ਫਿਲਮ 'ਪੋਸਤੀ' 'ਤੇ ਕੋਰੋਨਾ ਵਾਇਰਸ ਦਾ ਅਸਰ, ਗਿੱਪੀ ਗਰੇਵਾਲ ਨੇ ਮੁਲਤਵੀ ਕੀਤੀ ਰਿਲੀਜ਼ਿੰਗ ਡੇਟ

3/13/2020 4:55:01 PM

ਜਲੰਧਰ (ਬਿਊਰੋ) — ਕੋਰੋਨਾ ਵਾਇਰਸ ਦਾ ਅਸਰ ਹੁਣ ਬਾਲੀਵੁੱਡ ਦੇ ਨਾਲ-ਨਾਲ ਪੰਜਾਬੀ ਸਿਨੇਮਾ ਜਗਤ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਸਰਕਾਰ ਨੇ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਦੇਖਦੇ ਦਿੱਲੀ 'ਚ ਸਾਰੇ ਸਿਨੇਮਾਘਰਾਂ ਨੂੰ 31 ਮਾਰਚ ਤੱਕ ਬੰਦ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਹੈ, ਜਿਸ ਤੋਂ ਬਾਅਦ ਕਾਫੀ ਫਿਲਮਾਂ ਦੀ ਰਿਲੀਜ਼ਿੰਗ ਡੇਟ ਨੂੰ ਟਾਲ ਦਿੱਤਾ ਗਿਆ ਹੈ। ਇਸੇ ਹੀ ਲਿਸਟ 'ਚ ਹੁਣ ਪੰਜਾਬੀ ਫਿਲਮ ਇੰਡਸਟਰੀ ਦੇ ਰੌਕਸਟਾਰ ਗਿੱਪੀ ਗਰੇਵਾਲ ਤੇ ਰਾਣਾ ਰਣਬੀਰ ਨੇ 20 ਮਾਰਚ ਨੂੰ ਆਪਣੀ ਆਉਣ ਵਾਲੀ ਫਿਲਮ 'ਪੋਸਤੀ' ਦੀ ਰਿਲੀਜ਼ਿੰਗ ਡੇਟ ਮੁਲਤਵੀ ਕਰ ਦਿੱਤੀ ਹੈ। ਹਾਲਾਂਕਿ ਗਿੱਪੀ ਗਰੇਵਾਲ ਨੇ ਫਿਲਮ ਦੀ ਨਵੀਂ ਰਿਲੀਜ਼ਿੰਗ ਡੇਟ ਬਾਰੇ ਕੋਈ ਜਾਣਾਕਾਰੀ ਨਹੀਂ ਦਿੱਤੀ ਹੈ।
ਰਾਣਾ ਰਣਬੀਰ ਦੇ ਨਿਰਦੇਸ਼ਨ ਤੇ ਕਹਾਣੀ ਵਾਲੀ ਫਿਲਮ 'ਪੋਸਤੀ' ਦਾ ਟਰੇਲਰ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ। ਫਿਲਮ ਦੇ ਟਰੇਲਰ 'ਚ ਪੰਜਾਬ 'ਚ ਅਜੋਕੇ ਸਮੇਂ 'ਚ ਚੱਲ ਰਹੀਆਂ ਨਸ਼ਿਆਂ ਦੀਆਂ ਸਮੱਸਿਆਵਾਂ ਨੂੰ ਉਜਾਗਰ ਕੀਤਾ ਗਿਆ ਹੈ। ਇਕ ਨਸ਼ੇੜੀ ਕਾਰਨ ਕਿਵੇਂ ਸਮੱਸਿਆਵਾਂ ਖੜ੍ਹੀਆਂ ਹੋ ਜਾਂਦੀਆਂ ਹਨ, ਇਹੀ ਸਭ ਕੁਝ ਰਾਣਾ ਰਣਬੀਰ ਨੇ ਆਪਣੀ ਫਿਲਮ 'ਚ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਦੇ ਨਾਲ ਪੰਜਾਬ ਦੀ ਨੌਜਵਾਨ ਪੀੜ੍ਹੀ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਕਿਉਂ ਵਿਦੇਸ਼ਾਂ 'ਚ ਜਾਣ ਦਾ ਰਸਤਾ ਅਪਨਾਉਂਦੀ ਹੈ ਨੂੰ ਦਿਖਾਇਆ ਗਿਆ ਹੈ। ਫਿਲਮ ਦੇ ਟਰੇਲਰ 'ਚ ਪ੍ਰਿੰਸ ਕੰਵਲਜੀਤ ਸਿੰਘ, ਬੱਬਲ ਰਾਏ, ਸੁਰੀਲੀ ਗੌਤਮ ਸਮੇਤ ਕਈ ਕਲਾਕਾਰ ਨਜ਼ਰ ਆ ਰਹੇ ਹਨ।

