ਬਰਥਡੇ 'ਤੇ ਰਣਵੀਰ ਨੇ ਦਿੱਤਾ ਫੈਨਜ਼ ਨੂੰ ਤੋਹਫਾ, ਤਸਵੀਰ ਵਾਇਰਲ

7/6/2019 11:14:02 AM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਐਕਟਰ ਰਣਵੀਰ ਸਿੰਘ ਅੱਜ ਆਪਣਾ 34ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਇਸ ਖਾਸ ਮੌਕੇ 'ਤੇ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਫਿਲਮ '83' 'ਚ ਕਪਿਲ ਦੇਵ ਦੇ ਲੁੱਕ ਦੀ ਪਹਿਲੀ ਝਲਕ ਸ਼ੇਅਰ ਕੀਤੀ ਹੈ। ਤਸਵੀਰ 'ਚ ਰਣਵੀਰ ਸਿੰਘ ਦਾ ਲੁੱਕ ਦਿੱਗਜ਼ ਕ੍ਰਿਕਟਰ ਕਪਿਲ ਦੇਵ ਨਾਲ ਕਾਫੀ ਮਿਲਦਾ-ਜੁਲਦਾ ਹੈ। ਇਸ ਤਸਵੀਰ 'ਚ ਰਣਵੀਰ ਸਿੰਘ ਨੂੰ ਕਪਿਲ ਦੇ ਗੇਟਅੱਪ 'ਚ ਦੇਖਿਆ ਜਾ ਸਕਦਾ ਹੈ। ਉਨ੍ਹਾਂ ਦੀਆਂ ਅੱਖਾਂ 'ਚ ਕਪਿਲ ਦੇਵ ਵਰਗਾ ਹੀ ਜੋਸ਼ ਨਜ਼ਰ ਆ ਰਿਹਾ ਹੈ।

ਦੱਸ ਦਈਏ ਕਿ ਫਿਲਮ '83' ਵਰਲਡ ਕੱਪ ਕ੍ਰਿਕਟ ਮੈਚ 1983 'ਤੇ ਆਧਾਰਿਤ ਹੈ। ਇਸ 'ਚ ਰਣਵੀਰ ਸਿੰਘ ਨੇ ਕਪਿਲ ਦੇਵ ਦੀ ਭੂਮਿਕਾ ਨਿਭਾਈ ਹੈ। ਫਿਲਹਾਲ ਫਿਲਮ ਦੀ ਸ਼ੂਟਿੰਗ ਲਈ ਰਣਵੀਰ ਸਿੰਘ ਪਤਨੀ ਦੀਪਿਕਾ ਪਾਦੂਕੋਣ ਨਾਲ ਇੰਗਲੈਂਡ 'ਚ ਮੌਜੂਦ ਹਨ। ਦੀਪਿਕਾ ਫਿਲਮ 'ਚ ਉਨ੍ਹਾਂ ਦੀ ਪਤਨੀ ਰੋਮੀ ਦੇਵੀ ਦਾ ਕਿਰਦਾਰ ਨਿਭਾ ਰਹੀ ਹੈ। ਫਿਲਮ ਦੀ ਤਿਆਰੀ ਲਈ ਰਣਵੀਰ ਸਿੰਘ ਸਾਥੀ ਕਲਾਕਾਰ ਖੂਬ ਮਿਹਨਤ ਕਰ ਰਹੇ ਹਨ। ਪਿਛਲੇ ਦਿਨੀਂ ਰਣਵੀਰ ਸਿੰਘ ਨੇ ਕ੍ਰਿਕਟ ਪ੍ਰੈਕਟਿਸ ਕਰਦੇ ਹੋਏ ਇਕ ਵੀਡੀਓ ਸ਼ੇਅਰ ਕੀਤੀ ਸੀ। ਇਸ ਤੋਂ ਪਹਿਲਾ ਰਣਵੀਰ ਸਿੰਘ, ਦਿੱਲੀ 'ਚ ਕਪਿਲ ਦੇਵ ਦੇ ਘਰ 'ਚ 10 ਦਿਨ ਲਈ ਰੁੱਕੇ ਸਨ। ਕਪਿਲ ਨਾਲ ਰੁਕਣ ਦਾ ਮਕਸਦ ਉਨ੍ਹਾਂ ਦੇ ਸਕਿਲਸ ਨੂੰ ਹੋਰ ਵੀ ਵਧੀਆ ਤਰੀਕੇ ਨਾਲ ਸਿੱਖਣਾ ਅਤੇ ਪਰਸਨਲ ਜ਼ਿੰਦਗੀ ਬਾਰੇ ਜਾਣਨਾ ਸੀ।

