B''Day Spl : ਬੇਹੱਦ ਦਿਲਚਸਪ ਹੈ ਪ੍ਰਭ ਗਿੱਲ ਦਾ ਸੰਗੀਤਕ ਸਫਰ

12/23/2019 2:22:07 PM

ਜਲੰਧਰ (ਬਿਊਰੋ) — ਸੰਗੀਤ ਜਗਤ 'ਚ ਵੱਖ-ਵੱਖ ਗੀਤਾਂ ਨਾਲ ਪ੍ਰਸਿੱਧੀ ਖੱਟਣ ਵਾਲੇ ਪੰਜਾਬੀ ਮਸ਼ਹੂਰ ਗਾਇਕ ਪ੍ਰਭ ਗਿੱਲ ਅੱਜ ਆਪਣਾ 35ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦਾ ਜਨਮ 23 ਦਸੰਬਰ 1984 ਨੂੰ ਲੁਧਿਆਣਾ, ਪੰਜਾਬ 'ਚ ਹੋਇਆ ਸੀ।
Image may contain: 2 people, people standing, beard and outdoor
12 ਸਾਲ ਦੀ ਉਮਰ 'ਚ ਕੀਤੀ ਸੀ ਗਾਇਕੀ ਦੀ ਸ਼ੁਰੂਆਤ
ਪ੍ਰਭ ਗਿੱਲ ਨੇ ਆਪਣੇ ਗਾਇਕੀ ਕਰੀਅਰ ਦੀ ਸ਼ੁਰੂਆਤ 12 ਸਾਲ ਦੀ ਉਮਰ 'ਚ ਕੀਤੀ ਸੀ। ਜਦੋਂ ਪੰਜਾਬੀ ਸੰਗੀਤ ਦੀ ਗੱਲ ਆਉਂਦੀ ਹੈ ਤਾਂ ਅਸੀਂ ਕਈ ਤਰ੍ਹਾਂ ਦੇ ਗਾਇਕਾਂ ਦੀਆਂ ਕਿਸਮਾਂ ਨੂੰ ਦੇਖਦੇ ਹਾਂ। ਇਸ 'ਚ ਕੋਈ ਸ਼ੱਕ ਨਹੀਂ ਪ੍ਰਭ ਗਿੱਲ ਵਧੀਆ ਸੰਗੀਤਕਾਰਾਂ 'ਚੋਂ ਇਕ ਹੈ।
Image may contain: 1 person, sunglasses, beard and close-up
ਸੰਗੀਤ ਦੇ ਖੇਤਰ 'ਚ ਕਰਨੀ ਪਈ ਸਖਤ ਮਿਹਨਤ
ਪ੍ਰਭ ਗਿੱਲ ਨੂੰ ਸੰਗੀਤ ਦੇ ਖੇਤਰ 'ਚ ਸਖਤ ਮਿਹਨਤ ਕਰਨੀ ਪਈ ਸੀ। ਉਨ੍ਹਾਂ ਨੇ ਖੇਤਾਂ 'ਚ ਦਿਨ-ਰਾਤ ਇਕ ਕਰਕੇ ਕੰਮ ਕੀਤਾ। ਉਨ੍ਹਾਂ ਜ਼ਿਆਦਾਤਰ ਆਪਣੇ ਗੀਤ ਆਪਣੇ ਦੋਸਤਾਂ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਹੀ ਸੁਣਾਉਂਦੇ ਸੀ ਅਤੇ ਕਾਲਜ ਦੇ ਸਮਾਰੋਹ 'ਚ ਹਿੱਸਾ ਲਿਆ ਕਰਦੇ ਸੀ। ਆਖਿਰ 'ਚ ਉਨ੍ਹਾਂ ਨੇ ਸੰਗੀਤ 'ਚ ਆਪਣਾ ਕਰੀਅਰ ਬਣਾਉਣ ਦਾ ਪੱਕਾ ਇਰਾਦਾ ਕਰ ਲਿਆ।
Image may contain: 3 people, people smiling, people standing
ਇਨ੍ਹਾਂ ਕਲਾਕਾਰਾਂ ਵਰਗੇ ਬਣਨਾ ਚਾਹੁੰਦੇ ਨੇ
ਪ੍ਰਭ ਗਿੱਲ ਸ਼ੁਰੂ ਤੋਂ ਹੀ ਨੁਸਰਤ ਫਤੇਹ ਅਲੀ ਖਾਨ, ਕੁਲਦੀਪ ਮਾਣਕ ਅਤੇ ਮੁਹਮੰਦ ਰਫੀ ਵਰਗੇ ਕਲਾਕਾਰਾਂ ਵਾਂਗ ਬਣਨਾ ਚਾਹੁੰਦੇ ਸਨ। ਪ੍ਰਭ ਗਿੱਲ ਦਾ ਸਟਾਈਲ ਇਕ ਆਲ ਰਾਊਂਡਰ ਦੇ ਤੌਰ 'ਤੇ ਹੈ। ਉਨ੍ਹਾਂ ਵੱਲੋਂ 'ਹਾਂ ਕਰਦੇ' ਅਤੇ 'ਹੋਸਟਲ 1' ਵਰਗੇ ਗੀਤ ਗਾਏ ਗਏ, ਜਿਹੜੇ ਕਿ ਕਾਲਜਾਂ, ਹੋਸਟਲਾਂ ਅਤੇ ਕੱਲਬਾਂ 'ਚ ਨਵੀਂ ਪੀੜੀ ਵੱਲੋਂ ਸੁਣੇ ਜਾਂਦੇ ਹਨ।
