ਪਰਮੀਸ਼ ਵਰਮਾ ਤੇ ਅਮਿਤ ਭਡਾਣਾ ਦੀ ਫਨੀ ਵੀਡੀਓ ਵਾਇਰਲ

9/24/2019 4:42:25 PM

ਜਲੰਧਰ (ਬਿਊਰੋ) — ਪਿਛਲੇ ਕੁਝ ਦਿਨ ਪਹਿਲਾਂ ਇਕ ਪੈਰਾਗਲਾਇਡਿੰਗ ਵਾਲਾ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਲਰ ਹੋਇਆ ਸੀ, ਜਿਸ 'ਚ ਇਕ ਵਿਅਕਤੀ ਪਹਿਲੀ ਵਾਰ ਆਸਮਾਨ 'ਚ ਉਡਣ ਦਾ ਅਨੰਦ ਲੈ ਰਿਹਾ ਹੈ ਅਤੇ ਅਚਾਨਕ ਉਸ ਨੂੰ ਡਰ ਲਗਦਾ ਹੈ ਅਤੇ ਉਹ ਪੈਰਾਗਲਾਇਡਿੰਗ ਵਾਲੇ ਭਾਈ ਦੀਆਂ ਮਿੰਨਤਾਂ ਕਰਦਾ ਹੈ ਕਿ ਉਸ ਨੂੰ ਹੇਠਾ ਉਤਾਰ ਦੇਵੇ। ਵਿਪਿਨ ਸਾਹੂ ਨਾਂ ਦਾ ਇਹ ਸ਼ਖਸ਼ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਇੰਟਰਨੈੱਟ ਸੇਨਸੇਸ਼ਨ ਬਣ ਗਿਆ।

 
 
 
 
 
 
 
 
 
 
 
 
 
 

Hayabusa nahin HayaFupa 😂😂 Our Version of paragliding 😂 @parmishverma 😘

A post shared by Amit Bhadana (@theamitbhadana) on Sep 14, 2019 at 6:23am PDT


ਦੱਸ ਦਈਏ ਕਿ ਸੰਗੀਤ ਜਗਤ ਤੇ ਫਿਲਮ ਇੰਡਸਟਰੀ ਦੇ ਉੱਘੇ ਗਾਇਕ-ਅਦਾਕਾਰ ਪਰਮੀਸ਼ ਵਰਮਾ ਤੇ ਅਮਿਤ ਭਡਾਣਾ ਨੇ ਵੀ ਇਸ ਵੀਡੀਓ 'ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਇਕ ਮਜ਼ਾਕੀਆ ਅੰਦਾਜ਼ ਵਾਲੀ ਵੀਡੀਓ ਬਣਾਈ ਹੈ। ਇਸ ਵੀਡੀਓ 'ਚ ਅਮਿਤ ਭਡਾਣਾ, ਵਾਇਰਲ ਵਿਅਕਤੀ ਵਾਲੇ ਦਾ ਕਿਰਦਾਰ ਨਿਭਾ ਰਹੇ ਹਨ ਅਤੇ ਪਰਮੀਸ਼ ਵਰਮਾ ਲੈਂਡ ਕਰਵਾਉਣ ਵਾਲੇ ਵਿਅਕਤੀ ਦੀ ਐਕਟਿੰਗ ਕਰ ਰਹੇ ਹਨ। ਇਹ ਵੀਡੀਓ ਕੁਝ ਦਿਨ ਪਹਿਲਾਂ ਦਾ ਹੈ ਪਰ ਦਰਸ਼ਕਾਂ ਨੂੰ ਪਰਮੀਸ਼ ਵਰਮਾ ਤੇ ਅਮਿਤ ਭਡਾਣਾ ਦਾ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ ਹੁਣ ਤੱਕ ਅੱਠ ਲੱਖ ਤੋਂ ਵੱਧ ਲੋਕ ਇਸ ਨੂੰ ਦੇਖ ਚੁੱਕੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News