ਦੋਹਾਂ ਦੇਸ਼ਾਂ ਦੀ ਵੰਡ ਦੇ ਸੰਤਾਪ ਨੂੰ ਪਰਦੇ ''ਤੇ ਦਿਖਾਏਗੀ ''ਯਾਰਾ ਵੇ''

3/26/2019 11:14:51 AM

ਜਲੰਧਰ (ਬਿਊਰੋ) : ਪਾਲੀਵੁੱਡ ਫਿਲਮ ਇੰਡਸਟਰੀ ਦੇ ਪੱਧਰ 'ਚ ਦਿਨੋਂ-ਦਿਨ ਵਧ ਰਿਹਾ ਹੈ ਅਤੇ ਇਸ ਪੱਧਰ ਦੇ ਵਧਣ ਦਾ ਕਾਰਨ ਪੰਜਾਬੀ ਫਿਲਮਾਂ ਹਨ। ਜੀ ਹਾਂ, ਵੱਖ-ਵੱਖ ਵਿਸ਼ਿਆਂ ਨੂੰ ਲੈ ਕੇ ਬਣਾਈਆਂ ਜਾ ਰਹੀਆਂ ਫਿਲਮਾਂ ਕਾਰਨ ਪੰਜਾਬੀ ਫਿਲਮ ਇੰਡਸਟਰੀ ਦਿਨ ਦੁੱਗਣੀ ਤੇ ਰਾਤ ਚੋਗਣੀ ਤਰੱਕੀ ਕਰ ਰਿਹਾ ਹੈ। ਅਜਿਹੀ ਹੀ ਇਕ ਫਿਲਮ 'ਯਾਰਾ ਵੇ' ਹੈ, ਜੋ ਕਿ ਲੋਕਾਂ ਨੂੰ ਦੇਸ਼ ਦੀ ਹੋਈ ਵੰਡ ਨਾਲ ਪਾਏ ਘਾਟੇ ਨੂੰ ਪਰਦੇ 'ਤੇ ਦਿਖਾਏਗੀ।
 PunjabKesari
ਪ੍ਰੋਡਿਊਸਰ ਬੱਲੀ ਸਿੰਘ ਕੱਕੜ ਨਿਰਦੇਸ਼ਨ ਰਾਕੇਸ਼ ਮਹਿਤਾ ਨੇ 'ਯਾਰਾ ਵੇ' ਫਿਲਮ ਵੰਡ ਦਾ ਸੰਤਾਪ ਲੋਕਾਂ ਨੂੰ ਕਿਵੇਂ ਭੁਗਤਣਾ ਪਿਆ ਅਤੇ ਹੱਸਦੇ ਖੇਡਦੇ ਪਰਿਵਾਰ ਕਿਵੇਂ ਉੱਜੜ ਗਏ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਜੀ ਹਾਂ, 'ਯਾਰਾ ਵੇ' 'ਚ 1947 ਦੀ ਵੰਡ 'ਚ ਤਬਾਹ ਹੋਏ ਪਿੰਡਾਂ ਦੇ ਪਿੰਡ ਦਿਖਾਏ ਜਾਣਗੇ। ਜਿੱਥੇ ਵੰਡ ਦਾ ਦਰਦ ਦਿਸਦਾ ਹੈ, ਉਥੇ ਜ਼ਿੰਦਗੀ ਦੀ ਸਾਦਗੀ ਅਤੇ ਦੋਸਤਾਂ ਦੀ ਦੋਸਤੀ ਨੂੰ ਵੀ ਫਿਲਮ 'ਚ ਖਾਸ ਤਰੀਕੇ ਨਾਲ ਦਿਖਾਇਆ ਜਾਵੇਗਾ। 
PunjabKesari
ਦੱਸ ਦਈਏ ਕਿ ਫਿਲਮ ਦੇ ਨਿਰਦੇਸ਼ਕ ਰਾਕੇਸ਼ ਮਹਿਤਾ ਹਨ, ਜਿਨ੍ਹਾਂ ਦਾ ਨਿਰਦੇਸ਼ਨ ਖੇਤਰ 'ਚ ਚੋਖਾ ਤਜਰਬਾ ਹੈ ਅਤੇ ਫਿਲਮ ਦੇ ਪ੍ਰੋਡਿਊਸਰ ਬੱਲੀ ਸਿੰਘ ਕੱਕੜ ਹਨ, ਜਿਨ੍ਹਾਂ ਨੂੰ ਪੰਜਾਬੀ ਤੇ ਹਿੰਦੀ ਸਿਨੇਮੇ ਨਾਲ ਬੇਹੱਦ ਪਿਆਰ ਹੈ।