Image may contain: 1 person, standing and outdoor
'ਤੇਰੇ ਬਿਨਾਂ' ਗੀਤ ਨਾਲ ਹੋਈ ਪ੍ਰਸਿੱਧੀ
21 ਅਕਤੂਬਰ 2009 ਨੂੰ ਉਨ੍ਹਾਂ ਵੱਲੋਂ ਪਹਿਲਾਂ ਗੀਤ 'ਤੇਰੇ ਬਿਨਾਂ' ਇੰਟਰਨੈਟ 'ਤੇ ਪਬਲਿਸ਼ ਕੀਤਾ ਗਿਆ ਸੀ। ਇਕ ਹੀ ਦਿਨ 'ਚ 1500 ਡਾਊਨਲੋਡ ਹੋਏ ਸਨ। ਚੰਗਾ ਹੁੰਗਾਰਾ ਮਿਲਣ ਤੋਂ ਬਾਅਦ ਪ੍ਰਭ ਗਿੱਲ ਪੂਰੇ ਸੰਸਾਰ 'ਚ ਪ੍ਰਸਿੱਧ ਹੋ ਗਿਆ। ਸਾਲ 2011 ਦੇ ਆਖਿਰ 'ਚ ਉਨ੍ਹਾਂ ਨੇ 'ਮੇਰਾ ਨਾਂ' ਵਰਗੇ ਗੀਤ ਨੂੰ ਰਿਲੀਜ਼ ਕੀਤਾ ਸੀ। ਨਸ਼ਾਂ ਵਿਰੋਧ ਮੁੰਹਿਮ ਲਈ ਵੀ ਗਾਣਾ ਗਾਇਆ ਸੀ, ਜਿਹੜਾ ਕਿ ਲੋਕਾਂ 'ਚ ਕਾਫੀ ਪ੍ਰਸਿੱਧ ਹੋਇਆ ਸੀ। ਅਜਿਹਾ ਗੀਤ ਗਾਉਣਾ ਇਕ ਨੇਕ ਕੰਮ ਦੇ ਬਰਾਬਰ ਹੈ।
Image may contain: 1 person, beard and indoor
ਨਸ਼ਾਂ ਵਿਰੋਧ ਮੁੰਹਿਮ 'ਚ ਗਾਇਕੀ ਨਾਲ ਦਿੱਤਾ ਯੋਗਦਾਨ
ਪ੍ਰਭ ਗਿੱਲ ਦਾ ਨਾਂ ਉਨ੍ਹਾਂ ਗਾਇਕਾਂ 'ਚ ਸ਼ਾਮਲ ਹੈ, ਜਿਨ੍ਹਾਂ ਨੇ ਨਸ਼ਾਂ ਵਿਰੋਧ ਮੁੰਹਿਮ 'ਚ ਗਾਇਕੀ ਨਾਲ ਯੋਗਦਾਨ ਦਿੱਤਾ ਸੀ। ਪ੍ਰਭ ਗਿੱਲ ਨੇ ਨਸ਼ਾਂ ਵਿਰੋਧ ਮੁੰਹਿਮ ਲਈ ਵੀ ਗੀਤ ਗਾਇਆ ਸੀ, ਜਿਹੜਾ ਕਿ ਲੋਕਾਂ 'ਚ ਕਾਫੀ ਪ੍ਰਸਿੱਧ ਹੋਇਆ ਸੀ। ਅਜਿਹਾ ਗੀਤ ਗਾਉਣਾ ਇਕ ਨੇਕ ਕੰਮ ਦੇ ਬਰਾਬਰ ਹੈ।
Image may contain: 4 people, people smiling, people sitting and outdoor
ਇਹ ਹਨ ਹਿੱਟ ਗੀਤ
ਪ੍ਰਭ ਗਿੱਲ ਨੇ ਹੁਣ ਤੱਕ 'ਪਿਆਰ ਤੇਰੇ ਦਾ ਅਸਰ', 'ਨੈਣਾਂ', 'ਪਹਿਲੀ ਵਾਰ', 'ਜਿਊਣ ਦੀ ਗੱਲ', 'ਸ਼ੁੱਕਰ ਦਾਤਿਆ', 'ਤੇਰੇ ਬਿਨਾਂ', 'ਤਮੰਨਾ', 'ਇਕ ਰੀਝ', 'ਜਾਨ' , 'ਸੋਨੀਆ', 'ਜ਼ਮਾਨਾ', 'ਦੁੱਖ ਯਾਰ ਦੇ', 'ਰੂਹ ਦੇ ਦੁੱਖ','ਤਾਰਿਆਂ ਦੇ ਦੇਸ' ਆਦਿ ਹੋਰ ਵੀ ਕਈ ਗੀਤ ਗਾਏ ਹਨ, ਜਿਨ੍ਹਾਂ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਗਿਆ ਹੈ।
Image may contain: 1 person, standing and beard



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News