B'Day Spl: ਜਾਣੋ ਫਿਲਮੀ ਦੁਨੀਆ ਦੇ ਇਸ ਵਿਲੇਨ ਦੀ ਜ਼ਿੰਦਗੀ ਦੀਆਂ ਕੁਝ ਦਿਲਚਸਪ ਗੱਲਾਂ

3/26/2019 10:49:34 AM

ਜਲੰਧਰ(ਬਿਊਰੋ)— ਐਕਟਰ ਪ੍ਰਕਾਸ਼ ਰਾਜ ਸਾਊਥ ਫਿਲਮ ਇੰਡਸਟਰੀ ਦੇ ਉਨ੍ਹਾਂ ਸਟਾਰਜ਼ 'ਚੋਂ ਇਕ ਹਨ ਜਿਨ੍ਹਾਂ ਬਾਲੀਵੁੱਡ 'ਚ ਆਪਣੀ ਵੱਖਰੀ ਪਛਾਣ ਬਣਾਈ। ਪ੍ਰਕਾਸ਼ ਰਾਜ ਅੱਜ ਆਪਣਾ 54ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 26 ਮਾਰਚ, 1965 ਨੂੰ ਬੈਂਗਲੁਰੂ 'ਚ ਹੋਇਆ ਸੀ। ਅੱਜ ਅਸੀਂ ਉਨ੍ਹਾਂ ਜਨਮਦਿਨ ਦੇ ਮੌਕੇ 'ਤੇ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਗੱਲਾਂ ਸ਼ੇਅਰ ਕਰਨ ਜਾ ਰਹੇ ਹਾਂ।
PunjabKesari
ਪ੍ਰਕਾਸ਼ ਰਾਜ ਦਾ ਅਸਲੀ ਨਾਂ ਪ੍ਰਕਾਸ਼ ਰਾਏ ਹੈ। ਉਨ੍ਹਾਂ ਤਾਮਿਲ ਨਿਰਦੇਸ਼ਕ ਕੇ. ਬਾਲਾਚੰਦਰ ਦੇ ਕਹਿਣ 'ਤੇ ਆਪਣਾ ਨਾਂ ਬਦਲਿਆ ਸੀ। ਪ੍ਰਕਾਸ ਰਾਜ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਦੂਰਦਰਸ਼ਨ 'ਤੇ ਆਉਣ ਵਾਲੇ ਸ਼ੋਅ 'ਬਿਸਿਲ ਕੁਦੁਰੇ' ਨਾਲ ਕੀਤੀ ਸੀ।

PunjabKesari
ਸਾਲ 1994 'ਚ ਉਨ੍ਹਾਂ ਤਾਮਿਲ ਫਿਲਮ ਨਾਲ ਡੈਬਿਊ ਕੀਤਾ ਸੀ। ਫਿਲਮਕਾਰ ਕੇ. ਬਾਲਾਚੰਦਰ ਨੇ ਉਨ੍ਹਾਂ ਦੇ ਹੁਨਰ ਨੂੰ ਪਛਾਣਿਆ ਅਤੇ 1997 'ਚ ਫਿਲਮ 'ਨਾਗਮੰਡਲ' 'ਚ ਮੌਕਾ ਦਿੱਤਾ ਜਿਸ ਤੋਂ ਬਾਅਦ ਪ੍ਰਕਾਸ਼ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਪ੍ਰਕਾਸ਼ ਰਾਜ ਨੂੰ ਬਾਲੀਵੁੱਡ 'ਚ ਪਛਾਣ ਫਿਲਮ 'ਵਾਂਟੇਡ' ਨਾਲ ਮਿਲੀ ਸੀ ਜਿਸ ਤੋਂ ਬਾਅਦ ਬਾਲੀਵੁੱਡ ਨੂੰ ਪ੍ਰਕਾਸ਼ ਦੇ ਰੂਪ 'ਚ ਇਕ ਨਵਾਂ ਵਿਲੇਨ ਮਿਲ ਗਿਆ।
PunjabKesari
ਅਦਾਕਾਰ ਹੋਣ ਦੇ ਨਾਲ-ਨਾਲ ਪ੍ਰਕਾਸ਼ ਰਾਜ ਨੇ ਕਈ ਫਿਲਮਾਂ ਵੀ ਬਣਾਈਆਂ ਹਨ। ਇਸ ਤੋਂ ਇਲਾਵਾ ਆਪਣੇ ਕਰੀਅਰ 'ਚ ਹੁਣ ਤੱਕ ਉਹ ਕਰੀਬ 2000 ਹਜ਼ਾਰ ਤੋਂ ਜ਼ਿਆਦਾ ਕਿਰਦਾਰ ਨਿਭਾਅ ਚੁੱਕੇ ਹਨ। 29 ਸਾਲਾਂ ਦੇ ਕਰੀਅਰ 'ਚ ਪ੍ਰਕਾਸ਼ ਨੂੰ 5 ਵਾਰ ਰਾਸ਼ਟਰੀ ਪੁਰਸਕਾਰ ਨਾਲ ਨਵਾਜਿਆ ਗਿਆ ਪਰ ਇਕ ਸਮਾਂ ਅਜਿਹਾ ਵੀ ਸੀ ਜਦੋਂ ਤੇਲਗੂ ਫਿਲਮ ਇੰਡਸਟਰੀ ਨੇ ਉਨ੍ਹਾਂ ਦੇ ਇਕ ਵਰਤਾਓ ਕਾਰਨ 6 ਵਾਰ ਬੈਨ ਕਰ ਦਿੱਤਾ ਸੀ।
PunjabKesari
ਅਜਿਹਾ ਪਹਿਲੀ ਵਾਰ ਹੋਇਆ ਸੀ ਜਦੋਂ ਤੇਲਗੂ ਫਿਲਮ ਇੰਡਸਟਰੀ 'ਚ ਕਿਸੇ ਅਭਿਨੇਤਾ ਨੂੰ ਬੈਨ ਕੀਤਾ ਗਿਆ।ਪ੍ਰਕਾਸ਼ ਰਾਜ ਹੁਣ ਤੱਕ ਬਾਲੀਵੁੱਡ 'ਚ ਬਤੌਰ ਵਿਲੇਨ ਕਈ ਫਿਲਮਾਂ 'ਚ ਨਜ਼ਰ ਆ ਚੁੱਕੇ ਹਨ, ਜਿਸ 'ਚ ਸਭ ਤੋਂ ਜ਼ਿਆਦਾ ਪ੍ਰਸਿੱਧੀ ਉਨ੍ਹਾਂ ਨੂੰ ਫਿਲਮ 'ਵਾਂਟੇਡ' 'ਚ ਗੰਨੀ ਭਾਈ ਦੇ ਕਿਰਦਾਰ ਨਾਲ ਮਿਲੀ ਸੀ।
PunjabKesari
ਇਸ ਤੋਂ ਇਲਾਵਾ ਉਹ 'ਸਿੰਘਮ', 'ਦਬੰਗ', 'ਬੁੱਡਾ ਹੋਗਾ ਤੇਰਾ ਬਾਪ', 'ਸਿੰਘ ਸਾਹਿਬ ਦਿ ਗ੍ਰੇਟ', 'ਜੰਜ਼ੀਰ' ਵਰਗੀਆਂ ਫਿਲਮਾਂ 'ਚ ਨਜ਼ਰ ਆ ਚੁੱਕੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News