400 ਡਾਲਰ ਦੀ ਬਣਦੀ ਹੈ ਆਸਕਰ ਦੀ ਟਰਾਫੀ, ਫਿਰ ਕਿਉਂ ਵਿਕਦੀ ਹੈ 70 ਰੁਪਏ 'ਚ, ਜਾਣੋ ਵਜ੍ਹਾ

2/11/2020 12:55:42 PM

ਲਾਸ ਏਂਜਲਸ (ਬਿਊਰੋ) — ਆਸਕਰ ਐਵਾਰਡਜ਼ 2020 ਦਾ ਐਲਾਨ ਹੋ ਚੁੱਕਾ ਹੈ। ਇਸ ਵਾਰ ਫਿਲਮ 'ਜੋਕਰ', '1917' ਵਰਗੀਆਂ ਫਿਲਮਾਂ ਦਾ ਜਲਵਾ ਰਿਹਾ। ਪਹਿਲੇ ਵਿਸ਼ਵ ਯੁੱਧ 'ਤੇ ਬਣੀ ਫਿਲਮ '1917' ਨੂੰ ਕਈ ਐਵਾਰਡ ਮਿਲੇ ਹਨ। ਆਸਕਰ ਨਾਲ ਸਨਮਾਨਿਤ ਹੋਣ ਵਾਲੇ ਫਿਲਮਮੇਕਰ ਤੇ ਕਲਾਕਾਰਾਂ ਨੂੰ ਇਕ ਟਰਾਫੀ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਇਸ ਟਰਾਫੀ ਨੂੰ ਹਾਸਲ ਕਰਨਾ ਹਰ ਫਿਲਮੀ ਹਸਤੀ ਦਾ ਸੁਪਨਾ ਵੀ ਹੁੰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਇਸ ਟਰਾਫੀ ਦੀ ਕੀਮਤ ਕਿੰਨੀ ਹੈ ਤੇ ਇਸ ਨੂੰ ਬਣਾਉਣ 'ਚ ਕਿੰਨਾ ਖਰਚ ਆਉਂਦਾ ਹੈ। ਆਸਕਰ ਐਵਾਰਡ ਨੂੰ ਬਣਾਉਣ 'ਚ ਕਾਫੀ ਖਰਚਾ ਹੁੰਦਾ ਹੈ ਪਰ ਅਕੈਡਮੀ ਅਨੁਸਾਰ ਇਸ ਦੀ ਵੈਲਿਊ ਜ਼ਿਆਦਾ ਨਹੀਂ ਹੁੰਦੀ। ਤੁਹਾਨੂੰ ਇਹ ਸਮਝ ਨਹੀਂ ਆ ਰਿਹਾ ਹੋਵੇਗਾ ਕਿ ਆਖਿਰ ਇਹ ਕਿਵੇਂ ਹੋ ਸਕਦਾ ਹੈ।
Image result for oscar awards 2020 trophy
ਦੱਸ ਦੇਈਏ ਕਿ ਆਸਕਰ ਦੇ ਨਿਯਮਾਂ ਅਨੁਸਾਰ, ਜੇਕਰ ਕੋਈ ਆਪਣੀ ਆਸਕਰ ਟਰਾਫੀ ਨੂੰ ਨੀਲਾਮ ਕਰਦਾ ਹੈ ਤਾਂ ਉਸ ਨੂੰ ਨਿਲਾਮੀ ਲਈ ਭੇਜਣ ਤੋਂ ਪਹਿਲਾਂ ਅਕੈਡਮੀ ਆਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸ ਨੂੰ ਇਹ ਟਰਾਫੀ ਦੇਣੀ ਪੈਂਦੀ ਹੈ। ਨਿਯਮ ਅਨੁਸਾਰ ਜੇਤੂ ਟਰਾਫੀ ਨੂੰ ਚਾਹ ਕੇ ਕਿਤੇ ਹੋਰ ਨਹੀਂ ਵੇਚ ਸਕਦਾ। ਜੇਕਰ ਕੋਈ ਜੇਤੂ ਜਾਂ ਉਸ ਦੇ ਘਰ ਵਾਲੇ ਟਰਾਫੀ ਨੂੰ ਨੀਲਾਮ ਕਰਨਾ ਚਾਹੁੰਦੇ ਹਨ ਤਾਂ ਇਸ ਨੂੰ ਪਹਿਲਾਂ ਅਕੈਡਮੀ ਨੂੰ ਦੇਣਾ ਪਵੇਗਾ ਤੇ ਇਹ ਅਕੈਡਮੀ ਇਸ ਨੂੰ ਸਿਰਫ ਇਕ ਡਾਲਰ 'ਚ ਖਰੀਦਦੀ ਹੈ ਯਾਨੀ ਆਸਕਰ ਦੀ ਇਸ ਟਰਾਫੀ ਦੀ ਕੀਮਤ ਸਿਰਫ ਇਕ ਡਾਲਰ ਯਾਨੀ ਕਰੀਬ 70 ਰੁਪਏ ਹੁੰਦੀ ਹੈ।
Image result for oscar awards 2020 trophy
ਨਿਲਾਮੀ 'ਚ ਬੇੱਸ਼ਕ ਇਸ ਨੂੰ ਕਰੋੜਾਂ ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਉੱਥੇ ਹੀ ਇਸ ਨੂੰ ਬਣਾਉਣ 'ਚ ਹੋਣ ਵਾਲੇ ਖਰਚੇ ਦੀ ਗੱਲ ਕਰੀਏ ਤਾਂ 13.5 ਇੰਚ ਲੰਬੀ ਤੇ 3.8 ਕਿੱਲੋ ਵਜ਼ਨੀ ਤਾਂਬੇ ਨਾਲ ਬਣੀ ਇਸ ਟਰਾਫੀ 'ਤੇ 24 ਕੈਰੇਟ ਸੋਨੇ ਦੀ ਪਰਤ ਚੜ੍ਹਾਈ ਜਾਂਦੀ ਹੈ। ਉੱਥੇ ਹੀ ਕੀਮਤ ਦੀ ਗੱਲ ਕਰੀਏ ਤਾਂ ਇਸ ਟਰਾਫੀ ਨੂੰ ਬਣਾਉਣ 'ਚ 400 ਡਾਲਰ ਦਾ ਖਰਚਾ ਆਉਂਦਾ ਹੈ। ਉੱਥੇ ਹੀ ਅਕੈਡਮੀ ਕਈ ਆਸਕਰ ਬਣਾਉਂਦੀ ਹੈ, ਜਿਸ ਦੇ ਲਈ ਕਰੋੜਾਂ ਰੁਪਏ ਖਰਚ ਹੁੰਦੇ ਹਨ। ਦੱਸ ਦੇਈਏ ਕਿ ਫਿਲਮ 'ਪੈਰਾਸਾਈਟਸ', 'ਜੋਕਰ' ਤੇ '1917' ਨੂੰ ਇਸ ਵਾਰ ਕਈ ਐਵਾਰਡ ਮਿਲੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News