ਗੁਰਦਾਸ ਮਾਨ ਦੀ ਵੀਡੀਓ ਸ਼ੇਅਰ ਕਰਕੇ ਡਾਇਰੈਕਟਰ ਨੇ 'ਮੰਦਰ-ਮਸਜਿਦ' ਲਈ ਆਖੀ ਇਹ ਗੱਲ, ਛਿੜੀ ਚਰਚਾ

1/4/2020 2:02:46 PM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਡਾਇਰੈਕਟਰ ਓਨਿਰ ਅਕਸਰ ਹੀ ਆਪਣੇ ਟਵੀਟਸ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਅਕਸਰ ਸਮਾਜਿਕ ਮੁੱਦਿਆਂ 'ਤੇ ਬੇਬਾਕੀ ਨਾਲ ਆਪਣੀ ਗੱਲ ਜਨਤਾ ਸਾਹਮਣੇ ਰੱਖਣ ਵਾਲੇ ਓਨਿਰ ਨੇ ਹਾਲ ਹੀ 'ਚ ਨਾਗਰਿਕਤਾ ਸੋਧ ਬਿੱਲ ਤੇ ਐੱਨ. ਆਰ. ਸੀ. 'ਤੇ ਆਪਣੇ ਵਿਰੋਧ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰੀਆਂ ਸਨ। ਡਾਇਰੈਕਟਰ ਸਮੇਂ-ਸਮੇਂ 'ਤੇ ਸਰਕਾਰ ਦੀਆਂ ਨੀਤੀਆਂ ਨੂੰ ਲੈ ਕੇ ਟਵੀਟ ਕਰਦੇ ਰਹਿੰਦੇ ਹਨ, ਜੋ ਕਿ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਜਾਂਦੇ ਹਨ। ਹੁਣ ਓਨਿਰ ਆਪਣੇ ਇਕ ਟਵੀਟ ਨੂੰ ਲੈ ਕੇ ਮੁੜ ਸੁਰਖੀਆਂ 'ਚ ਆ ਗਏ ਹਨ। ਇਸ ਟਵੀਟ 'ਚ ਓਨਿਰ ਨੇ ਲਿਖਿਆ, ''ਮੰਦਰ ਮਸਜਿਦ ਕਦੇ ਫੁਰਸਤ 'ਚ ਬਣਾ ਲੈਣਾ। ਉਹ ਘਰ ਤਾਂ ਬਣਾ ਲਓ, ਜਿਹੜੇ ਨਫਰਤ ਨਾਲ ਟੁੱਟੇ ਨੇ।''


ਦੱਸ ਦਈਏ ਕਿ ਬਾਲੀਵੁੱਡ ਡਾਇਰੈਕਟਰ ਓਨਿਰ ਨੇ ਇਸ ਟਵੀਟ ਨੂੰ ਲਿਖਦੇ ਹੋਏ ਇਕ ਵੀਡੀਓ ਵੀ ਸ਼ੇਅਰ ਕੀਤਾ ਸੀ। ਇਸ ਵੀਡੀਓ 'ਚ ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਗੁਰਦਾਸ ਮਾਨ ਧਰਮ ਦੇ ਨਾਂ 'ਤੇ ਲੋਕਾਂ ਦੇ ਬਟਵਾਰੇ ਨੂੰ ਲੈ ਕੇ ਇਕ ਕਵਿਤਾ ਦੇ ਜ਼ਰੀਏ ਧਾਰਮਿਕ ਕੱਟੜ ਪੰਥੀਆਂ 'ਤੇ ਤੰਜ ਕੱਸ ਰਹੇ ਹਨ। ਇਸ ਵੀਡੀਓ 'ਚ ਗੁਰਦਾਸ ਮਾਨ ਆਖ ਰਹੇ ਹਨ, ''ਕੀ ਹੱਸੋਗੇ ਹੱਸਾਓਗੇ ਜਗ ਨੂੰ ਹੱਸਾਉਣ ਵਾਲੇ, ਗੱਲ ਦਾ ਬਤੰਗੜ (ਨਿੱਕੀ ਗੱਲ ਨੂੰ ਵੱਡੀ ਬਣਾ ਲੈਣਾ) ਬਣਾ ਲੈਂਦੇ ਨੇ ਜ਼ਮਾਨੇ ਵਾਲੇ।'' ਇਸ ਵੀਡੀਓ 'ਚ ਗੁਰਦਾਸ ਮਾਨ ਅੱਗੇ ਆਖ ਰਹੇ ਹਨ, ''ਸ਼ਰਮ ਦੀ ਗੱਲ ਆਖਾਂ ਜਾਂ ਧਰਮ ਦੀ ਗੱਲ ਆਖਾਂ, ਇਕੋ ਜਿਹੇ ਨੇ ਮੰਦਰ ਤੇ ਮਸਜਿਦ ਨੂੰ ਢਹਾਉਣ ਵਾਲੇ। ਅੱਲ੍ਹਾ ਵਾਲਿਆਂ, ਰਾਮ ਵਾਲਿਆਂ ਆਪਣੇ ਮਜਹਬ ਨੂੰ ਸਿਆਸਤ ਤੋਂ ਬਚਾ ਲਵੋ, ਮੰਦਰ-ਮਸਜਿਦ ਕਦੇ ਫੁਰਸਤ 'ਚ ਬਣਾ ਲੈਣਾ, ਜੋ ਨਫਰਤ ਨਾਲ ਟੁੱਟੇ ਹਨ, ਉਹ ਘਰ ਤਾਂ ਬਣਾ ਲਵੋ।'' ਓਨਿਰ ਦੇ ਇਸ ਟਵੀਟ 'ਤੇ ਲੋਕ ਖੂਬ ਕੁਮੈਂਟ ਕਰ ਰਹੇ ਹਨ ਤੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News