ਹੁਣ ਪੰਜਾਬੀ ਫਿਲਮਾਂ ''ਚ ਵੀ ਅਦਾਕਾਰੀ ਦਾ ਰੰਗ ਬਿਖੇਰੇਗੀ ਅਮੀਸ਼ਾ ਪਟੇਲ

3/13/2020 11:05:05 AM

ਮੋਹਾਲੀ (ਨਿਆਮੀਆਂ) - ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਅਮੀਸ਼ਾ ਪਟੇਲ ਦਾ ਕਹਿਣਾ ਹੈ ਕਿ, ''ਅੱਜ ਕੱਲ ਪੰਜਾਬੀ ਫਿਲਮਾਂ ਬਹੁਤ ਜ਼ਿਆਦਾ ਪ੍ਰਸ਼ੰਸਾਂ ਬਟੋਰ ਰਹੀਆਂ ਹਨ, ਇਸੇ ਲਈ ਮੈਂ ਬਾਲੀਵੁੱਡ ਦੀ ਥਾਂ ਪਾਲੀਵੁੱਡ ਵਿਚ ਆਈ ਹਾਂ ਅਤੇ ਜਲਦ ਹੀ ਮੇਰੀ ਪਹਿਲੀ ਪੰਜਾਬੀ ਫਿਲਮ ਦੀ ਸ਼ੂਟਿੰਗ ਪੰਜਾਬ ਵਿਚ ਸ਼ੁਰੂ ਹੋ ਜਾਵੇਗੀ।'' ਇਹ ਗੱਲ ਅੱਜ ਇੱਥੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਪ੍ਰਸਿੱਧ ਅਭਿਨੇਤਰੀ ਅਮੀਸ਼ਾ ਪਟੇਲ ਨੇ ਆਖੀ। ਦਰਅਸਲ, ਅਮੀਸ਼ਾ ਪਟੇਲ ਮੋਹਾਲੀ ਵਿਖੇ ਇਕ ਫਿਲਮ ਕੰਪਨੀ ਦੇ ਉਦਘਾਟਨ ਦੇ ਮੌਕੇ ਪਹੁੰਚੀ ਸੀ, ਜਿਥੇ ਉਨ੍ਹਾਂ ਕਿਹਾ ਕਿ ਪੰਜਾਬ ਦਾ ਮਾਹੌਲ ਬਹੁਤ ਵਧੀਆ ਹੈ। ਇੱਥੋਂ ਦੇ ਲੋਕ ਬਹੁਤ ਸਹਿਯੋਗੀ ਹਨ। ਇਸੇ ਕਰਕੇ ਮੈਂ ਬਾਲੀਵੁੱਡ ਦੀ ਥਾਂ ਪਾਲੀਵੁੱਡ ਨੂੰ ਤਰਜੀਹ ਦੇਣ ਜਾ ਰਹੀ ਹੈ। ਉਸ ਨੇ ਦੱਸਿਆ ਕਿ ਕੁਝ ਹੋਰ ਅਭਿਨੇਤਰੀਆਂ ਵੀ ਪਾਲੀਵੁੱਡ ਵਿਚ ਆਪਣੀ ਹਾਜ਼ਰੀ ਲਗਵਾਉਣਗੀਆਂ। ਇਹ ਪੁੱਛੇ ਜਾਣ 'ਤੇ ਕਿ ਪਿਛਲੇ ਲੰਬੇ ਸਮੇਂ ਤੋਂ ਉਸ ਦੀ ਕੋਈ ਫਿਲਮ ਨਹੀਂ ਆਈ ਤਾਂ ਅਮੀਸ਼ਾ ਪਟੇਲ ਨੇ ਕਿਹਾ ਕਿ ਉਹ ਆਪਣਾ ਪ੍ਰੋਡਕਸ਼ਨ ਹਾਊਸ ਬਣਾਉਣ ਵਿਚ ਰੁੱਝੀ ਹੋਈ ਸੀ, ਜਿਸ ਕਰਕੇ ਉਹ ਕੋਈ ਫਿਲਮ ਨਹੀਂ ਕਰ ਸਕੀ।

 
 
 
 
 
 
 
 
 
 
 
 
 
 

CHANDIGARH.. work mode .. 👍🏻👍🏻👍🏻

A post shared by Ameesha Patel (@ameeshapatel9) on Mar 12, 2020 at 3:14am PDT

ਦੱਸ ਦਈਏ ਕਿ ਇਸ ਦੌਰਾਨ ਅਮੀਸ਼ਾ ਪਟੇਲ ਨੇ ਦੱਸਿਆ ਕਿ ਭਵਿੱਖ ਵਿਚ ਉਹ ਖੁਦ ਫਿਲਮਾਂ ਦਾ ਨਿਰਮਾਣ ਕਰਿਆ ਕਰੇਗੀ। ਇਸ ਦੇ ਨਾਲ ਹੀ ਉਸ ਨੇ ਦੱਸਿਆ ਕਿ ਮੇਰੀ ਅਗਲੇ ਮਹੀਨੇ ਤੋਂ ਪੰਜਾਬੀ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਜਾਵੇਗੀ।

 
 
 
 
 
 
 
 
 
 
 
 
 
 

CHANDIGARH.. work mode .. 👍🏻👍🏻👍🏻

A post shared by Ameesha Patel (@ameeshapatel9) on Mar 12, 2020 at 3:14am PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News