ਯੁਵਿਕਾ ਦੇ ਬਰਥਡੇ ''ਤੇ ਪ੍ਰਿੰਸ ਨਰੂਲਾ ਨੇ ਲਾਈ ਤੋਹਫਿਆਂ ਦੀ ਝੜੀ
8/3/2019 4:59:08 PM
ਜਲੰਧਰ (ਬਿਊਰੋ) — ਟੀ. ਵੀ. ਦੀ ਦੁਨੀਆਂ ਦਾ ਚਰਚਿਤ ਜੋੜਾ ਯੁਵਿਕਾ ਚੌਧਰੀ ਤੇ ਪ੍ਰਿੰਸ ਨਰੂਲਾ ਨੇ ਪਿਛਲੇ ਸਾਲ 12 ਅਕਤੂਬਰ ਨੂੰ ਵਿਆਹ ਕਰਵਾਇਆ ਸੀ। ਦੋਵਾਂ ਦੀਆਂ ਤਸਵੀਰਾਂ ਅਤੇ ਵੀਡਿਓਜ਼ ਅਕਸਰ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਅਜਿਹਾ ਹੀ ਨਜ਼ਾਰਾ ਹਾਲ 'ਚ ਯੁਵਿਕਾ ਚੌਧਰੀ ਦੇ ਜਨਮਦਿਨ ਪਾਰਟੀ 'ਤੇ ਦੇਖਣ ਨੂੰ ਮਿਲਿਆ ਹੈ। 2 ਅਗਸਤ ਨੂੰ ਯੁਵਿਕਾ ਚੌਧਰੀ ਨੇ ਵਿਆਹ ਤੋਂ ਬਾਅਦ ਆਪਣਾ ਪਹਿਲਾ ਜਨਮਦਿਨ ਮਨਾਇਆ ਹੈ, ਜਿਸ 'ਚ ਪਤੀ ਪ੍ਰਿੰਸ ਨਰੂਲਾ ਨੇ ਤੋਹਫਿਆਂ ਦੀ ਬਰਸਾਤ ਕਰ ਦਿੱਤੀ।
ਪ੍ਰਿੰਸ ਨੇ ਪਤਨੀ ਦੇ ਬਰਥਡੇ ਨੂੰ ਖਾਸ ਬਣਾਉਣ 'ਚ ਕੋਈ ਕਸਰ ਨਹੀਂ ਛੱਡੀ ਹੈ। ਉਨ੍ਹਾਂ ਵੱਲੋਂ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ 'ਤੇ ਦੋਵੇਂ ਪਤੀ-ਪਤਨੀ ਕਾਫੀ ਖੁਸ਼ ਵੀ ਨਜ਼ਰ ਆਏ। ਇਸ ਖਾਸ ਮੌਕੇ 'ਤੇ ਪ੍ਰਿੰਸ ਨੇ ਯੁਵਿਕਾ ਲਈ 7 ਸਪੈਸ਼ਲ ਕੇਕ ਬਣਵਾਏ, ਜਿਹੜੇ ਅਲੱਗ ਅਲੱਗ ਰੰਗ ਦੇ ਸਨ ਅਤੇ ਜਿੰਨ੍ਹਾਂ 'ਚ 6 'ਤੇ ਯੁਵਿਕਾ ਦਾ ਨਾਂ ਲਿਖਿਆ ਸੀ ਅਤੇ ਇਕ 'ਤੇ ਮੇਕ ਅਕਸੈੱਸਰੀ ਲਗਾਈ ਗਈ ਸੀ। ਪ੍ਰਿੰਸ ਨੇ ਪਤਨੀ ਲਈ ਇਕ ਗ੍ਰੈਂਡ ਪਾਰਟੀ ਵੀ ਰੱਖੀ ਤੇ ਇਸ ਮੌਕੇ ਯੁਵਿਕਾ ਨੂੰ ਮਹਿੰਗੀ ਜ਼ਿਊਲਰੀ ਵੀ ਤੋਹਫੇ 'ਚ ਦਿੱਤੀ ਹੈ।
ਦੱਸ ਦਈਏ ਕਿ ਪ੍ਰਿੰਸ ਨਰੂਲਾ ਤੇ ਯੁਵਿਕਾ ਦੀ ਮੁਲਾਕਾਤ ਇਕ ਟੀ. ਵੀ. ਰਿਐਲਟੀ ਸ਼ੋਅ ਦੌਰਾਨ ਹੋਈ ਸੀ ਤੇ ਉੱਥੇ ਹੀ ਪ੍ਰਿੰਸ ਨੇ ਯੁਵਿਕਾ ਨੂੰ ਪ੍ਰਪੋਜ਼ ਕੀਤਾ ਸੀ। ਰਿਐਲਟੀ ਸ਼ੋਅ ਦੇ ਕਿੰਗ ਆਖੇ ਜਾਣ ਵਾਲੇ ਪ੍ਰਿੰਸ ਨਰੂਲਾ ਨੇ ਹੀ ਉਸ ਸ਼ੋਅ ਦਾ ਖਿਤਾਬ ਆਪਣੇ ਨਾਂ ਕੀਤਾ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
ਸਰਜਰੀ ਕਰਵਾ ਕੇ ਪੂਰੀ ਤਰ੍ਹਾਂ ਮੁੰਡੇ ਤੋਂ ਕੁੜੀ ਬਣੀ ਅਨਾਇਆ ! ਭਾਵੁਕ ਪੋਸਟ ਲਿਖ ਕੀਤਾ ਪਿਤਾ ਦਾ ਧੰਨਵਾਦ