ਦੱਸਣਯੋਗ ਹੈ ਕਿ ਫਿਲਮ 'ਪੋਸਤੀ' ਰਾਹੀਂ ਨਸ਼ਾਖੋਰੀ ਤੇ ਹੋਰ ਸਮਾਜਿਕ ਬੁਰਾਈਆਂ ਨੂੰ ਸ਼ਾਨਦਾਰ ਤਰੀਕੇ ਨਾਲ ਵੱਡੇ ਪਰਦੇ 'ਤੇ ਪੇਸ਼ ਕੀਤਾ ਜਾਵੇਗਾ। ਰਾਣਾ ਰਣਬੀਰ ਵਲੋਂ ਇਸ ਫਿਲਮ 'ਚ ਨਵੇਂ ਕਲਾਕਾਰਾਂ ਨੂੰ ਮੌਕਾ ਦਿੱਤਾ ਗਿਆ ਹੈ। ਇਸ ਫਿਲਮ 'ਚ ਬੱਬਲ ਰਾਏ, ਰਘਵੀਰ ਬੋਲੀ, ਜ਼ਰੀਨ ਖਾਨ, ਸੁਰੀਲੀ ਗੌਤਮ, ਜੱਸ ਢਿੱਲੋਂ, ਵੱਡਾ ਗਰੇਵਾਲ, ਮਲਕੀਤ ਰੌਣੀ ਵਰਗੇ ਨਾਮੀ ਕਲਾਕਾਰ ਅਦਾਕਾਰੀ ਦੇ ਜੌਹਰ ਦਿਖਾਉਂਦੇ ਨਜ਼ਰ ਆਉਣਗੇ। ਨਿਰਦੇਸ਼ਕ ਦੇ ਤੌਰ 'ਤੇ ਰਾਣਾ ਰਣਬੀਰ ਦੀ ਇਹ ਦੂਜੀ ਫਿਲਮ ਹੈ। ਇਸ ਤੋਂ ਪਹਿਲਾਂ 'ਅਸੀਸ' ਵਰਗੀ ਸ਼ਾਨਦਾਰ ਫਿਲਮ ਪੰਜਾਬੀ ਸਿਨੇਮਾ ਜਗਤ ਨੂੰ ਦੇ ਚੁੱਕੇ ਹਨ, ਜਿਸ ਲਈ ਉਨ੍ਹਾਂ ਨੂੰ ਕਈ ਐਵਾਰਡ ਵੀ ਹਾਸਲ ਹੋ ਚੁੱਕੇ ਹਨ। ਇਸ ਫਿਲਮ ਨੂੰ ਗਿੱਪੀ ਗਰੇਵਾਲ ਤੇ ਰਵਨੀਤ ਕੌਰ ਗਰੇਵਾਲ ਵੱਲੋਂ ਪ੍ਰੋਡਿਊਸਰ ਕੀਤੀ ਜਾ ਰਹੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News