ਐੱਨ. ਆਰ. ਸੀ./ਸੀ. ਏ. ਏ. ’ਤੇ ਬੋਲੇ ਕਬੀਰ ਖਾਨ, ਰਾਸ਼ਟਰੀਅਤਾ ਅਤੇ ਦੇਸ਼ ਭਗਤੀ ’ਚ ਹੁੰਦਾ ਹੈ ਬੜਾ ਫਰਕ

1/26/2020 9:04:56 AM

ਨਵੀਂ ਦਿੱਲੀ(ਬਿਊਰੋ)- ਤਾਜੀ ਸੁਭਾਸ਼ ਚੰਦਰ ਬੋਸ ਦੀਆਂ ਕਹਾਣੀਆਂ ਤਾਂ ਅਸੀਂ ਬਚਪਨ ਤੋਂ ਕਿਤਾਬਾਂ ਵਿਚ ਪੜ੍ਹਦੇ ਅਤੇ ਫਿਲਮਾਂ ’ਚ ਦੇਖਦੇ ਆਏ ਹਾਂ ਪਰ ਉਨ੍ਹਾਂ ਨਾਲ ਜੁੜੀਆਂ ਅਜੇ ਕਈ ਅਜਿਹੀਆਂ ਕਹਾਣੀਆਂ ਬਾਕੀ ਹਨ, ਜਿਨ੍ਹਾਂ ਨੂੰ ਕੋਈ ਨਹੀਂ ਜਾਣਦਾ। ਇਕ ਅਜਿਹੀ ਕਹਾਣੀ ਲੈ ਕੇ ਆਏ ਹਨ ਮਸ਼ਹੂਰ ਫਿਲਮਕਾਰ ਕਬੀਰ ਖਾਨ। ਨੇਤਾਜੀ ਦੀ ਬਣਾਈ ਆਜ਼ਾਦ ਹਿੰਦ ਫੌਜ ਦੇ ਫੌਜੀਆਂ ਦੀ ਇਸ ਕਹਾਣੀ ਦਾ ਨਾਂ ਹੈ ‘ਦਿ ਫਾਰਗਾਟਨ ਆਰਮੀ’ (ਟੀ. ਐੱਫ. ਏ.), ਜੋ ਇਕ ਵੈੱਬ ਸੀਰੀਜ਼ ਵੱਲੋਂ ਅਮੇਜ਼ਨ ਪ੍ਰਾਈਮ ਵੀਡੀਓ ’ਤੇ ਰਿਲੀਜ਼ ਹੋਈ। ਇਸ ਵਿਚ ਸੰਨੀ ਕੌਸ਼ਲ ਅਤੇ ਸ਼ਰਵਰੀ ਮੁੱਖ ਭੂਮਿਕਾ ਵਿਚ ਹਨ। ਵੈੱਬ ਸੀਰੀਜ਼ ਦੀ ਪ੍ਰਮੋਸ਼ਨ ਲਈ ਦਿੱਲੀ ਪਹੁੰਚੇ ਕਬੀਰ, ਸੰਨੀ ਅਤੇ ਸ਼ਰਵਰੀ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ। ਪੇਸ਼ ਹਨ ਪ੍ਰਮੁੱਖ ਅੰਸ਼-

ਸਿਲੈਕਸ਼ਨ ’ਤੇ ਨਹੀਂ ਹੋ ਰਿਹਾ ਸੀ ਯਕੀਨ : ਸੰਨੀ ਕੌਸ਼ਲ

ਜਦੋਂ ਫਿਲਮ ਲਈ ਮੇਰੀ ਸਿਲੈਕਸ਼ਨ ਹੋਈ ਤਾਂ ਮੈਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ। ਇਸ ਕਹਾਣੀ ਨੂੰ ਪੜ੍ਹਨ ਤੋਂ ਬਾਅਦ ਦਿਮਾਗ ਵਿਚ ਸਭ ਤੋਂ ਪਹਿਲਾਂ ਇਕ ਹੀ ਗੱਲ ਆਈ ਕਿ ਇਹ ਕਹਾਣੀ ਤਾਂ ਸਾਨੂੰ ਪਤਾ ਹੀ ਨਹੀਂ ਸੀ। ਇਹ ਇਕ ਅਜਿਹੀ ਕਹਾਣੀ ਹੈ, ਜੋ ਲੋਕਾਂ ਨੂੰ ਪਤਾ ਹੋਣੀ ਚਾਹੀਦੀ ਹੈ।

