ਪ੍ਰੀਤ ਸਿਆਂ ਦਾ ਨਵਾਂ ਗੀਤ ''Russian Gun'' ਰਿਲੀਜ਼ (ਵੀਡੀਓ)

11/16/2019 3:34:00 PM

ਜਲੰਧਰ (ਬਿਊਰੋ) — 'ਰਾਜ਼ੀਨਾਮਾ', 'ਜੱਗ ਬਦਲਿਆ', 'ਕਿੱਲ ਸਰਦਾਰ', 'ਪੱਬ ਵਿਚ', 'ਬੋਲੀਆਂ', 'ਪੈੱਗ ਦੇ ਨਸ਼ੇ 'ਚ', 'ਗ੍ਰੀਨ ਟੀ' ਅਤੇ 'ਨਿੱਕੀਆਂ ਜਿੰਦਾ' ਵਰਗੇ ਗੀਤਾਂ ਨਾਲ ਦਰਸ਼ਕਾਂ ਦੇ ਦਿਲ ਟੁੰਬਣ ਵਾਲੇ ਪੰਜਾਬੀ ਗਾਇਕ ਪ੍ਰੀਤ ਸਿਆਂ ਦਾ ਨਵਾਂ ਗੀਤ 'Russian Gun' ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਨੂੰ ਉਨ੍ਹਾਂ ਨੇ ਆਪਣੀ ਮਿੱਠੀ ਆਵਾਜ਼ ਨਾਲ ਸ਼ਿੰਗਾਰਿਆ ਹੈ, ਜਿਸ ਦੇ ਬੋਲ ਮੋਨਟੀ ਹੁਨਟਰ ਵੱਲੋਂ ਲਿਖੇ ਗਏ ਹਨ। ਇਸ ਗੀਤ ਦਾ ਮਿਊਜ਼ਿਕ ਜੈ ਮੀਤ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਨੂੰ 'Haqikat Entertainment' ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵਲੋਂ ਪ੍ਰੀਤ ਸਿਆਂ ਦੇ ਇਸ ਗੀਤ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।


ਦੱਸਣਯੋਗ ਹੈ ਕਿ ਪ੍ਰੀਤ ਸਿਆਂ ਨੇ ਅੱਜਤੱਕ ਜਿੰਨੇ ਵੀ ਗੀਤ ਗਾਏ ਹਨ, ਉਨ੍ਹਾਂ ਨੂੰ ਦਰਸ਼ਕਾਂ ਵਲੋਂ ਕਾਫੀ ਪਿਆਰ ਮਿਲਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ 'ਚ ਇਸ ਗੀਤ ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲੇਗਾ।
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News