ਕੀ ਸਲਮਾਨ ਦੇ ਦਬਾਅ ''ਚ ਆ ਕੇ ਹਿਮਾਂਸ਼ੀ ਨੇ ਆਸਿਮ ਨੂੰ ਕਿਹਾ ''ਆਈ ਲਵ ਯੂ'', ਜਾਣੋ ਪੂਰਾ ਸੱਚ

2/11/2020 1:31:30 PM

ਨਵੀਂ ਦਿੱਲੀ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ' ਸੀਜ਼ਨ 13 'ਚ ਕਈ ਮੁਕਾਬਲੇਬਾਜ਼ ਦਾ ਪਿਆਰ ਪ੍ਰਵਾਨ ਚੜ੍ਹਿਆ। ਕੁਝ ਮੁਕਾਬਲੇਬਾਜ਼ਾਂ ਦੇ ਰਿਸ਼ਤੇ ਤਾਂ ਇੰਨੇ ਅੱਗੇ ਤੱਕ ਗਏ ਕਿ ਵਿਆਹ ਤੱਕ ਦੀਆਂ ਗੱਲਾਂ ਹੋਣ ਲੱਗੀਆਂ। ਅਜਿਹਾ ਹੀ ਮੁਕਾਬੇਲਬਾਜ਼ ਆਸਿਮ ਰਿਆਜ਼ ਵੀ ਹੈ, ਜੋ ਬਿੱਗ ਬੌਸ ਦੇ ਘਰ 'ਚ ਹਿਮਾਂਸ਼ੀ ਖੁਰਾਨਾ ਨਾਲ ਪਿਆਰ ਕਰ ਬੈਠਾ। ਆਸਿਮ-ਹਿਮਾਂਸ਼ੀ ਵਲੋਂ ਇੰਨੇ ਦੀਵਾਨੇ ਹੋ ਗਏ ਕਿ ਉਨ੍ਹਾਂ ਨੇ ਸ਼ੋਅ 'ਚ ਹੀ ਉਸ ਨੂੰ ਵਿਆਹ ਲਈ ਪ੍ਰਪੋਜ਼ ਕਰ ਦਿੱਤਾ। ਹੁਣ ਆਸਿਮ ਰਿਆਜ਼ ਨੇ ਤਾਂ ਆਪਣੀ ਫੀਲਲਿੰਗਸ ਹਿਮਾਂਸ਼ੀ ਸਾਹਮਣੇ ਬਿਆਨ ਕਰ ਦਿੱਤੀਆਂ ਪਰ ਖੁਦ ਹਿਮਾਂਸ਼ੀ ਨੇ ਉਸ ਸਮੇਂ ਕੁਝ ਵੀ ਕਮਿਟਮੈਂਟ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਉਸ ਨੇ ਸੋਚਣ ਲਈ ਥੋੜ੍ਹਾ ਸਮਾਂ ਮੰਗਿਆ ਸੀ।

ਹਿਮਾਂਸ਼ੀ ਦੇ ਵਾਇਰਲ ਵੀਡੀਓ 'ਚ ਕੀ ਹੈ?
ਸੋਸ਼ਲ ਮੀਡੀਆ 'ਤੇ ਹਿਮਾਂਸ਼ੀ ਖੁਰਾਨਾ ਦਾ ਇਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਹਿਮਾਂਸ਼ੀ ਕਹਿ ਰਹੀ ਹੈ ਕਿ ਉਹ ਆਸਿਮ ਨਾਲ ਕਿਸੇ ਵੀ ਰਿਸ਼ਤੇ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਦੋਵਾਂ ਪਰਿਵਾਰਾਂ ਨਾਲ ਗੱਲ ਕਰਨਾ ਚਾਹੁੰਦੀ ਸੀ। ਉਹ ਆਖਦੀ ਹੈ ਕਿ, ''ਮੈਂ ਆਪਣੇ ਤੇ ਆਸਿਮ ਦੇ ਰਿਸ਼ਤੇ ਬਾਰੇ ਦੋਵਾਂ ਪਰਿਵਾਰ ਵਾਲਿਆਂ ਸਾਹਮਣੇ ਸਭ ਕੁਝ ਸਾਫ ਕਰਨਾ ਚਾਹੁੰਦੀ ਸੀ ਪਰ ਸਲਮਾਨ ਖਾਨ ਨੇ ਸ਼ੋਅ ਦੌਰਾਨ ਹੀ ਇਹ ਸਵਾਲ ਪੁੱਛਿਆ, ਇਸ ਲਈ ਮੈਂ ਰਿਸ਼ਤੇ ਲਈ ਹਾਂ ਬੋਲ ਦਿੱਤੀ।''

 
 
 
 
 
 
 
 
 
 
 
 
 
 

Follow @himanshikfan 🖤@iamhimanshikhurana @asimriaz77.official 💜💜 Himanshi 🖤🖤🖤❤️💜 🖤Follow @himanshikfan 🖤 . . . . . #biggboss13 #biggboss #naagin4 #bb13 #salmankhan #sidharthshukla #rashamidesai #devoleenabhattacharjee #asimriaz #shehnazzgill #arshikhan #hinakhan #hindustanibhau #dipikakakkar #shoaika #princenarula #priyanksharma #surbhijyoti #mouniroy #punjabitiktok #asimanshi #asimhimanshi #punjabisuit #punjabisongs . #weloveasim #justiceforasim #WeLoveHimanshiKhurana #realhimanshi #ohdishreaam

