ਪ੍ਰਿਅੰਕਾ-ਨਿੱਕ ਦੇ ਵਿਆਹ ਤੋਂ ਇਕ ਸਾਲ ਬਾਅਦ ਉਮੇਦ ਭਵਨ ਦੇ ਪ੍ਰਬੰਧਕਾਂ ਨੇ ਕੀਤਾ ਇਹ ਵੱਡਾ ਖੁਲਾਸਾ

12/19/2019 2:26:35 PM

ਮੁੰਬਈ(ਬਿਊਰੋ)- ਇਕ ਸਾਲ ਪਹਿਲਾਂ ਪ੍ਰਿਅੰਕਾ ਚੋਪੜਾ ਤੇ ਨਿੱਕ ਜੋਨਸ ਨੇ ਜੋਧਪੁਰ ਦੇ ਉਮੇਦ ਭਵਨ ਵਿਚ ਵਿਆਹ ਕਰਵਾਇਆ ਸੀ। ਇਸ ਸਭ ਦੇ ਚਲਦੇ ਇਸ ਵਿਆਹ ਨੂੰ ਲੈ ਕੇ ਹੋਟਲ ਦੇ ਪ੍ਰਬੰਧਕਾਂ ਨੇ ਵੱਡਾ ਖੁਲਾਸਾ ਕੀਤਾ ਹੈ।ਪ੍ਰਬੰਧਕਾਂ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੂੰ ਇਸ ਵਿਆਹ ਨਾਲ ਇਕ ਦੋ ਦਿਨ ਵਿਚ ਉਨੀ ਆਮਦਨੀ ਹੋਈ ਸੀ, ਜਿੰਨੀ ਆਮਦਨੀ ਉਨ੍ਹਾਂ ਨੂੰ ਤਿੰਨ ਮਹੀਨਿਆਂ ਵਿਚ ਹੁੰਦੀ ਹੈ।

 
 
 
 
 
 
 
 
 
 
 
 
 
 

One of the most special things that our relationship has given us is a merging of families who love and respect each other's faiths and cultures. And so planning our wedding with an amalgamation of both was so so amazing. An important part of the pre wedding rituals for the girl in an Indian wedding is the Mehendi. Once again we made it our own and it was an afternoon that kicked off the celebrations in the way we both dreamed. @nickjonas

A post shared by Priyanka Chopra Jonas (@priyankachopra) on Dec 1, 2018 at 7:31am PST


ਇਹ ਜਾਣਕਾਰੀ ਹੋਟਲ ਦੇ ਮੁੱਖ ਪ੍ਰਬੰਧਕ ਨੇ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਵਿਆਹ ਦੌਰਾਨ ਪੂਰੇ ਪੈਲੇਸ ਨੂੰ ਚਾਰ ਦਿਨ ਵਾਸਤੇ ਬੁੱਕ ਕੀਤਾ ਗਿਆ ਸੀ ਤੇ ਕਿਸੇ ਵੀ ਬਾਹਰੀ ਵਿਅਕਤੀ ਦੀ ਕੋਈ ਐਂਟਰੀ ਨਹੀਂ ਸੀ। ਪਿਛਲੇ ਸਾਲ 1 ਤੇ 2 ਦਸੰਬਰ ਨੂੰ ਇਸ ਜੋੜੀ ਦਾ ਵਿਆਹ ਹੋਇਆ ਸੀ। ਇਨ੍ਹਾਂ ਚਾਰ ਦਿਨਾਂ ਵਿਚ ਨਿੱਕ ਤੇ ਪ੍ਰਿਅੰਕਾ ਨੇ ਤਿੰਨ ਕਰੋੜ ਰੁਪਏ ਖਰਚ ਕਰ ਦਿੱਤੇ ਸਨ।

 
 
 
 
 
 
 
 
 
 
 
 
 
 

💕✨ . . . #nickyanka #nickjonas #priyankachopra #nickpriyanka #nickyankawedding

A post shared by Nick.Priyanka❤️ (@nickyanka.lover) on Dec 10, 2019 at 6:39pm PST


ਦੱਸ ਦੇਈਏ ਕਿ ਪ੍ਰਿਅੰਕਾ ਤੇ ਨਿੱਕ ਦਾ ਵਿਆਹ 2018 ਦੇ ਸਭ ਤੋਂ ਚਰਚਿਤ ਵਿਆਹਾਂ ’ਚੋਂ ਇਕ ਸੀ। ਪ੍ਰਿਅੰਕਾ ਤੇ ਨਿੱਕ ਆਪਣੇ ਵਿਆਹ ਦੀ ਸੈਰੇਮਨੀ ਦੀ ਵੈੱਬ ਸੀਰੀਜ ਵੀ ਬਣਾਉਣ ਜਾ ਰਹੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News