੋਇਆ ਸੀ। ਟਰੇਲਰ 'ਚ ਅਨੋਖੇ ਢੰਗ ਨਾਲ ਹੋਏ ਪਿਆਰ ਦੀ ਕਹਾਣੀ ਨੂੰ ਪੇਸ਼ ਕੀਤਾ ਗਿਆ ਹੈ। ਵੀਡੀਓ 'ਚ ਦਿਖਾਇਆ ਗਿਆ ਹੈ ਕਿ ਹੀਰੋ ਤੇ ਹੀਰੋਇਨ ਕਦੇ ਨਹੀਂ ਮਿਲਦੇ ਬਸ ਨੋਟਬੁੱਕ ਰਾਹੀਂ ਇਕ-ਦੂਜੇ ਨਾਲ ਪਿਆਰ ਹੋ ਜਾਂਦਾ ਹੈ। ਫਿਲਮ ਦੀ ਜ਼ਿਆਦਾਤਰ ਸ਼ੂਟਿੰਗ ਕਸ਼ਮੀਰ 'ਚ ਹੀ ਕੀਤੀ ਗਈ ਹੈ।

ਇਸ ਫਿਲਮ 'ਚ ਨਾਇਕਾ ਦੀ ਭੂਮਿਕਾ 'ਚ ਪ੍ਰਨੂਤਨ ਬਹਿਲ ਤੇ ਨਾਇਕ ਦੀ ਭੂਮਿਕਾ 'ਚ ਜ਼ਹੀਰ ਇਕਬਾਲ ਨਜ਼ਰ ਆਉਣਗੇ, ਫਿਲਮ 'ਚ ਦੋਵੇਂ ਟੀਚਰ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆ ਰਹੇ ਹਨ। 'ਨੋਟਬੁੱਕ' ਫਿਲਮ ਰਾਹੀਂ ਦੋਵੇਂ ਬਾਲੀਵੁੱਡ 'ਚ ਆਪਣਾ ਡੈਬਿਊ ਕਰ ਰਹੇ ਹਨ। ਨਿਤਿਨ ਕੱਕੜ ਦੀ ਡਾਇਰੈਕਟਰ 'ਨੋਟਬੁੱਕ' ਮੂਵੀ 29 ਮਾਰਚ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News