 

 
 
 
 
 
 
 
 
 
 
 
 
 
 

On my special day, here’s presenting THE HARYANA HURRICANE 🌪 KAPIL DEV 🏏🏆 @83thefilm @kabirkhankk @deepikapadukone @mantenamadhu @sarkarshibasish @vishnuinduri @reliance.entertainment @fuhsephantom @nadiadwalagrandson

A post shared by Ranveer Singh (@ranveersingh) on Jul 5, 2019 at 6:43pm PDT

ਦੱਸਣਯੋਗ ਹੈ ਕਿ ਫਿਲਮ '83' ਵਰਲਡ ਕੱਪ ਕ੍ਰਿਕਟ 1983 ਦੀ ਜਿੱਤ ਨੂੰ ਬਿਆਨ ਕਰਦੀ ਹੈ। ਇਸ 'ਚ ਹਰਿਆਣਾ ਦੇ ਲੜਕੇ ਯਾਨੀ ਕ੍ਰਿਕਟਰ ਕਪਿਲ ਦੇਵ ਜਿੰਨਾ ਨੂੰ ਪਿਆਰ ਨਾਲ ਹਰਿਆਣਾ ਹਰਿਕੇਨ ਵੀ ਕਿਹਾ ਜਾਂਦਾ ਹੈ, ਦੁਆਰਾ ਲੀਡ ਕੀਤੀ ਗਈ ਟੀਮ ਦੀ ਕਹਾਣੀ ਹੈ, ਜਿਸ ਨੇ ਸਾਲ 1983 'ਚ ਲੰਡਨ ਦੇ ਲਾਰਡਸ ਸਟੇਡੀਅਮ 'ਚ ਕ੍ਰਿਕਟ ਵਰਲਡ ਕੱਪ ਜਿੱਤਿਆ ਸੀ। ਫਿਲਮ 'ਚ ਆਪਣੇ ਕਿਰਦਾਰ 'ਚ ਢਲਣ ਲਈ ਰਣਵੀਰ ਸਿੰਘ ਤੇ ਟੀਮ ਨੇ ਸਾਬਕਾ ਕ੍ਰਿਕਟਰਬਲਵਿੰਦਰ ਸਿੰਘ ਸੰਧੂ ਤੋਂ ਵੀ ਟਰੇਨਿੰਗ ਲਈ ਹੈ। ਇਸ ਲਈ ਧਰਮਸ਼ਾਲਾ 'ਚ ਇਕ ਵਰਕਸ਼ਾਪ ਦਾ ਵੀ ਆਯੋਜਨ ਕੀਤਾ ਗਿਆ ਸੀ, ਜਿਸ 'ਚ ਸਾਰੇ ਕਲਾਕਾਰਾਂ ਨੇ ਕਪਿਲ ਦੇਵ, ਮੋਹਿੰਦਰ ਅਮਰਨਾਥ ਅਤੇ ਹੋਰਨਾਂ ਨਾਲ ਕ੍ਰਿਕਟ ਦੇ ਗੁਰ (ਗੁਣ) ਸਿੱਖੇ। ਫਿਲਮ ਦਾ ਪ੍ਰੋਡਕਸ਼ਨ ਕਬੀਰ ਖਾਨ ਅਤੇ ਦੀਪਿਕਾ ਪਾਦੂਕੋਣ ਕਰ ਰਹੇ ਹਨ। ਇਹ ਫਿਲਮ ਅਗਲੇ ਸਾਲ 10 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News