ਸ਼ਾਹਰੁਖ ਦੀ ਆਲੋਚਨਾ ਕਰਕੇ ਬੁਰਾ ਫਸਿਆ ਇਹ ਪਾਕਿਸਤਾਨੀ ਐਕਟਰ

7/13/2019 5:03:52 PM

ਨਵੀਂ ਦਿੱਲੀ (ਬਿਊਰੋ) — ਪਾਕਿਸਤਾਨ ਦੇ ਮਸ਼ਹੂਰ ਫਿਲਮ ਅਭਿਨੇਤਾ ਸ਼ਾਨ ਸ਼ਾਹਿਦ ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖਾਨ ਦੀ ਆਲੋਚਨਾ ਕਰਨ ਤੋਂ ਬਾਅਦ ਪ੍ਰਸ਼ੰਸਕਾਂ ਦੇ ਨਿਸ਼ਾਨੇ 'ਤੇ ਆ ਗਏ ਹਨ। ਇਸ ਕਾਰਨ ਸ਼ਾਨ ਸ਼ਾਹਿਦ ਨੂੰ ਫੈਨਜ਼ ਦੀਆਂ ਖਰੀਆਂ-ਖੋਟੀਆਂ ਸੁਣਾਈਆਂ। ਪਾਕਿਸਤਾਨ 'ਚ ਮੀਡੀਆ 'ਚ ਪ੍ਰਕਾਸ਼ਿਤ ਰਿਪੋਟਰਸ 'ਚ ਦੱਸਿਆ ਗਿਆ ਕਿ ਸ਼ਾਨ ਨੇ ਸ਼ਾਹਰੁਖ ਖਾਨ ਦੀ ਆਲੋਚਨਾ ਹਾਲੀਵੁੱਡ ਦੀ ਆਉਣ ਵਾਲੀ ਮਸ਼ਹੂਰ ਫਿਲਮ 'ਦਿ ਲਾਇਨ ਕਿੰਗ' ਦੇ ਹਿੰਦੀ ਵਰਜਨ ਨੂੰ ਲੈ ਕੀਤੀ ਸੀ। 


ਉਨ੍ਹਾਂ ਨੇ ਸ਼ਾਹਰੁਖ ਦੁਆਰਾ ਜਾਰੀ ਫਿਲਮ ਦੇ ਪ੍ਰੋਮੋ, ਜਿਸ 'ਚ ਸ਼ਾਹਰੁਖ ਖਾਨ ਨਜ਼ਰ ਆ ਰਹੇ ਹਨ ਪਰ ਟਵੀਟ ਕੀਤਾ ''ਇੰਨੀ ਖੂਬਸੂਰਤ ਫਿਲਮ ਦਾ ਹਿੰਦੀ ਰੀਮੇਕ ਬਣਾ ਕੇ ਇਸ ਨੂੰ ਬਰਬਾਦ ਨਾ ਕਰੋ। ਇਸ ਪ੍ਰੋਮੋ 'ਚ ਸ਼ਾਹਰੁਖ ਦੀ ਆਵਾਜ਼ ਉਨ੍ਹਾਂ ਦੀਆਂ ਬਾਕੀ ਫਿਲਮਾਂ ਵਾਂਗ ਹੀ ਹੈ। ਘੱਟੋ-ਘੱਟ ਸ਼ਾਹਰੁਖ ਖਾਨ ਨੂੰ 'ਦਿ ਲਾਇਨ ਕਿੰਗ' ਲਈ ਆਪਣੀ ਆਵਾਜ਼ ਦਾ ਅੰਦਾਜ਼ ਬਣਲਣਾ ਚਾਹੀਦਾ ਸੀ।'' ਸ਼ਾਨ ਸ਼ਾਹਿਦ ਦੀ ਆਲੋਚਨਾ ਦਾ ਕੋਈ ਅਰਥ ਨਹੀਂ ਰਿਹਾ ਕਿਉਂਕਿ ਪ੍ਰੋਮੋ 'ਚ ਸ਼ਾਹਰੁਖ ਦੀ ਆਵਾਜ਼ ਹੀ ਨਹੀਂ ਹੈ। 

PunjabKesari
ਦੱਸ ਦਈਏ ਕਿ ਸ਼ਾਹਰੁਖ ਖਾਨ ਫਿਲਮ ਦੇ ਕਿਰਦਾਰ ਮੁਫਾਸਾ ਨੂੰ ਆਵਾਜ਼ ਦੇ ਰਹੇ ਹਨ, ਜਦੋਂਕਿ ਪ੍ਰੋਮੋ 'ਚ ਸਿੰਬਾ ਦੇ ਕਿਰਦਾਰ 'ਚ ਸ਼ਾਹਰੁਖ ਦੇ ਬੇਟੇ ਆਰਿਅਨ ਦੀ ਆਵਾਜ਼ ਹੈ। ਇਸੇ ਗੱਲ 'ਤੇ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਸ਼ਾਨ ਨੂੰ ਲੰਮੇ ਹੱਥੀਂ ਲਿਆ। ਕੁਝ ਨੇ ਟਵੀਟ ਕੀਤਾ ਕਿ 'ਸ਼ਾਨ, ਤੁਸੀਂ ਓਵਰਸਮਾਰਟ ਨਾ ਬਣਿਆ ਕਰੋ। ਤੁਹਾਡੇ 'ਤੇ ਕੌਣ ਦਬਾਅ ਪਾ ਰਿਹਾ ਹੈ ਕਿ ਤੁਸੀਂ ਇਸ ਦਾ ਹਿੰਦੀ ਰੀਮੇਕ ਦੇਖੋ। ਤੁਸੀਂ ਇਸ ਨੂੰ ਅੰਗਰੇਜੀ 'ਚ ਹੀ ਦੇਖੋ।'

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News