ਵਿੱਕੀ ਨਾਲ ਹੋਣ ਵਾਲੀ ਤੁਲਨਾ ਨੂੰ ਨਹੀਂ ਹੋਣ ਦਿੰਦਾ ਹਾਵੀ

ਹਮੇਸ਼ਾ ਤੋਂ ਮੇਰੀ ਅਤੇ ਵਿੱਕੀ ਦੀ ਤੁਲਨਾ ਕੀਤੀ ਜਾਂਦੀ ਹੈ ਪਰ ਇਸ ਨੂੰ ਮੈਂ ਖੁਦ ’ਤੇ ਹਾਵੀ ਨਹੀਂ ਹੋਣ ਦਿੰਦਾ। ਮੈਨੂੰ ਖੁਸ਼ੀ ਹੈ ਕਿ ਵਿੱਕੀ ਨੇ ਅਜਿਹਾ ਮੁਕਾਮ ਹਾਸਲ ਕੀਤਾ ਹੈ ਪਰ ਮੈਂ ਆਪਣੇ ਲਈ ਅਲੱਗ ਟਾਰਗੈੱਟ ਸੈੱਟ ਕੀਤੇ ਹੋਏ ਹਨ। ਕਿਸੇ ਵੀ ਫਿਲਮ ਦੀ ਕਿਸਮਤ ਅਸੀਂ ਤੈਅ ਨਹੀਂ ਕਰ ਸਕਦੇ, ਇਸ ਲਈ ਕਹਾਣੀ ਉਹ ਚੁਣੋ ਜੋ ਤੁਹਾਨੂੰ ਪਸੰਦ ਆਵੇ।

ਕਬੀਰ ਦੇ ਨਾਲ ਪਹਿਲਾ ਪ੍ਰਾਜੈਕਟ ਕਰਨ ਦੀ ਹੈ ਖੁਸ਼ੀ : ਸ਼ਰਵਰੀ

ਮੈਂ ਬਹੁਤ ਹੀ ਖੁਸ਼ ਹਾਂ ਕਿ ਮੇਰੇ ਪਹਿਲੇ ਹੀ ਪ੍ਰਾਜੈਕਟ ਵਿਚ ਮੈਨੂੰ ਕਬੀਰ ਖਾਨ ਨਾਲ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ। ਇਸ ਵੈੱਬ ਸੀਰੀਜ਼ ਲਈ ਸਾਨੂੰ ਕਾਫੀ ਤਿਆਰੀ ਵੀ ਕਰਨੀ ਪਈ। ਸਭ ਤੋਂ ਪਹਿਲਾਂ ਅਸੀਂ ਕਬੀਰ ਦੀ ਬਣਾਈ ਹੋਈ ਡਾਕੂਮੈਂਟਰੀ ਨੂੰ ਪੂਰੀ ਤਰ੍ਹਾਂ ਛਾਣ ਲਿਆ ਸੀ। ਕਬੀਰ ਕੋਲ ਇੰਟਰਨੈੱਟ ਤੋਂ ਵੀ ਵੱਧ ਜਾਣਕਾਰੀ ਹੈ, ਜੋ ਸਾਡੇ ਲਈ ਕਾਫੀ ਮਦਦਗਾਰ ਰਹੀ।

