ਫਿਲਮਾਂ ਨਾ ਮਿਲਣ ''ਤੇ ਸਲਮਾਨ ਦੀ ਅਦਾਕਾਰਾ ਗੁਜ਼ਾਰੇ ਲਈ ਕਰਨ ਲੱਗੀ ਅਜਿਹਾ ਕੰਮ, ਜੋ ਹੈ ਚਰਚਾ ''ਚ

11/21/2019 9:55:27 AM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਨਾਲ ਫਿਲਮ 'ਵੀਰਗਤੀ' 'ਚ ਕੰਮ ਕਰਨ ਵਾਲੀ ਅਦਾਕਾਰਾ ਪੂਜਾ ਡਡਵਾਲ ਪਿਛਲੇ ਕਈ ਦਿਨਾਂ ਤੋਂ ਕਾਫੀ ਸੁਰਖੀਆਂ 'ਚ ਛਾਈ ਹੋਈ ਹੈ। ਪੂਜਾ ਡਡਵਾਲ ਕਾਫੀ ਸਮੇਂ ਤੋਂ ਬੀਮਾਰ ਬੀਮਾਰ ਸੀ ਅਤੇ ਹਸਪਤਾਲ 'ਚ ਦਾਖਲ ਸੀ। ਉਸ ਕੋਲ ਆਪਣਾ ਇਲਾਜ਼ ਕਰਵਾਉਣ ਲਈ ਪੈਸੇ ਤੱਕ ਨਹੀਂ ਸਨ। ਉਸਨੇ ਬਾਲੀਵੁੱਡ ਅਦਾਕਾਰਾਂ ਤੋਂ ਮਦਦ ਦੀ ਮੰਗ ਕੀਤੀ ਸੀ। ਹੁਣ ਉਸ ਦੀ ਸਿਹਤ 'ਚ ਹੋਲੀ-ਹੋਲੀ ਸੁਧਾਰ ਹੋ ਰਿਹਾ ਹੈ  ਅਤੇ ਉਸ ਨੂੰ ਹਸਪਤਾਲ 'ਚੋਂ ਛੁੱਟੀ ਵੀ ਮਿਲ ਗਈ ਹੈ।

Image result for pooja dadwal
ਦੱਸ ਦਈਏ ਕਿ ਹੁਣ ਸਲਮਾਨ ਖਾਨ ਦੀ ਅਦਾਕਾਰਾ ਪੂਜਾ ਡਡਵਾਲ ਨੇ ਬਾਲੀਵੁੱਡ 'ਚ ਕੰਮ ਦੀ ਮੰਗ ਕੀਤੀ ਹੈ ਪਰ ਸਿਵਾਏ ਭਰੋਸੇ ਦੇ ਹੋਰ ਕੁਝ ਵੀ ਹਾਲੇ ਤੱਕ ਉਸ ਨੂੰ ਨਹੀਂ ਮਿਲਿਆ ਪਰ ਇਸ ਦੇ ਬਾਵਜੂਦ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਹੁਣ ਉਸ ਨੇ ਟਿਫਿਨ ਦਾ ਕੰਮ ਸ਼ੁਰੂ ਕਰ ਲਿਆ ਹੈ।

Image result for pooja dadwal

ਹੁਣ ਉਹ ਖਾਣਾ ਬਣਾ ਕੇ ਟਿਫਿਨ ਪੈਕ ਕਰਦੀ ਹੈ ਅਤੇ ਲੋਕਾਂ 'ਚ ਵੰਡਦੀ ਹੈ। ਪੂਜਾ ਦਾ ਕਹਿਣਾ ਹੈ ਕਿ, ''ਮੈਨੂੰ ਕਿਸੇ ਦੇ ਅਹਿਸਾਨ ਦੀ ਲੋੜ ਨਹੀਂ ਹੈ, ਮੈਨੂੰ ਕੰਮ ਚਾਹੀਦਾ ਹੈ।'' ਦੱਸ ਦਈਏ ਕਿ ਕੋਈ ਸਮਾਂ ਸੀ ਪੂਜਾ ਦੀ ਵੱਡੀ ਫੈਨ ਫਾਲੋਵਿੰਗ ਸੀ ਅਤੇ ਹੁਣ ਉਹ ਪੈਸੇ-ਪੈਸੇ ਲਈ ਮੁਹਤਾਜ਼ ਹੋ ਚੁੱਕੀ ਹੈ।

Image result for pooja dadwalਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News