ਫਿਲਮ ਦੀ ਸ਼ੂਟਿੰਗ ਦੌਰਾਨ ਪਰਿਣੀਤੀ ਚੋਪੜਾ ਹੋਈ ਜ਼ਖਮੀ

11/18/2019 9:37:07 AM

ਮੁੰਬਈ(ਬਿਊਰੋ)- ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਹਾਲ ਹੀ ਵਿਚ ਸਾਇਨਾ ਨੇਹਵਾਲ ਦੀ ਬਾਓਪਿਕ ਲਈ ਟ੍ਰੇਨਿੰਗ ਕਰਨ ਦੌਰਾਨ ਜ਼ਖਮੀ ਹੋ ਗਈ ਸੀ। ਉਨ੍ਹਾਂ ਦੀ ਗਰਦਨ ’ਚ ਸੱਟ ਲੱਗਣ ਕਾਰਨ ਡਾਕਟਰਾਂ ਨੇ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ।  ਇਸ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਦਿੱਤੀ ਸੀ। ਪਰਿਣੀਤੀ ਨੇ ਲਿਖਿਆ,‘‘ਮੈਂ ਅਤੇ ਸਾਇਨਾ ਦੀ ਟੀਮ ਨੇ ਇਸ ਗੱਲ ਦਾ ਪੂਰਾ ਧਿਆਨ ਰੱਖਿਆ ਸੀ ਕਿ ਮੈਂ ਜ਼ਖਮੀ ਨਾ ਹੋ ਜਾਵਾਂ, ਪਰ ਮੈਂ ਹੋ ਗਈ।’’

 
 
 
 
 
 
 
 
 
 
 
 
 
 

Dude. Me and the entire team of Saina have been taking so much care that I shouldn't get an injury, but shit happens. Will rest it as much as I can before I can start playing badminton again. 🙏 #SainaNehwalBiopic

A post shared by Parineeti Chopra (@parineetichopra) on Nov 15, 2019 at 4:33am PST


ਪਰਿਣੀਤੀ ਸੱਟ ਤੋਂ ਜਲਦ ਠੀਕ ਹੋਣ ਲਈ ਫੀਜੀਓਥੈਰੇਪੀ ਦਾ ਸਹਾਰਾ ਲੈ ਰਹੀ ਹੈ। ਉਨ੍ਹਾਂ ਨੇ ਇੰਸਟਾਗ੍ਰਾਮ ’ਤੇ ਇਕ ਵੀਡੀਓ ਵੀ ਸ਼ੇਅਰ ਕੀਤਾ ਹੈ। ਇਸ ਵੀਡੀਓ ਵਿਚ ਉਹ ਅਤੇ ਉਨ੍ਹਾਂ ਦੀ ਫੀਜੀਓਥੈਰੇਪਿਸਟ ਅਪੂਰਵਾ ਦਿਖਾਈ ਦੇ ਰਹੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਕਿ ਮੇਰਾ ਪੂਰਾ ਸਰੀਰ ਸਖ਼ਤ ਹੋ ਗਿਆ ਹੈ। ਮੇਰਾ ਖਿਆਲ ਰੱਖਣ ਲਈ ਫੀਜੀਓਥੈਰੇਪਿਸਟ ਅਪੂਰਵਾ ਦਾ ਧੰਨਵਾਦ। ਪਰਿਣੀਤੀ ਚੋਪੜਾ ਦੇ ਇਸ ਵੀਡੀਓ ਨੂੰ ਦੋ ਲੱਖ ਤੋਂ ਜ਼ਿਆਦਾ ਯੂਜ਼ਰਸ ਨੇ ਲਾਈਕਸ ਕੀਤਾ ਹੈ। ਉਥੇ ਹੀ, ਹਜ਼ਾਰ ਤੋਂ ਵੀ ਜ਼ਿਆਦਾ ਕੁਮੈਂਟਸ ਆਏ ਹਨ।
 

 
 
 
 
 
 
 
 
 
 
 
 
 
 

Recovery Day 1. My whole body is stiff and tight 😩 Thanks my physiotherapist Apoorva for taking care of me 💕

A post shared by Parineeti Chopra (@parineetichopra) on Nov 16, 2019 at 5:11am PST

ਧਿਆਨਯੋਗ ਹੈ ਕਿ ਸਾਇਨਾ ਨੇਹਵਾਲ ਦੀ ਬਾਓਪਿਕ ਪਹਿਲਾਂ ਸ਼ਰਧਾ ਕਪੂਰ ਕਰ ਰਹੀ ਸੀ। ਫਿਲਮ ਦਾ ਫਰਸਟਲੁੱਕ ਪੋਸਟਰ ’ਤੇ ਰਿਲੀਜ਼ ਕਰ ਦਿੱਤਾ ਗਿਆ ਸੀ ਪਰ ਬਾਅਦ ਵਿਚ ਸ਼ਰਧਾ ਫਿਲਮ ਤੋਂ ਬਾਹਰ ਹੋ ਗਈ। ਇਸ ਤੋਂ ਬਾਅਦ ਪਰਿਣੀਤੀ ਨੂੰ ਕਾਸਟ ਕੀਤਾ ਗਿਆ। ਇਸ ਫਿਲਮ ਦਾ ਨਾਮ ‘ਸਾਇਨਾ’ ਹੋਵੇਗਾ। ਇਹ ਫਿਲਮ ਅਗਲੇ ਸਾਲ ਰਿਲੀਜ਼ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News