ਬਦਲ ਚੁੱਕੇ ਹਨ ਰਾਸ਼ਟਰੀਅਤਾ ਦੇ ਮਾਇਨੇ : ਕਬੀਰ

ਅੱਜ ਦੇ ਸਮੇਂ ’ਚ ਰਾਸ਼ਟਰੀਅਤਾ ਦੇ ਮਾਇਨੇ ਬਦਲ ਚੁੱਕੇ ਹਨ। ਦੇਸ਼ ਭਗਤੀ ਅਤੇ ਰਾਸ਼ਟਰੀਅਤਾ ਵਿਚ ਫਰਕ ਹੁੰਦਾ ਹੈ ਪਰ ਇਹ ਫਰਕ ਹੁਣ ਧੁੰਦਲਾ ਪੈ ਰਿਹਾ ਹੈ। ਮੈਂ ਰਾਸ਼ਟਰੀਅਤਾ ਨਾਲ ਇਤਫਾਕ ਨਹੀਂ ਰੱਖਦਾ, ਸਗੋਂ ਦੇਸ਼ ਭਗਤੀ ਨਾਲ ਰਹਿੰਦਾ ਹਾਂ। ਰਾਸ਼ਟਰੀਅਤਾ ’ਚ ਐਲਾਨ ਕਰਨਾ ਪੈਂਦਾ ਹੈ ਕਿ ਅਸੀਂ ਆਪਣੇ ਦੇਸ਼ ਨੂੰ ਪਿਆਰ ਕਰਦੇ ਹਾਂ, ਫਿਰ ਇਸ ਨੂੰ ਸਾਬਿਤ ਕਰਨਾ ਪੈਂਦਾ ਹੈ, ਜਿਸ ਤੋਂ ਬਾਅਦ ਸਾਰੇ ਉਸ ਨੂੰ ਪ੍ਰਵਾਨ ਕਰਦੇ ਹਨ। ਮੇਰੇ ਅਨੁਸਾਰ ਇਹ ਨੈਗੇਟਿਵ ਇਮੋਸ਼ਨ ਹੈ, ਜਦਕਿ ਦੇਸ਼ ਭਗਤੀ ਇਕ ਬਹੁਤ ਹੀ ਪਾਜ਼ੇਟਿਵ ਇਮੋਸ਼ਨ ਹੈ। ਇਹ ਵੈੱਬ ਸੀਰੀਜ਼ ਰਾਸ਼ਟਰੀਅਤਾ ਅਤੇ ਦੇਸ਼ ਭਗਤੀ ਦੇ ਵਿਚਕਾਰ ਦਾ ਫਰਕ ਸਮਝਾਏਗੀ। ਆਜ਼ਾਦ ਹਿੰਦ ਫੌਜ ਜਿਸ ਤਰ੍ਹਾਂ ਦੇ ਭਾਰਤ ਦਾ ਸੁਪਨਾ ਦੇਖਦੀ ਸੀ, ਉਹ ਬਹੁਤ ਹੀ ਵੱਖਰਾ ਸੀ। ਦੇਸ਼ ਦਾ ਮੌਜੂਦਾ ਹਾਲ ਦੇਖ ਕੇ ਉਹ ਸ਼ਾਇਦ ਜ਼ਰੂੂਰ ਸੋਚਦੇ ਕਿ ਇਹ ਤਾਂ ਉਹ ਦੇਸ਼ ਨਹੀਂ ਹੈ, ਜਿਸ ਦੇ ਲਈ ਅਸੀਂ ਲੜੇ ਸੀ।

