B'Day : ਕਪੂਰ ਖਾਨਦਾਨ ਦੀ ਨੀਂਹ ਰੱਖਣ ਵਾਲੇ ਪ੍ਰਿਥਵੀਰਾਜ ਕਪੂਰ ਬਾਰੇ ਜਾਣੋ ਖਾਸ ਗੱਲਾਂ

11/3/2019 3:59:50 PM

ਮੁੰਬਈ (ਬਿਊਰੋ)— ਕਪੂਰ ਖਾਨਦਾਨ ਦੀ ਨੀਂਹ ਰੱਖਣ ਵਾਲੇ ਦਿਗੱਜ ਅਭਿਨੇਤਾ ਪ੍ਰਿਥਵੀਰਾਜ ਕਪੂਰ ਅੱਜ ਦੇ ਹੀ ਦਿਨ 3 ਨਵੰਬਰ, 1906 ਨੂੰ ਜਨਮੇ ਸਨ। ਉਹ ਅਭਿਨੈ ਹੀ ਨਹੀਂ ਬਲਕਿ ਡਾਇਰੈਕਟਰ, ਪ੍ਰੋਡਿਊਸਰ ਤੇ ਲੇਖਕ ਦੇ ਤੌਰ 'ਤੇ ਕੰਮ ਕਰ ਚੁੱਕੇ ਸਨ। ਉਹ ਕਪੂਰ ਖਾਨਦਾਨ ਦੇ ਸਭ ਤੋਂ ਵੱਡੇ ਮੈਬਰ ਹਨ। ਪ੍ਰਿਥਵੀਰਾਜ ਕਪੂਰ ਪੰਜਾਬ ਦੇ ਲਾਇਲਪੂਰ 'ਚ ਇਕ ਜਿਮੀਂਦਾਰ ਪਰਿਵਾਰ ਤੋਂ ਸਨ। ਉਨ੍ਹਾਂ ਨੂੰ ਥੀਏਟਰ ਦਾ ਬਹੁਤ ਸ਼ੌਕ ਸੀ ਅਤੇ ਉਨ੍ਹਾਂ ਨੂੰ ਥੀਏਟਰ ਦਾ ਬਾਦਸ਼ਾਹ ਵੀ ਕਿਹਾ ਜਾਂਦਾ ਹੈ। ਉਨ੍ਹਾਂ ਨੂੰ ਆਪਣੇ ਇਸ ਕੰਮ ਪ੍ਰਤੀ ਕਾਫੀ ਦਿਲਚਸਪੀ ਸੀ। ਅੱਜ ਜਨਮਦਿਨ ਮੌਕੇ ਉਨ੍ਹਾਂ ਦੇ ਜੀਵਨ ਨਾਲ ਜੁੜੀਆਂ ਕੁਝ ਖਾਸ ਗੱਲਾਂ ਸ਼ੇਅਰ ਕਰਨ ਜਾ ਰਹੇ ਹਾਂ।
PunjabKesari
ਪ੍ਰਿਥਵੀਰਾਜ ਕਪੂਰ ਦਾ ਵਿਆਹ 18 ਸਾਲ ਦੀ ਉਮਰ 'ਚ ਹੋਇਆ ਸੀ। ਵਿਆਹ ਤੋਂ ਬਾਅਦ ਉਨ੍ਹਾਂ ਦੀ ਦਿਲਚਸਪੀ ਅਭਿਨੈ 'ਚ ਹੋਰ ਵਧ ਗਈ ਅਤੇ 1928 'ਚ ਉਹ ਆਪਣੇ ਪਰਿਵਾਰ ਨੂੰ ਛੱਡ ਕੇ ਪੇਸ਼ਾਵਰ ਤੋਂ ਮੁੰਬਈ ਆ ਗਏ। ਮੁੰਬਈ ਆ ਕੇ ਇੰਮਪੀਰੀਅਲ ਫਿਲਮ ਕੰਪਨੀ ਨਾਲ ਜੁੜੇ। ਇਸ ਕੰਪਨੀ 'ਚ ਆਉਣ ਤੋਂ ਬਾਅਦ ਉਨ੍ਹਾਂ ਛੋਟੇ ਰੋਲ ਕਰਨੇ ਸ਼ੁਰੂ ਕੀਤੇ। ਪ੍ਰਿਥਵੀਰਾਜ ਕਪੂਰ ਨੇ ਪੇਸ਼ਾਵਰ 'ਚ ਐਡਵਰਡ ਕਾਲਜ ਤੋਂ ਬੈਚਲਰ ਦੀ ਡਿਗਰੀ ਹਾਸਲ ਕਰਨ ਤੋਂ ਬਾਅਦ ਨਾਟਕਾਂ 'ਚ ਉਨ੍ਹਾਂ ਦਾ ਰੁਝਾਨ ਵਧ ਗਿਆ।
PunjabKesari
ਸਾਲ 1929 'ਚ ਉਨ੍ਹਾਂ ਨੂੰ ਫਿਲਮ 'ਸਿਨੇਮਾ ਗਰਲ' 'ਚ ਪਹਿਲੀ ਵਾਰ ਲੀਡ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ। ਸਾਲ 1944 'ਚ ਉਨ੍ਹਾਂ ਆਪਣੇ ਇਕ ਥੀਏਟਰ ਦੀ ਸਥਾਪਨਾ ਕੀਤੀ। 'ਸਿਕੰਦਰ' (1941), 'ਦਹੇਜ' (1950), 'ਅਵਾਰਾ' (1951), 'ਮੁਗਲ-ਏ-ਆਜ਼ਮ', 'ਜ਼ਿੰਦਗੀ' (1964), 'ਆਸਮਾਨ ਮਹਿਲ' (1965) ਆਦਿ ਫਿਲਮਾਂ ਅੱਜ ਵੀ ਪ੍ਰਿਥਵੀਰਾਜ ਦੇ ਅਭਿਨੈ ਦੀ ਵਜ੍ਹਾ ਯਾਦਗਾਰ ਮੰਨੀਆਂ ਜਾਂਦੀਆਂ ਹਨ।
PunjabKesari
ਸਾਲ 1969 'ਚ ਉਨ੍ਹਾਂ ਨੂੰ ਪਦਮਭੂਸ਼ਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਸਾਲ 1971 'ਚ ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਵੀ ਨਵਾਜਿਆ ਗਿਆ ਸੀ। ਪ੍ਰਿਥਵੀਰਾਜ ਕਪੂਰ 29 ਮਈ, 1972 ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News