35 ਸਾਲਾਂ ’ਚ ਪਹਿਲੀ ਵਾਰ ਮੀਡੀਆ ਸਾਹਮਣੇ ਆਈ ਸੰਨੀ ਦਿਓਲ ਦੀ ਪਤਨੀ
9/20/2019 3:01:17 PM

ਮੁੰਬਈ(ਬਿਊਰੋ)- ਸੰਨੀ ਦਿਓਲ ਦੇ ਬੇਟੇ ਅਤੇ ਧਰਮਿੰਦਰ ਦੇ ਪੋਤਰੇ ਕਰਨ ਦਿਓਲ ਦੀ ਡੈਬਿਊ ਫਿਲਮ ‘ਪਲ ਪਲ ਦਿਲ ਕੇ ਪਾਸ’ ਬਾਕਸ ਆਫਿਸ ’ਤੇ ਅੱਜ ਰਿਲੀਜ਼ ਹੋ ਗਈ ਹੈ। ਉਸ ਤੋਂ ਪਹਿਲਾਂ ਪਹਿਲਾਂ ਵੀਰਵਾਰ ਨੂੰ ਫਿਲਮ ਦੀ ਸਕ੍ਰੀਨਿੰਗ ਮੁੰਬਈ ’ਚ ਰੱਖੀ ਗਈ, ਇਸ ਦੌਰਾਨ ਕਈ ਸਿਤਾਰਿਆਂ ਨੂੰ ਕੈਮਰੇ ’ਚ ਕੈਦ ਕੀਤਾ ਗਿਆ।
ਸਕ੍ਰੀਨਿੰਗ ’ਚ ਖਾਸ ਗੱਲ ਇਹ ਰਹੀ ਕਿ ਸੰਨੀ ਦਿਓਲ ਦੀ ਪਤਨੀ ਪੂਜਾ ਦਿਓਲ ਵੀ ਨਜ਼ਰ ਆਈ। ਪੂਜਾ ਮੀਡੀਆ ਦੇ ਸਾਹਮਣੇ ਆਉਣ ਤੋਂ ਹਮੇਸ਼ਾ ਬਚਦੀ ਹੈ ਪਰ ਬੇਟੇ ਦੀ ਫਿਲਮ ਦੀ ਸਕ੍ਰੀਨਿੰਗ ਮੌਕੇ ਉਨ੍ਹਾਂ ਨੂੰ ਸਪਾਟ ਕੀਤਾ ਗਿਆ। ਪੂਜਾ ਦਿਓਲ ਨੇ ਇਸ ਦੌਰਾਨ ਬਲੈਕ ਸ਼ਰਟ ਅਤੇ ਬਲੂ ਜੀਨਸ ਪਹਿਨੀ ਹੋਈ ਸੀ।
ਦੱਸ ਦੇਈਏ ਕਿ ਸੰਨੀ ਦਿਓਲ ਤੇ ਪੂਜਾ ਦਿਓਲ ਸਾਲ 1984 ’ਚ ਵਿਆਹ ਦੇ ਬੰਧਨ ’ਚ ਬੱਝੇ ਸਨ। ਇਸ ਦੇ ਨਾਲ ਹੀ ਧਰਮਿੰਦਰ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ ਵੀ ਲੰਬੇ ਸਮੇਂ ਬਾਅਦ ਦਿਖਾਈ ਦਿੱਤੀ।
ਦੱਸ ਦੇਈਏ ਕਿ ਪ੍ਰਕਾਸ਼ ਕੌਰ ਧਰਮਿੰਦਰ ਦੀ ਪਹਿਲੀ ਪਤਨੀ ਹੈ ਤੇ ਦੋਵਾਂ ਦੀ 1954 ’ਚ ਅਰੇਂਜ ਮੈਰਿਜ ਹੋਈ ਸੀ।
ਦੋਵਾਂ ਦੇ ਚਾਰ ਬੱਚੇ ਸੰਨੀ, ਬੌਬੀ, ਵਿਜੇਤਾ ਤੇ ਅਜਿਤਾ ਹੈ । 1979 ’ਚ ਧਰਮਿੰਦਰ ਨੇ ਇਸਲਾਮ ਧਰਮ ਅਪਣਾ ਕੇ ਹੇਮਾ ਮਾਲਿਨੀ ਨਾਲ ਵਿਆਹ ਕਰ ਲਿਆ ਸੀ ਪਰ ਧਰਮਿੰਦਰ ਨੇ ਆਪਣੀ ਪਹਿਲੀ ਪਤਨੀ ਪ੍ਰਕਾਸ਼ ਕੌਰ ਨੂੰ ਤਲਾਕ ਨਹੀਂ ਸੀ ਦਿੱਤਾ ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