ਰੇਪ ਦੇ ਮਾਮਲੇ ''ਚ ਪਰੇਸ਼ ਰਾਵਲ ਦਾ ਡਰਾਈਵਰ ਗ੍ਰਿਫਤਾਰ

8/23/2019 5:06:28 PM

ਮੁੰਬਈ (ਬਿਊਰੋ) — ਬਾਲੀਵੁੱਡ ਅਭਿਨੇਤਾ ਪਰੇਸ਼ ਰਾਵਲ ਦੇ ਡਰਾਈਵਰ ਨੂੰ ਪੁਲਸ ਨੇ ਰੇਪ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਹੈ। ਪਰੇਸ਼ ਰਾਵਲ ਦਾ ਡਰਾਈਵਰ ਅਸ਼ੋਕ ਪਿਛਲੇ 10 ਸਾਲ ਤੋਂ ਉਨ੍ਹਾਂ ਦੀ ਗੱਡੀ ਚਲਾ ਰਿਹਾ ਸੀ। ਡੀ. ਐੱਨ. ਨਗਰ ਪੁਲਸ ਮੁਤਾਬਕ, ਦੋਸ਼ੀ ਖਿਲਾਫ 376, 50, 67 ਅਤੇ 67 ਏ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ, ਪਰੇਸ਼ ਰਾਵਲ ਦੇ ਪਰਿਵਾਰ ਤੇ ਪਤਨੀ ਸਮਪਤ ਸਵਰੂਪ ਦੀ ਗੱਡੀ ਲਈ ਅਸ਼ੋਕ ਦੀ ਡਰਾਈਵਿੰਗ ਕਰਦਾ ਸੀ। 
ਦੱਸ ਦਈਏ ਕਿ ਇਹ ਘਟਨਾ 16 ਅਗਸਤ ਦੀ ਹੈ ਅਤੇ ਉਸੇ ਦਿਨ ਡੀ. ਐੱਨ. ਨਗਰ ਪੁਲਸ ਸਟੇਸ਼ਨ ਦੀ ਟੀਮ ਸਾਦੇ ਕੱਪੜਿਆਂ 'ਚ ਪਰੇਸ਼ ਰਾਵਲ ਦੇ ਘਰ ਡਰਾਈਵਰ ਅਸ਼ੋਕ ਨੂੰ ਫੜ੍ਹਨ ਗਈ ਸੀ ਪਰ ਅਸ਼ੋਕ ਪਰੇਸ਼ ਰਾਵਲ ਦੇ ਘਰ ਨਹੀਂ ਸੀ। ਉਦੋਂ ਡੀ. ਐੱਨ. ਨਗਰ ਪੁਲਸ ਨੇ ਪਰੇਸ਼ ਰਾਵਲ ਦੇ ਦੂਜੇ ਡਰਾਈਵਰ ਦੁਰਗੇਸ਼ ਦੀ ਮਦਦ ਨਾਲ ਅਸ਼ੋਕ ਨੂੰ ਫੜ੍ਹਨ ਲਈ ਜਾਲ ਵਿਛਾਇਆ ਅਤੇ ਉਸ ਨੂੰ ਜੁਹੂ ਇਲਾਕੇ ਤੋਂ ਗ੍ਰਿਫਤਾਰ ਕਰ ਲਿਆ। 
ਦੱਸਣਯੋਗ ਹੈ ਕਿ ਪਰੇਸ਼ ਰਾਵਲ ਗੁਜਰਾਤ ਦੇ ਅਹਿਮਦਾਬਾਦ ਤੋਂ ਭਾਜਪਾ ਦੇ ਸਾਬਕਾ ਸੰਸਦ ਸਨ। ਇਸ ਵਾਰ ਲੋਕ ਸਭਾ ਚੋਣਾਂ 'ਚ ਉਨ੍ਹਾਂ ਨੇ ਹਿੱਸਾ ਨਹੀਂ ਲਿਆ ਸੀ। ਪਰੇਸ਼ ਰਾਵਲ ਦਾ ਕਹਿਣਾ ਸੀ ਕਿ ਅਭਿਨੇਤਾ ਹੋਣ ਕਰਕੇ ਉਹ ਆਪਣੇ ਖੇਤਰ ਨੂੰ ਸਮਾਂ ਨਹੀਂ ਦੇ ਪਾਉਂਦੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News