ਆਪਣੀ ਮਾਂ ਦੇ ਜਨਮਦਿਨ ''ਤੇ ਜੀ ਖਾਨ ਨੇ ਸਾਂਝੀ ਕੀਤੀ ਭਾਵੁਕ ਪੋਸਟ

11/16/2019 4:01:26 PM

ਜਲੰਧਰ (ਬਿਊਰੋ) — ਗਾਇਕ ਜੀ ਖਾਨ ਨੇ ਆਪਣੀ ਗਾਇਕੀ ਦਾ ਲੋਹਾ ਦੁਨੀਆ ਭਰ 'ਚ ਮਨਵਾਇਆ ਹੈ। ਜੀ ਖਾਨ ਅੱਜ ਆਪਣੀ ਬੇਬੇ ਦਾ ਜਨਮਦਿਨ ਮਨਾ ਰਹੇ ਹਨ, ਜਿਸ ਦੇ ਸੰਬੰਧ 'ਚ ਉਨ੍ਹਾਂ ਸੋਸ਼ਲ ਮੀਡੀਆ 'ਤੇ ਇਕ ਪੋਸਟ ਵੀ ਸਾਂਝੀ ਕੀਤੀ ਹੈ। ਜੀ ਖਾਨ ਨੇ ਆਪਣੀ ਮਾਂ ਦੀ ਤਸਵੀਰ ਸਾਂਝੀ ਕਰਦਿਆਂ ਹੋਇਆ ਲਿਖਿਆ, ''ਜਨਮਦਿਨ ਮੁਬਾਰਕ ਬੇਬੇ, ਬਹੁਤ ਲੰਬੀ ਉਮਰ ਹੋਵੇ ਤੇ ਅੱਲ੍ਹਾ ਕਰੇ ਹਰ ਜਨਮ 'ਚ ਮੈਨੂੰ ਤੇਰਾ ਹੀ ਪੁੱਤ ਬਣਾ ਕੇ ਭੇਜੇ। ਤੁਸੀਂ ਕਰੋ ਵਿਸ਼ ਮੇਰੀ ਮਾਂ ਨੂੰ।''

PunjabKesari

ਜੀ ਖਾਨ ਦੀ ਇਸ ਪੋਸਟ 'ਤੇ ਉਨ੍ਹਾਂ ਦੇ ਫੈਨਜ਼ ਵੀ ਬੇਬੇ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ ਅਤੇ ਲੰਬੀ ਉਮਰ ਦੀਆਂ ਦੁਆਵਾਂ ਕਰ ਰਹੇ ਹਨ। ਪਿਛਲੇ ਦਿਨੀਂ ਰਿਲੀਜ਼ ਹੋਏ 'ਡਾਲਰ' ਗੀਤ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਜੀ ਖਾਨ ਦਾ ਗੀਤ ਟਰੈਂਡਿੰਗ 'ਚ ਬਣਿਆ ਹੋਇਆ ਹੈ। ਉਨ੍ਹਾਂ ਦਾ ਇਹ ਉਹ ਹੀ ਗੀਤ ਸੀ, ਜਿਸ ਨੇ ਜੀ ਖਾਨ ਨੂੰ ਸਟੇਜ 'ਤੇ ਪਛਾਣ ਦਿਵਾਈ ਸੀ। ਗੈਰੀ ਸੰਧੂ ਦੀ ਆਵਾਜ਼ ਵੀ ਇਸ ਗੀਤ ਦੇ ਬੈਕਗਰਾਉਂਡ 'ਚ ਸੁਣਨ ਮਿਲ ਰਹੀ ਹੈ। ਗੈਰੀ ਸੰਧੂ ਨੂੰ ਆਪਣਾ ਉਸਤਾਦ ਮੰਨਦੇ ਜੀ ਖਾਨ ਗੈਰੀ ਸੰਧੂ ਦੇ ਨਾਲ ਚੱਲਦਿਆਂ ਵੀ ਆਪਣਾ ਚੰਗਾ ਨਾਮ ਬਣਾ ਚੁੱਕੇ ਹਨ। ਉਹ ਕਈ ਗੀਤ ਗੈਰੀ ਸੰਧੂ ਦੇ ਲਿਖੇ ਅਤੇ ਨਾਲ ਵੀ ਗਾਇਆ ਹੈ। ਜੀ ਖਾਨ ਦੀ ਬੇਬੇ ਦੇ ਜਨਮਦਿਨ 'ਤੇ ਹਰ ਕੋਈ ਉਨ੍ਹਾਂ ਨੂੰ ਵਧਾਈ ਦੇ ਰਿਹਾ ਹੈ।

 
 
 
 
 
 
 
 
 
 
 
 
 
 

Happy Birthday Bebe ❤️ Bahut lambi umar howe te Allah kare hr Janam ch mainu tera e putt bna k bheje. Love you 🤗 tuc v krdeo wish meri maa nu 🎂🎂😘😘🌹🌹🍺🍺

A post shared by G Khan (@officialgkhan) on Nov 16, 2019 at 12:17am PST



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News