ਸਕ੍ਰਿਪਟ ਚੋਰੀ ਨੂੰ ਲੈ ਕੇ ਮੁੜ ਵਿਵਾਦਾਂ ’ਚ ਘਿਰੀ ‘ਪਾਨੀਪਤ’

12/5/2019 10:13:30 AM

ਮੁੰਬਈ(ਬਿਊਰੋ)- ਅਰਜੁਨ ਕਪੂਰ ਅਤੇ ਸੰਜੇ ਦੱਤ ਦੀ ਫਿਲਮ ‘ਪਾਨੀਪਤ’ 6 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਰਿਲੀਜ਼ ਹੋਣ ਤੋਂ ਪਹਿਲਾਂ ਫਿਲਮ ਇਕ ਤੋਂ ਬਾਅਦ ਇਕ ਵਿਵਾਦਾਂ ਵਿਚ ਘਿਰਦੀ ਨਜ਼ਰ ਆ ਰਹੀ ਹੈ। ਟਰੇਲਰ ਦੌਰਾਨ ਅਫਗਾਨਿਸਤਾਨ ਦੇ ਲੋਕਾਂ ਨੇ 'ਅਹਿਮਦ ਸ਼ਾਹ ਅਬਦਾਲੀ' ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਸਨ। ਇਸ ਤੋਂ ਬਾਅਦ ਹੁਣ ਇਸ ਦੇ ਮੇਕਰਸ ਉਪਰ ਪਲਾਟ ਚੋਰੀ ਕਰਨ ਦਾ ਦੋਸ਼ ਵੀ ਲੱਗ ਗਿਆ ਹੈ। ਲੇਖਕ ਵਿਸ਼ਵਾਸ ਪਾਟਿਲ ਨੇ ਦੋਸ਼ ਲਗਾਇਆ ਹੈ ਕਿ ਫਿਲਮ ਦੀ ਕਹਾਣੀ ਉਨ੍ਹਾਂ ਦੇ ਨਾਵਲ ਪਾਨੀਪਤ ਤੋਂ ਪ੍ਰੇਰਿਤ ਹੈ। ਮਰਾਠੀ ਨਾਵਲਕਾਰ ਵਿਸ਼ਵਾਸ ਪਾਟਿਲ ਨੇ ਕਿਹਾ,'‘ਜੇ ਉਨ੍ਹਾਂ ਨੂੰ ਗਲਤ ਸਾਬਿਤ ਕਰ ਦਿੱਤਾ ਗਿਆ ਤਾਂ ਉਹ ‘ਪਾਨੀਪਤ’ ਦੇ ਮੇਕਰਸ ਕੋਲੋਂ ਜਨਤਕ ਰੂਪ ਵਿਚ ਮੁਆਫੀ ਮੰਗਣਗੇ।
PunjabKesari
ਹਾਲ ਹੀ ਵਿਚ ਪਲਾਟ ਚੁਰਾਉਣ ਨੂੰ ਲੈ ਕੇ ਬੰਬੇ ਹਾਈਕੋਰਟ ਵਿਚ ਇਕ ਕੇਸ ਵੀ ਦਾਇਰ ਕੀਤਾ ਹੈ। ਇਸ ਨੂੰ ਲੈ ਕੇ ਪਾਟਿਲ ਨੇ ਕਿਹਾ,'‘ਜਿਸ ਵੇਲੇ ਮੈਂ ਟਰੇਲਰ ਦੇਖਿਆ, ਉਦੋਂ ਹੀ ਮੈਨੂੰ ਵਿਸ਼ਵਾਸ ਹੋ ਗਿਆ ਸੀ ਕਿ ਉਨ੍ਹਾਂ ਨੇ ਮੇਰੀ ਕਿਤਾਬ ਦੀ ਆਤਮਾ ਨੂੰ ਚੁਰਾਇਆ ਹੈ। ਇਸ ਤੋਂ ਬਾਅਦ ਕੋਰਟ ਜਾਣ ਤੋਂ ਇਲਾਵਾ ਕੋਈ ਆਪਸ਼ਨ ਨਹੀਂ ਬਚਿਆ।'’ ਗੱਲਬਾਤ ਦੌਰਾਨ ਪਾਟਿਲ ਨੇ ਕਿਹਾ,'ਮੈਂ ਉਨ੍ਹਾਂ ਨੂੰ ਸਕ੍ਰਿਪਟ ਅਤੇ ਫਿਲਮ ਦੋਵੇਂ ਦਿਖਾਉਣ ਲਈ ਕਿਹਾ ਹੈ। ਜੇ ਮੈਂ ਗਲਤ ਹੋਇਆ ਅਤੇ ਉਨ੍ਹਾਂ ਨੇ ਮੇਰਾ ਪਲਾਟ ਨਾ ਚੁਰਾਇਆ ਹੋਇਆ ਤਾਂ ਮੈਂ ਜਨਤਕ ਰੂਪ ਵਿਚ ਮੁਆਫੀ ਮੰਗਾਂਗਾ। ਨਹੀਂ ਤਾਂ ਉਹ ਮੈਨੂੰ ਮੁਆਵਜ਼ਾ ਦੇਣਗੇ।' ਦੱਸ ਦੇਈਏ ਕਿ ਇਹ ਨਾਵਲ ਦਾ 43ਵਾਂ ਐਡੀਸ਼ਨ ਹੈ। ਕਿਤਾਬ ਦੀ ਮਰਾਠੀ ਕਾਪੀ 2 ਲੱਖ ਤੋਂ ਜ਼ਿਆਦਾ ਵਿਕ ਚੁੱਕੀ ਹੈ।
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News