ਬਰਥਡੇ ''ਤੇ ਜਾਣੋ ਕਿਉਂ ਅਜੀਬੋਗਰੀਬ ਕੱਪੜੇ ਪਾਉਂਦੇ ਨੇ ਰਣਵੀਰ ਸਿੰਘ

7/6/2019 12:03:34 PM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਅਭਿਨੇਤਾ ਰਣਵੀਰ ਸਿੰਘ ਅੱਜ ਆਪਣਾ 34ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦਾ ਜਨਮ 6 ਜੁਲਾਈ 1985 ਨੂੰ ਮੁੰਬਈ 'ਚ ਹੋਇਆ। ਆਪਣੇ ਮਸਤਮੌਲਾ ਅਤੇ ਰੰਗੀਲੇ ਮਿਜ਼ਾਜ ਲਈ ਰਣਵੀਰ ਸਿੰਘ ਦਰਸ਼ਕਾਂ 'ਚ ਕਾਫੀ ਮਸ਼ਹੂਰ ਹਨ।

PunjabKesari

ਕੁਝ ਲੋਕ ਰਣਵੀਰ ਦੇ ਡਰੈੱਸਿੰਗ ਸੈਂਸ ਨੂੰ ਅਜੀਬੋਗਰੀਬ ਮੰਨਦੇ ਹਨ ਪਰ ਉਨ੍ਹਾਂ ਦਾ ਹਰ ਲਿਬਾਸ ਫੈਸ਼ਨ ਬਾਜ਼ਾਰ 'ਚ ਇਕ ਨਵਾਂ ਟਰੇਂਡ ਬਣ ਜਾਂਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਆਖਿਰ ਕਿਉਂ ਰਣਵੀਰ ਨੂੰ ਅਜੀਬੋਗਰੀਬ ਕੱਪੜੇ ਪਾਉਣੇ ਪਸੰਦ ਹਨ।

PunjabKesari

ਸੋਸ਼ਲ ਮੀਡੀਆ 'ਤੇ ਤੁਸੀਂ ਵੀ ਕਈ ਵਾਰ ਰਣਵੀਰ ਨੂੰ ਅਨੋਖੇ ਅਤੇ ਅਜੀਬੋਗਰੀਬ ਕੱਪੜਿਆਂ 'ਚ ਦੇਖਿਆ ਹੋਵੇਗਾ ਪਰ ਰਣਵੀਰ ਦੇ ਹਰ ਸਟਾਈਲ ਪਿੱਛੇ ਇਕ ਖਾਸ ਵਜ੍ਹਾ ਲੁਕੀ ਹੈ। ਇਕ ਫਿਲਮ ਦੌਰਾਨ ਰਣਵੀਰ ਸਿੰਘ ਨੂੰ ਪਿੱਠ 'ਤੇ ਸੱਟ ਲੱਗ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇੰਡਸਟਰੀ 'ਚ ਵਾਪਸੀ ਕਰਨ 'ਚ ਕਾਫੀ ਔਖ ਰਹੀ ਸੀ। ਇਹ ਅਜਿਹਾ ਸਮਾਂ ਸੀ ਜਦੋਂ ਰਣਵੀਰ ਕਾਫੀ ਨੇਗੇਟਿਵ ਹੋ ਚੁੱਕੇ ਸਨ।

PunjabKesari

ਜਦੋਂ ਉਨ੍ਹਾਂ ਨੇ 'ਗੁੰਡੇ' ਫਿਲਮ ਸਾਈਨ ਕੀਤੀ ਤਾਂ ਸੈੱਟ 'ਤੇ ਉਨ੍ਹਾਂ ਨੇ ਬਰਾਊਨ ਸੂਟ ਨਾਲ ਫੇਡੋਰਾ (ਇਕ ਤਰ੍ਹਾਂ ਦਾ ਹੈਟ) ਪਾਇਆ ਸੀ ਪਰ ਸੱਟ ਕਾਰਨ ਉਨ੍ਹਾਂ ਨੂੰ ਕੋਲਹਾਪੁਰੀ ਚੱਪਲ ਪਾਉਣੀ ਪਈ। ਇਸ ਤਰ੍ਹਾਂ ਇਹ ਸਾਰੀ ਕਹਾਣੀ ਸ਼ੁਰੂ ਹੋਈ।

