ਸੁਖਸ਼ਿੰਦਰ ਛਿੰਦਾ ਦੀ ਆਵਾਜ਼ ''ਚ ਪੰਜਵੇਂ ਪਾਤਸ਼ਾਹ ਨੂੰ ਸਮਰਪਿਤ ਧਾਰਮਿਕ ਗੀਤ ਹੋਇਆ ਰਿਲੀਜ਼ (ਵੀਡੀਓ)

6/5/2020 11:26:29 AM

ਜਲੰਧਰ (ਬਿਊਰੋ) — ਗਾਇਕ ਸੁਖਸ਼ਿੰਦਰ ਛਿੰਦਾ ਦਾ ਧਾਰਮਿਕ ਗੀਤ ਰਿਲੀਜ਼ ਹੋ ਚੁੱਕਿਆ ਹੈ। ਪਿਛਲੇ ਦਿਨੀਂ ਇਸ ਧਾਰਮਿਕ ਗੀਤ ਦਾ ਟੀਜ਼ਰ ਰਿਲੀਜ਼ ਹੋਇਆ ਸੀ। ਸੁਖਸ਼ਿੰਦਰ ਛਿੰਦਾ ਦੀ ਆਵਾਜ਼ 'ਚ ਸ਼ਿੰਗਾਰੇ ਇਸ ਗੀਤ 'ਚ ਪੰਚਮ ਪਾਤਸ਼ਾਹ ਦੀ ਮਹਿਮਾ ਦਾ ਗੁਣਗਾਣ ਕੀਤਾ ਗਿਆ ਹੈ। ਇਸ ਧਾਰਮਿਕ ਗੀਤ ਨੂੰ ਧਰਮ ਸੇਵਾ ਰਿਕਾਰਡਜ਼ ਵੱਲੋਂ ਰਿਲੀਜ਼ ਕੀਤਾ ਗਿਆ ਹੈ। ਗੀਤ ਦੇ ਬੋਲ ਰਣਜੀਤ ਸਿੰਘ ਰਾਣਾ ਵੱਲੋਂ ਲਿਖੇ ਗਏ ਨੇ ਅਤੇ ਵੀਡੀਓ ਜਤਿੰਦਰ ਸਿੰਘ ਜੀਤੂ ਵੱਲੋਂ ਤਿਆਰ ਕੀਤਾ ਗਿਆ ਹੈ। ਜਦੋਂਕਿ ਗੀਤ ਦਾ ਸੰਗੀਤ ਰਵੀ ਜੈ ਵੱਲੋਂ ਤਿਆਰ ਕੀਤਾ ਗਿਆ ਹੈ।

ਦੱਸ ਦਈਏ ਕਿ ਗਾਇਕ ਸੁਖਸ਼ਿੰਦਰ ਛਿੰਦਾ ਨੇ ਆਪਣੇ ਇਸ ਧਾਰਮਿਕ ਗੀਤ ਦੇ ਜ਼ਰੀਏ ਬੱਚਿਆਂ ਨੂੰ ਗੁਰੂ ਸਾਹਿਬ ਦੇ ਪਾਏ ਪੂਰਨਿਆਂ 'ਤੇ ਚੱਲਣ ਦਾ ਸੁਨੇਹਾ ਦਿੱਤਾ ਗਿਆ ਹੈ। ਮੁੜ ਤੋਂ ਗੁਰੂ ਸਾਹਿਬ ਨੂੰ ਸਮਰਪਿਤ ਧਾਰਮਿਕ ਗੀਤ ਲੈ ਕੇ ਆ ਰਹੇ ਹਨ। ਇਹ ਧਾਰਮਿਕ ਗੀਤ 'ਸ਼ਹੀਦਾਂ ਦੇ ਸਰਤਾਜ' ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੂੰ ਸਮਰਪਿਤ ਹੈ।
ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸੁਖਸ਼ਿੰਦਰ ਛਿੰਦਾ ਨੇ ਕਈ ਹਿੱਟ ਗੀਤ ਸੰਗੀਤ ਜਗਤ ਦੀ ਝੋਲੀ ਪਾ ਚੁੱਕੇ ਹਨ। ਭਾਵੇਂ ਉਹ ਬੀਟ ਸੌਂਗ ਹੋਣ, ਸੈਡ ਹੋਣ ਜਾਂ ਫਿਰ ਧਾਰਮਿਕ ਹਰ ਤਰ੍ਹਾਂ ਦੇ ਗੀਤ ਉਨ੍ਹਾਂ ਨੇ ਗਾਏ ਹਨ । ਇਨ੍ਹਾਂ ਗੀਤਾਂ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News