ਕੰਗਨਾ ਤੇ ਏਕਤਾ ਸਮੇਤ ਇਨ੍ਹਾਂ ਕਲਾਕਾਰਾਂ ਨੂੰ ਕੀਤਾ ਜਾਵੇਗਾ ਪਦਮਸ਼੍ਰੀ ਨਾਲ ਸਨਮਾਨਿਤ

1/26/2020 9:56:50 AM

ਮੁੰਬਈ(ਬਿਊਰੋ)- ਕੇਂਦਰ ਸਰਕਾਰ ਨੇ ਸਾਲ 2020 ਦੇ ਪਦਮ ਵਿਭੂਸ਼ਣ ਪੁਰਸਕਾਰਾਂ ਦੀ ਘੋਸ਼ਣਾ ਕਰ ਦਿੱਤੀ ਹੈ। ਇਨ੍ਹਾਂ ਵਿਚ ਬਾਲੀਵੁੱਡ ਦੀਆਂ ਛੇ ਵੱਡੀਆਂ ਹਸਤੀਆਂ ਦਾ ਨਾਮ ਸ਼ਾਮਿਲ ਹੈ । ਕੰਗਨਾ ਰਣੌਤ, ਏਕਤਾ ਕਪੂਰ, ਅਦਨਾਨ ਸਾਮੀ, ਕਰਨ ਜੌਹਰ, ਸੁਰੇਸ਼ ਵਾਡਕਰ ਅਤੇ ਸਰਿਤਾ ਜੋਸ਼ੀ ਨੂੰ ਪਦਮਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ।

PunjabKesari
ਇਸ ਮੌਕੇ ’ਤੇ ਖੁਸ਼ੀ ਜ਼ਾਹਰ ਕਰਦੇ ਹੋਏ ਕੰਨਗਾ ਰਣੌਤ ਨੇ ਕਿਹਾ, ‘‘ਮੈਂ ਸਨਮਾਨਿਤ ਮਹਿਸੂਸ ਕਰ ਰਹੀ ਹਾਂ। ਮੈਂ ਇਸ ਦੇ ਲਈ ਆਪਣੇ ਦੇਸ਼ ਨੂੰ ਧੰਨਵਾਦ ਕਰਦੀ ਹਾਂ। ਮੈਂ ਇਸ ਨੂੰ ਹਰ ਉਸ ਮਹਿਲਾ ਨੂੰ ਸਮਰਪਿਤ ਕਰਦੀ ਹਾਂ, ਜੋ ਸਪਨੇ ਦੇਖਣ ਦੀ ਹਿੰਮਤ ਕਰਦੀਆਂ ਹਨ। ਹਰ ਧੀ ਨੂੰ, ਹਰ ਮਾਂ ਨੂੰ, ਹਰ ਉਸ ਮਹਿਲਾ ਦੇ ਸੁਪਣਿਆਂ ਨੂੰ ਜੋ ਸਾਡੇ ਦੇਸ਼ ਦਾ ਭਵਿੱਖ ਸਾਕਾਰ ਕਰੇਗੀ।’’

PunjabKesari
ਕਰਨ ਜੌਹਰ ਨੇ ਖੁਸ਼ੀ ਜ਼ਾਹਰ ਕਰਦੇ ਹੋਏ ਲਿਖਿਆ,‘‘ਅਜਿਹਾ ਬਹੁਤ ਘੱਟ ਹੁੰਦਾ ਹੈ, ਜਦੋਂ ਭਾਵਨਾਵਾਂ ਨੂੰ ਜ਼ਾਹਰ ਕਰਨ ਲਈ ਮੇਰੇ ਕੋਲ ਸ਼ਬਦਾਂ ਦੀ ਘਾਟ ਹੁੰਦੀ ਹੈ ਪਰ ਇਹ ਅਜਿਹਾ ਹੀ ਇਕ ਮੌਕੇ ਹੈ... ਪਦਮਸ਼੍ਰੀ। ਦੇਸ਼ ਦੇ ਸਰਵਉੱਚ ਨਾਗਰਿਕ ਪੁਰਸਕਾਰਾਂ ’ਚੋਂ ਇਕ ਸਨਮਾਨ ਪ੍ਰਾਪਤ ਕਰਨਾ ਮਾਣ ਦੀ ਗੱਲ ਹੈ। ਮੈਨੂੰ ਪਤਾ ਹੈ ਕਿ ਮੇਰੇ ਪਿਤਾ ਮਾਣ ਮਹਿਸੂਸ ਕਰਨਗੇ ਅਤੇ ਕਾਸ਼ ਉਹ ਇਸ ਪਲ ਨੂੰ ਉਹ ਮੇਰੇ ਨਾਲ ਸਾਂਝਾ ਕਰਨ ਲਈ ਇੱਥੇ ਹੁੰਦੇ।’’


ਇਸ ਖੁਸ਼ੀ ਦੇ ਮੌਕੇ ’ਤੇ ਅਦਨਾਨ ਨੇ ਟਵਿਟਰ ’ਤੇ ਲਿਖਿਆ, ‘‘ਕਿਸੇ ਵੀ ਕਲਾਕਾਰ ਲਈ ਸਭ ਤੋਂ ਵੱਡਾ ਪਲ ਉਸ ਦੀ ਸਰਕਾਰ ਦੁਆਰਾ ਸ਼ਾਬਾਸ਼ੀ ਅਤੇ ਪਛਾਣ ਹੈ। ਮੈਂ ਭਾਰਤ ਸਰਕਾਰ ਵੱਲੋਂ ਪਦਮਸ਼੍ਰੀ ਨਾਲ ਸਨਮਾਨਿਤ ਹੋਣ ਲਈ ਧੰਨਵਾਦ ਕਰਦਾ ਹਾਂ।’’


ਨਰਿੰਦਰ ਮੋਦੀ ਨੇ ਸਾਰੇ ਪਦਮ ਪੁਰਸਕਾਰ ਨਾਲ ਸਨਮਾਨਿਤ ਹੋਏ ਲੋਕਾਂ ਨੂੰ ਵਧਾਈਆਂ ਦਿੱਤੀਆਂ। ਮੋਦੀ ਨੇ ਲਿਖਿਆ, ‘‘ਪਦਮ ਪੁਰਸਕਾਰ ਨਾਲ ਸਨਮਾਨਿਤ ਕੀਤੇ ਜਾਣ ਵਾਲੇ ਸਾਰੇ ਲੋਕਾਂ ਨੂੰ ਵਧਾਈਆਂ। ਐਵਾਰਡ ਪਾਉਣ ਵਾਲੇ ਲੋਕਾਂ ਨੇ ਸਾਡੇ ਸਮਾਜ ਅਤੇ ਦੇਸ਼ ਲਈ ਯੋਗਦਾਨ ਦਿੱਤਾ ਹੈ।’’



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News