PunjabKesari

'ਯਾਰਾ ਵੇ' 'ਚ ਗਗਨ ਕੋਕਰੀ ਤੇ ਯੁਵਰਾਜ ਹੰਸ ਤੋਂ ਇਲਾਵਾ ਯੋਗਰਾਜ ਸਿੰਘ, ਬੀ. ਐੱਨ. ਸ਼ਰਮਾ, ਮੋਨਿਕਾ ਗਿੱਲ, ਸਰਦਾਰ ਸੋਹੀ, ਨਿਰਮਲ ਰਿਸ਼ੀ, ਹੌਬੀ ਧਾਲੀਵਾਲ, ਗੁਰਪ੍ਰੀਤ ਭੰਗੂ, ਮਲਕੀਤ ਰੌਣੀ ਤੇ ਰਾਣਾ ਜੰਗ ਬਹਾਦਰ ਮੁੱਖ ਭੂਮਿਕਾ 'ਚ ਹਨ। 
PunjabKesari
ਦੱਸਣਯੋਗ ਹੈ ਕਿ ਭਾਰਤ-ਪਾਕਿਸਤਾਨ ਦੀਆਂ ਹਕੂਮਤਾਂ ਦੇ ਆਪਸੀ ਝਗੜਿਆਂ ਕਾਰਨ ਦੋਹਾਂ ਮੁਲਕਾਂ ਦੀ ਹੋਈ ਵੰਡ ਨੇ ਸਾਰੇ ਘਰ ਉੱਜੜੇ ਤੇ ਕਈ ਰਿਸ਼ਤੇ ਤੋੜ ਦਿੱਤੇ। ਫਿਲਮ ਦੀ ਕਹਾਣੀ 'ਚ ਕੱਚੇ ਘਰਾਂ 'ਚ ਵੱਸਦੇ ਪੱਕੇ ਰਿਸ਼ਤੇ ਨਿਭਾਉਣ ਵਾਲੇ ਲੋਕਾਂ ਦੀ ਕਹਾਣੀ ਨੂੰ ਦਿਖਾਇਆ ਜਾਵੇਗਾ।

PunjabKesari

ਫਿਲਮ ਦੀ ਕਹਾਣੀ ਤਿੰਨ ਦੋਸਤਾਂ ਦੁਆਲੇ ਘੁੰਮਦੀ ਹੈ, ਜਿਨ੍ਹਾਂ ਦੀ ਦੋਸਤੀ ਨੂੰ ਦੋਵਾਂ ਮੁਲਕਾਂ ਦੀ ਵੰਡ ਖਾ ਗਈ। ਜਦੋਂ ਇਨ੍ਹਾਂ ਤਿੰਨਾਂ ਦੋਸਤਾਂ ਦੀ ਦੋਸਤੀ ਵੰਡੀ ਜਾਂਦੀ ਹੈ ਤੇ ਉਹ ਮੁੜ ਕਿਵੇ ਇਕੱਠੇ ਹੁੰਦੇ ਹਨ ਇਹ ਸਭ ਦਰਸ਼ਕਾਂ ਨੂੰ ਫਿਲਮ ਨਾਲ ਜੋੜ ਕੇ ਰੱਖੇਗੀ। 'ਯਾਰਾ ਵੇ' 'ਚ ਡਰਾਮਾ ਤੇ ਰੋਮਾਂਸ ਤੋਂ ਇਲਾਵਾ ਕਾਮੇਡੀ ਦਾ ਵੀ ਤੜਕਾ ਲਾਇਆ ਗਿਆ ਹੈ। 'ਯਾਰਾ ਵੇ' 5 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News