ਨੀਰੂ ਬਾਜਵਾ ਨੇ ਪਹਿਲੀ ਵਾਰ ਦਿਖਾਈ ਆਪਣੀਆਂ ਨੰਨ੍ਹੀਆਂ ਪਰੀਆਂ ਦੀ ਝਲਕ (ਵੀਡੀਓ)
5/11/2020 12:56:52 PM

ਜਲੰਧਰ (ਬਿਊਰੋ) — ਪੰਜਾਬੀ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀਆਂ ਧੀਆਂ ਆਲੀਆ 'ਤੇ ਅਕੀਰਾ ਦੇ ਜਨਮ ਵੇਲੇ ਦਾ ਇਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ 'ਚ ਨੀਰੂ ਬਾਜਵਾ ਦੀਆਂ ਤਿੰਨੇ ਧੀਆਂ ਇਕੱਠੀਆਂ ਨਜ਼ਰ ਆ ਰਹੀਆਂ ਹਨ। ਇਸ ਵੀਡੀਓ ਨੂੰ ਨੀਰੂ ਬਾਜਵਾ ਨੇ 'ਮਦਰਸ ਡੇ' ਦੇ ਖਾਸ ਮੌਕੇ 'ਤੇ ਫੈਨਜ਼ ਨਾਲ ਸ਼ੇਅਰ ਕੀਤਾ। ਇਸ ਵੀਡੀਓ ਨੂੰ ਸਾਂਝਾ ਕਰਦਿਆਂ ਨੀਰੂ ਬਾਜਵਾ ਨੇ ਲਿਖਿਆ ਕਿ, ''ਮੇਰੀ ਸਭ ਤੋਂ ਮਨ ਪਸੰਦ ਭੂਮਿਕਾ #ਮਾਂ, ਮੇਰੀ ਸਭ ਤੋਂ ਮਜ਼ਬੂਤ, ਮਜ਼ਾਕੀਆ ਪਿਆਰ ਕਰਨ ਵਾਲੀ ਅਨਾਇਆ। ਮੇਰੀ ਆਲੀਆ ਅਤੇ ਅਕੀਰਾ ਜਿਨ੍ਹਾਂ ਦਾ ਜਨਮ ਥੋੜਾ ਜਲਦੀ ਹੋ ਗਿਆ ਸੀ। ਤੁਹਾਡੀ ਮਾਂ ਨੂੰ ਮੇਰੇ ਛੋਟੇ ਲੜਾਕੂ ਹੋਣ 'ਤੇ ਬਹੁਤ ਮਾਣ ਹੈ।''
ਦੱਸ ਦਈਏ ਕਿ।ਨੀਰੂ ਬਾਜਵਾ ਦੇ ਘਰ ਪਿੱਛੇ ਜਿਹੇ ਦੋ ਜੁੜਵਾ ਬੱਚੀਆਂ ਨੇ ਜਨਮ ਲਿਆ ਸੀ ਅਤੇ ਜਿਸ ਤੋਂ ਬਾਅਦ ਉਹ ਅਕਸਰ ਆਪਣੀਆਂ ਧੀਆਂ ਨਾਲ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਹਾਲਾਂਕਿ ਇਸ ਤੋਂ ਪਹਿਲਾਂ ਨੀਰੂ ਬਾਜਵਾ ਦੇ ਘਰ ਇਕ ਹੋਰ ਧੀ ਹੈ, ਜਿਸ ਦਾ ਨਾਂ ਅਨਾਇਆ ਹੈ।
ਨੀਰੂ ਬਾਜਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ, ਜਿਸ 'ਚ 'ਜੱਟ ਐਂਡ ਜੂਲੀਅਟ', 'ਲੌਂਗ ਲਾਚੀ' ਅਤੇ ਪਿਛਲੇ ਸਾਲ ਆਈ 'ਛੜਾ' ਫਿਲਮ ਉਨ੍ਹਾਂ ਚੋਣਵੀਆਂ ਫਿਲਮਾਂ 'ਚੋਂ ਇੱਕ ਹਨ, ਜਿਨ੍ਹਾਂ ਨੇ ਬਾਕਸ ਆਫਿਸ 'ਤੇ ਵਧੀਆ ਬਿਜ਼ਨੈੱਸ ਕੀਤਾ ਸੀ। ਇਸ ਤੋਂ ਪਹਿਲਾਂ ਉਹ ਬਾਲੀਵੁੱਡ ਦੀਆਂ ਕਈ ਫਿਲਮਾਂ 'ਚ ਵੀ ਨਜ਼ਰ ਆ ਚੁੱਕੀ ਹੈ।
Happy Mother’s Day Maa ... I love you... would be lost without you ❤️
A post shared by Neeru Bajwa (@neerubajwa) on May 10, 2020 at 12:29am PDT
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