A post shared by Himanshi Khurana 🐸 (daddu) (@himanshikfan) on Feb 3, 2020 at 4:20am PST

ਦਬਾਅ 'ਚ ਹਿਮਾਂਸ਼ੀ ਨੇ ਆਸਿਮ ਨੂੰ ਬੋਲਿਆ ਹਾਂ?
ਹਿਮਾਂਸ਼ੀ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਸਵਾਲ ਤਾਂ ਇਹ ਵੀ ਪੁੱਛੇ ਜਾ ਰਹੇ ਹਨ ਕਿ ਹਿਮਾਂਸ਼ੀ ਅਸਲ 'ਚ ਆਸਿਮ ਨਾਲ ਪਿਆਰ ਕਰਦੀ ਹੈ ਜਾਂ ਫਿਰ ਉਸ ਨੇ ਕਿਸੇ ਦਬਾਅ 'ਚ ਸਲਮਾਨ ਖਾਨ ਦੇ ਸਾਹਮਣੇ ਹਾਂ ਬੋਲ ਦਿੱਤਾ। ਵਜ੍ਹਾ ਜੋ ਵੀ ਹੋਵੇ ਪਰ ਇਸ ਜੋੜੀ ਨੇ ਬਿੱਗ ਬੌਸ ਦੇ ਘਰ 'ਚ ਖੂਬ ਸੁਰਖੀਆਂ ਬਟੋਰੀਆਂ ਹਨ। ਘਰ ਦੇ ਬਾਹਰ ਵੀ ਆਸਿਮ-ਹਿਮਾਂਸ਼ੀ ਦੀ ਜੋੜੀ ਵਿਵਾਦਾਂ 'ਚ ਘਿਰੀ ਰਹੀ। ਜਦੋਂ ਤੋਂ ਇਸ ਕਹਾਣੀ 'ਚ ਆਸਿਮ ਦੀ ਸਾਬਕਾ ਪ੍ਰੇਮਿਕਾ ਸ਼ਰੁਤੀ ਤੁੱਲੀ ਦੀ ਐਂਟਰੀ ਹੋਈ, ਉਦੋਂ ਤੋਂ ਖਬਰਾਂ ਆ ਰਹੀਆਂ ਹਨ ਕਿ ਆਸਿਮ ਦਾ ਪ੍ਰੇਮਿਕਾ ਨਾਲ ਹਾਲੇ ਵੀ ਰਿਸ਼ਤਾ ਬਰਕਰਾਰ ਹੈ। ਖੈਰ ਆਸਿਮ ਨੇ ਕਈ ਮੌਕਿਆਂ 'ਤੇ ਇਸ ਰਿਸ਼ਤੇ ਤੋਂ ਇਨਕਾਰ ਕੀਤਾ ਹੈ।

 
 
 
 
 
 
 
 
 
 
 
 
 
 

⭐️🐸❤️

A post shared by Himanshi Khurana 🐸 (@iamhimanshikhurana) on Feb 10, 2020 at 9:37am PST

ਹੁਣ ਆਸਿਮ ਤੇ ਹਿਮਾਂਸ਼ੀ ਦਾ ਪਿਆਰ ਕਿੰਨਾ ਸੱਚਾ ਹੈ, ਇਹ ਤਾਂ ਸ਼ੋਅ ਖਤਮ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਹੁਣ ਸ਼ੋਅ 'ਚ ਆਸਿਮ ਨੂੰ ਹਿਮਾਂਸ਼ੀ ਦਾ ਕਾਫੀ ਸਪੋਰਟ ਮਿਲਦਾ ਨਜ਼ਰ ਆ ਰਿਹਾ ਹੈ। ਸ਼ੋਅ ਦੀ ਗੱਲ ਕਰੀਏ ਤਾਂ ਇਸ ਸਮੇਂ ਆਸਿਮ ਤੇ ਸਿਧਾਰਥ ਸ਼ੁਕਲਾ ਇਕ-ਦੂਜੇ ਨੂੰ ਸਖਤ ਟੱਕਰ ਦੇ ਰਹੇ ਹਨ ਦੋਵੇਂ ਹੀ ਮੁਕਾਬੇਲਬਾਜ਼ਾਂ ਦੀ ਪਾਪੂਲੈਰਿਟੀ ਸੱਤਵੇਂ ਆਸਮਾਨ 'ਤੇ ਹੈ। ਬਸ ਹੁਣ ਦੇਖਣਾ ਇਹ ਹੈ ਕਿ ਕਿਹੜਾ ਮੁਕਾਬਲੇਬਾਜ਼ ਬਿੱਗ ਬੌਸ 13 ਦੀ ਟਰਾਫੀ ਆਪਣੇ ਨਾਲ ਲੈ ਕੇ ਜਾਂਦਾ ਹੈ।

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News