B''Day Spl: ‘ਬਾਹੂਬਲੀ’ ਫੇਮ ਐਕਟਰ ਪ੍ਰਭਾਸ ਬਾਰੇ ਜਾਣੋ ਕੁਝ ਖਾਸ ਗੱਲਾਂ

10/23/2019 10:28:50 AM

ਮੁੰਬਈ(ਬਿਊਰੋ)— ਸੁਪਰ-ਡੁਪਰ ਹਿੱਟ ਫਿਲਮ 'ਬਾਹੂਬਲੀ' ਦੇ ਲੀਡ ਐਕਟਰ ਪ੍ਰਭਾਸ 23 ਅਕਤੂਬਰ 1979 'ਚ ਜਨਮੇ ਸਨ। ਅੱਜ ਉਹ ਆਪਣਾ 40ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਨੇ 'ਬਾਹੂਬਲੀ' 'ਚ ਬਿਹਤਰੀਨ ਅਦਾਕਾਰੀ ਨਾਲ ਦੇਸ਼-ਦੁਨੀਆਂ 'ਚ ਆਪਣੀ ਵੱਖਰੀ ਪਛਾਣ ਬਣਾਈ ਹੈ। ਅੱਜ ਅਸੀਂ ਉਨ੍ਹਾਂ ਦੇ ਬਾਰੇ ਤੁਹਾਨੂੰ ਕੁਝ ਦਿਲਚਸਪ ਗੱਲਾਂ ਦੱਸਣ ਜਾ ਰਹੇ ਹਾਂ।
PunjabKesari
ਜਾਣਕਾਰੀ ਮੁਤਾਬਕ 'ਬਾਹੂਬਲੀ' ਲਈ ਪ੍ਰਭਾਸ ਨੇ ਬਹੁਤ ਮਿਹਨਤ ਕੀਤੀ ਸੀ। ਉਸ ਦੌਰਾਨ ਉਨ੍ਹਾਂ ਦਾ ਵਰਕਆਊਟ ਸ਼ੈਡਿਊਲ ਬੇਹੱਦ ਔਖਾ ਰਿਹਾ। ਫਿਲਮ ਲਈ ਪ੍ਰਭਾਸ ਨੇ 22 ਕਿਲੋਂ ਭਾਰ ਵਧਾਇਆ। ਇਸ ਦੌਰਾਨ ਉਹ ਇਕ ਦਿਨ 'ਚ 40 ਆਂਡੇ ਖਾਂਦੇ ਸਨ। ਇਸ ਤੋਂ ਇਲਾਵਾ ਪ੍ਰਭਾਸ ਇਕ ਵਾਰ 'ਚ ਇਕ ਹੀ ਫਿਲਮ ਕਰਨਾ ਪਸੰਦ ਕਰਦੇ ਹਨ ਤੇ ਉਨ੍ਹਾਂ ਦੀ ਹਰ ਫਿਲਮ ਦਾ ਸ਼ੂਟ ਲਗਭਗ 600 ਦਿਨ ਚੱਲਦਾ ਹੈ।
PunjabKesari
ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਬਾਹੂਬਲੀ ਦਾ ਸ਼ੂਟ ਤਾਂ 5 ਸਾਲ ਚੱਲਿਆ ਸੀ। ਜ਼ਿਕਰਯੋਗ ਹੈ ਕਿ ਪ੍ਰਭਾਸ ਸਿਰਫ ਤਾਮਿਲ, ਤੇਲੁਗੂ ਹੀ ਨਹੀਂ, ਹਿੰਦੀ ਫਿਲਮਾਂ ਵੀ ਦੇਖਦੇ ਹਨ। ਉਨ੍ਹਾਂ ਨੇ ਸੰਜੇ ਦੱਤ ਦੀ 'ਮੁੰਨਾ ਭਾਈ ਐੱਮ. ਬੀ. ਬੀ. ਐੱਸ.' ਤੇ '3 ਇਡੀਅਟਸ' ਕਰੀਬ 20 ਵਾਰ ਦੇਖੀ ਹੈ।
PunjabKesari
ਪ੍ਰਭਾਸ ਰਾਜਕੁਮਾਰ ਹਿਰਾਨੀ ਦੇ ਬਹੁਤ ਵੱਡੇ ਫੈਨ ਹਨ। ਬਾਹੂਬਲੀ ਦੇ ਸ਼ੂਟ ਦੌਰਾਨ ਪ੍ਰਭਾਸ 200 ਕਰੋੜ ਦੀ ਕੀਮਤ ਤੱਕ ਦੇ ਆਫਰ ਨੂੰ ਠੁਕਰਾਏ। ਅਜਿਹਾ ਸਿਰਫ ਇਸ ਲਈ ਤਾਂ ਕਿ ਫਿਲਮ 'ਤੇ ਦੂਜੇ ਕੰਮ ਦਾ ਕੋਈ ਅਸਰ ਨਾ ਪਵੇ। ਸ਼ੂਟ ਦੌਰਾਨ ਉਨ੍ਹਾਂ ਨੇ ਕਈ ਬਾਲੀਵੁੱਡ ਫਿਲਮਾਂ ਵੀ ਠੁਕਰਾਈਆਂ।
PunjabKesari
ਪ੍ਰਭਾਸ ਦੇ ਪਸੰਦੀਦਾ ਕਲਾਕਾਰ ਰਾਬਰਟ ਡੀ ਨੀਰੋ ਹਨ। ਪ੍ਰਭਾਸ ਬਾਲੀਵੁੱਡ ਅਦਾਕਾਰ ਦੀਪਿਕਾ ਪਾਦੁਕੋਣ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ ਤੇ ਉਨ੍ਹਾਂ ਨਾਲ ਫਿਲਮ ਵੀ ਕਰਨਾ ਚਾਹੁੰਦੇ ਹਨ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News