ਭਤੀਜੇ ਨਾਲ ਮਸਤੀ ਕਰਦੀ ਦਿਸੀ ਪ੍ਰਿਅੰਕਾ ਚੋਪੜਾ, ਤਸਵੀਰਾਂ ਵਾਇਰਲ

3/26/2019 11:12:43 AM

ਜਲੰਧਰ(ਬਿਊਰੋ)— ਪ੍ਰਿਅੰਕਾ ਚੋਪੜਾ ਇਨ੍ਹੀਂ ਦਿਨੀਂ ਪਤੀ ਨਿੱਕ ਨਾਲ ਹਾਲੀਡੇਅ ਇੰਜੁਆਏ ਕਰ ਰਹੀ ਹੈ। ਬੀਤੇ ਦਿਨੀਂ ਇਸ ਜੋੜੇ ਦੀਆਂ ਮਿਯਾਮੀ ਬੀਚ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ ਸਨ।
PunjabKesari
ਇਸ ਵਿਚਕਾਰ ਇਕ ਵਾਰ ਫਿਰ ਇਕ ਬੱਚੇ ਨਾਲ ਪ੍ਰਿਅੰਕਾ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਕੁਝ ਘੰਟਿਆਂ 'ਚ ਹੀ ਇਨ੍ਹਾਂ ਤਸਵੀਰਾਂ ਨੂੰ ਹੁਣ ਤੱਕ ਕਰੋੜਾਂ ਲਾਈਕਸ ਮਿਲ ਚੁੱਕੇ ਹਨ।
PunjabKesari
ਦੱਸ ਦੇਈਏ ਕਿ ਇਹ ਛੋਟਾ ਬੱਚਾ ਪ੍ਰਿਅੰਕਾ ਚੋਪੜਾ ਦਾ ਭਤੀਜਾ ਹੈ। ਪ੍ਰਿਅੰਕਾ ਨੇ ਇਸ ਤਸਵੀਰ ਨੂੰ ਸ਼ੇਅਰ ਕਰਦੇ ਸਮੇਂ ਲਿਖਿਆ,''ਓਕੇ ਸਪਾਟ ਪਲੀਜ਼'' ਤਸਵੀਰ 'ਚ ਦੇਸੀ ਗਰਲ ਆਪਣੇ ਭਤੀਜੇ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ।
PunjabKesari
ਵਰਕ ਫਰੰਟ ਦੀ ਗੱਲ ਕਰੀਏ ਤਾਂ ਪ੍ਰਿਅੰਕਾ ਜਲਦੀ ਹੀ 'ਦਿ ਸਕਾਈ ਇਜ ਪਿੰਕ' 'ਚ ਦਿਖਾਈ ਦੇਵੇਗੀ। ਇਸ ਫਿਲਮ 'ਚ ਉਨ੍ਹਾਂ ਨਾਲ ਫਰਹਾਨ ਅਖਤਰ ਦਿਖਾਈ ਦੇਣਗੇ। ਇਹ ਫਿਲਮ ਇਸੇ ਸਾਲ 11 ਅਕਤੂਬਰ ਨੂੰ ਰਿਲੀਜ਼ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News