PunjabKesari

ਇਸ ਲੁੱਕ ਨਾਲ ਰਣਵੀਰ ਸਿੰਘ ਕਾਫੀ ਜ਼ਿਆਦਾ ਸੁਰਖੀਆਂ 'ਚ ਆਏ ਅਤੇ ਉਨ੍ਹਾਂ ਨੇ ਅਨੋਖੇ ਸਟਾਈਲ ਨੂੰ ਆਪਣੀ ਪਛਾਣ ਬਣਾ ਲਿਆ। ਅੱਜ ਰਣਵੀਰ ਆਪਣੇ ਇਸੇ ਸਟਾਈਲ ਲਈ ਫੈਨਜ਼ 'ਚ ਮਸ਼ਹੂਰ ਹਨ।

PunjabKesari

ਖਾਸ ਗੱਲ ਇਹ ਹੈ ਕਿ ਉਹ ਕਦੇ ਕੋਈ ਡਰੈੱਸ ਪਾਉਣ ਤੋਂ ਨਹੀਂ ਹਿਚਕਿਚਾਉਂਦੇ। ਲੋਕ ਕੀ ਕਹਿੰਦੇ ਹਨ ਅਤੇ ਕੀ ਸਮਝਦੇ ਹਨ ਉਨ੍ਹਾਂ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਰਣਵੀਰ ਸਿੰਘ ਆਪਣੀ ਮੈਚਿੰਗ ਆਊਟਫਿੱਟ ਲਈ ਆਏ ਦਿਨ ਟਰੋਲ ਹੁੰਦੇ ਰਹਿੰਦੇ ਹਨ।

PunjabKesari

ਰਣਵੀਰ ਸਿੰਘ ਦੀਆਂ ਤਸਵੀਰਾਂ ਦੇਖਣ ਤੋਂ ਬਾਅਦ ਕੋਈ ਉਨ੍ਹਾਂ ਨੂੰ ਮਦਾਰੀ ਆਖਦਾ ਹੈ ਤੇ ਕੋਈ ਜੋਕਰ ਪਰ ਉਨ੍ਹਾਂ ਨੂੰ ਇਸ ਗੱਲ ਨਾਲ ਬਿਲਕੁਲ ਫਰਕ ਨਹੀਂ ਪੈਂਦਾ। ਖੁਦ 'ਤੇ ਬਣੇ ਮਜ਼ਾਕ ਤੋਂ ਜ਼ਿਆਦਾ ਉਹ ਇਸ ਗੱਲ 'ਤੇ ਵਿਸ਼ਵਾਸ ਰੱਖਦੇ ਹਨ ਕਿ ਕੱਲ ਇਹੀ ਅਜੀਬੋਗਰੀਬ ਡਰੈੱਸ ਮਾਰਕਿਟ 'ਚ ਇਕ ਨਵਾਂ ਟਰੇਂਡ ਬਣ ਕੇ ਉਭਰੇਗਾ।

PunjabKesari
ਦੱਸਣਯੋਗ ਹੈ ਕਿ ਹਾਲ ਹੀ 'ਚ ਫਿਲਮ '83' ਤੋਂ ਕਪਿਲ ਦੇਵ ਦੇ ਲੁੱਕ ਦੀ ਪਹਿਲੀ ਝਲਕ ਸਾਹਮਣੇ ਆਈ ਹੈ। ਤਸਵੀਰ 'ਚ ਰਣਵੀਰ ਸਿੰਘ ਦਾ ਲੁੱਕ ਦਿੱਗਜ਼ ਕ੍ਰਿਕਟਰ ਕਪਿਲ ਦੇਵ ਨਾਲ ਕਾਫੀ ਮਿਲਦਾ-ਜੁਲਦਾ ਹੈ। ਇਸ ਤਸਵੀਰ 'ਚ ਰਣਵੀਰ ਸਿੰਘ ਨੂੰ ਕਪਿਲ ਦੇ ਗੇਟਅੱਪ 'ਚ ਦੇਖਿਆ ਜਾ ਸਕਦਾ ਹੈ।

PunjabKesari

ਉਨ੍ਹਾਂ ਦੀਆਂ ਅੱਖਾਂ 'ਚ ਕਪਿਲ ਦੇਵ ਵਰਗਾ ਹੀ ਜੋਸ਼ ਨਜ਼ਰ ਆ ਰਿਹਾ ਹੈ। ਦੱਸ ਦਈਏ ਕਿ ਫਿਲਮ '83' ਵਰਲਡ ਕੱਪ ਕ੍ਰਿਕਟ ਮੈਚ 1983 'ਤੇ ਆਧਾਰਿਤ ਹੈ। ਇਸ 'ਚ ਰਣਵੀਰ ਸਿੰਘ ਨੇ ਕਪਿਲ ਦੇਵ ਦੀ ਭੂਮਿਕਾ ਨਿਭਾਈ ਹੈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News