ਪ੍ਰੀਤ ਸਿਆਂ ਤੇ ਗੁਰਲੇਜ ਅਖਤਰ ਦਾ ਗੀਤ ''ਸੈਲਫੀ'' ਰਿਲੀਜ਼

8/16/2019 3:39:33 PM

ਜਲੰਧਰ (ਬਿਊਰੋ) — 'ਰਾਜ਼ੀਨਾਮਾ', 'ਜੱਗ ਬਦਲਿਆ', 'ਕਿੱਲ ਸਰਦਾਰ', 'ਪੱਬ ਵਿਚ', 'ਬੋਲੀਆਂ', 'ਪੈੱਗ ਦੇ ਨਸ਼ੇ 'ਚ' ਅਤੇ 'ਨਿੱਕੀਆਂ ਜਿੰਦਾ' ਵਰਗੇ ਗੀਤਾਂ ਨਾਲ ਦਰਸ਼ਕਾਂ ਦੇ ਦਿਲ ਟੁੰਬਣ ਵਾਲੇ ਪੰਜਾਬੀ ਗਾਇਕ ਪ੍ਰੀਤ ਸਿਆਂ ਨੇ ਨਵੇਂ ਗੀਤ ਨਾਲ ਦਰਸ਼ਕਾਂ 'ਚ ਦਸਤਕ ਦਿੱਤੀ ਹੈ। ਜੀ ਹਾਂ, ਹਾਲ ਹੀ 'ਚ ਪ੍ਰੀਤ ਸਿਆਂ ਦਾ ਨਵਾਂ ਗੀਤ 'ਸੈਲਫੀ' ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 'ਸੈਲਫੀ' ਗੀਤ 'ਚ ਪ੍ਰੀਤ ਸਿਆਂ ਦਾ ਸਾਥ ਮਸ਼ਹੂਰ ਗਾਇਕਾ ਗੁਰਲੇਜ ਅਖਤਰ ਨੇ ਦਿੱਤਾ ਹੈ। ਪ੍ਰੀਤ ਸਿਆਂ ਦੇ ਇਸ ਗੀਤ ਦੇ ਬੋਲ ਵਿੱਕੀ ਧਾਲੀਵਾਲ ਨੇ ਲਿਖੇ ਹਨ, ਜਿਸ ਨੂੰ ਮਿਊਜ਼ਿਕ 'Music Empire' ਨੇ ਦਿੱਤਾ ਹੈ। ਇਸ ਗੀਤ ਦੇ ਪ੍ਰੋਡਿਊਸਰ Sunny Beri HQ Entertainment  ਹਨ ਅਤੇ ਕੋ-ਪ੍ਰੋਡਿਊਸਰ ਜੇ. ਆਰ, ਸੇਠੀ ਹਰਦੀਪ ਧੀਮਾਨ ਅਤੇ ਬੌਬੀ ਧੀਮਾਨ ਹਨ।

ਦੱਸਣਯੋਗ ਹੈ ਕਿ ਪ੍ਰੀਤ ਸਿਆਂ ਤੇ ਗੁਰਲੇਜ ਅਖਤਰ ਦੇ ਗੀਤ 'ਸੈਲਫੀ' ਦੀ ਵੀਡੀਓ ਨੂੰ ਬੇਹੱਦ ਸੁਚੱਜੇ ਢੰਗ ਨਾਲ ਬਣਾਇਆ ਗਿਆ ਹੈ, ਜਿਸ 'ਚ ਇਕ ਕੁੜੀ ਆਪਣੀ ਤਾਰੀਫ ਕਰਦੀ ਨਜ਼ਰ ਆਉਂਦੀ ਹੈ। ਉਥੇ ਹੀ ਪ੍ਰੀਤ ਸਿਆਂ ਵੀ ਪਿੱਛੇ ਨਾ ਰਹੇ, ਉਨ੍ਹਾਂ ਨੇ ਆਪਣੀ ਖੂਬ ਤਾਰੀਫ ਕੀਤੀ। ਪ੍ਰੀਤ ਸਿਆਂ ਤੇ ਗੁਰਲੇਜ ਅਖਤਰ ਦੇ ਗੀਤ 'ਸੈਲਫੀ' ਨੂੰ VS Records ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News