ਆਜ਼ਾਦ ਹਿੰਦ ਫੌਜ ਦੇ ਫੌਜੀਆਂ ਦੀ ਕਹਾਣੀ

ਨੇਤਾਜੀ ਸੁਭਾਸ਼ ਚੰਦਰ ਬੋਸ ’ਤੇ ਬਹੁਤ ਸਾਰੀਆਂ ਕਹਾਣੀਆਂ ਸਾਹਮਣੇ ਆਉਂਦੀਆਂ ਰਹੀਆਂ ਹਨ ਪਰ ਉਨ੍ਹਾਂ ਦੀ ਬਣਾਈ ਗਈ ਆਰਮੀ ਆਜ਼ਾਦ ਹਿੰਦ ਫੌਜ ’ਤੇ ਕਿਸੇ ਨੇ ਕੋਈ ਕੰਮ ਨਹੀਂ ਕੀਤਾ ਸੀ, ਇਸ ਲਈ ਮੇਰੀ ਕੋਸ਼ਿਸ਼ ਸੀ ਕਿ ਇਸ ਵੈੱਬ ਸੀਰੀਜ਼ ਵਿਚ ਆਜ਼ਾਦ ਹਿੰਦ ਫੌਜ ਦੇ ਫੌਜੀਆਂ ਦੇ ਨਜ਼ਰੀਏ ਨਾਲ ਇਹ ਕਹਾਣੀ ਸੁਣਾਈ ਜਾਵੇ। ਫਿਲਮ ਦੀ ਥਾਂ ਇਸ ਨੂੰ ਵੈੱਬ ਸੀਰੀਜ਼ ਵਿਚ ਬਣਾਉਣ ਦਾ ਫੈਸਲਾ ਇਸ ਲਈ ਕੀਤਾ ਕਿਉਂਕਿ ਜੇਕਰ ਮੈਂ ਫਿਲਮ ਬਣਾਉਂਦਾ ਤਾਂ ਇਸ ’ਚ ਮੈਨੂੰ ਕਿਤੇ ਨਾ ਕਿਤੇ ਸਿਨੇਮੈਟਿਕ ਲਿਬਰਟੀ ਲੈਣੀ ਪੈਂਦੀ।

20 ਸਾਲ ਦਾ ਸੁਪਨਾ ਹੁਣ ਹੋਇਆ ਪੂਰਾ

ਇਸ ਵੈੱਬ ਸੀਰੀਜ਼ ਦਾ ਬਣਨਾ ਇਕ ਸੁਪਨੇ ਦੇ ਸੱਚ ਹੋਣ ਵਰਗਾ ਹੈ। 20 ਸਾਲ ਤੋਂ ਇਹ ਕਹਾਣੀ ਮੇਰੇ ਜਿਹਨ ਵਿਚ ਸੀ, ਹਰ ਫਿਲਮ ਬਣਾਉਣ ਤੋਂ ਬਾਅਦ ਸੋਚਦਾ ਸੀ ਕਿ ਇਹ ਸੀਰੀਜ਼ ਬਣਾਵਾਂਗਾ ਪਰ ਫਿਰ ਇਹ ਸੋਚ ਕੇ ਰੁਕ ਜਾਂਦਾ ਸੀ ਕਿ ਪਹਿਲਾਂ ਥੋੜ੍ਹੀ ਹੋਰ ਕਾਮਯਾਬੀ ਹਾਸਲ ਕਰ ਲੈਂਦਾ ਹਾਂ, ਤਦ ਮੈਨੂੰ ਇਸ ਨੂੰ ਬਣਾਉਣ ਦਾ ਹੱਕ ਹੋਵੇਗਾ।

ਕਮਰਸ਼ੀਅਲ ਸਕਸੈੱਸ ’ਤੇ ਨਹੀਂ ਕਰਦਾ ਫੋਕਸ

ਮੈਂ ਕਮਰਸ਼ੀਅਲ ਸਕਸੈੱਸ ਨੂੰ ਬਹੁਤ ਜ਼ਿਆਦਾ ਗੰਭੀਰਤਾ ਨਾਲ ਨਹੀਂ ਲੈਂਦਾ। ਮੇਰੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਮੇਰੀ ਕਹਾਣੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਅਤੇ ਉਨ੍ਹਾਂ ਨੂੰ ਚੰਗੀ ਲੱਗੇ। ਸਭ ਤੋਂ ਅਹਿਮ ਗੱਲ ਇਹ ਹੈ ਕਿ ਕਹਾਣੀ ਚੰਗੀ ਹੋਣੀ ਚਾਹੀਦੀ ਹੈ ਕਿਉਂਕਿ ਉਸ ਦੇ ਨਾਲ ਅਸੀਂ ਸਾਲਾਂ ਤੱਕ ਜਿਊਂਦੇ ਹਾਂ ਅਤੇ ਇਹ ਤੁਹਾਨੂੰ ਮੋਟੀਵੇਟ ਕਰਦੀ ਹੈ, ਜਦਕਿ ਕਮਰਸ਼ੀਅਲ ਸਕਸੈੱਸ ਤਾਂ 3 ਦਿਨਾਂ ’ਚ ਤੈਅ ਹੋ ਜਾਂਦੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News