ਸਿਗਰਟ ਪੀਂਦੀਆਂ ਇਨ੍ਹਾਂ ਅਭਿਨੇਤਰੀਆਂ ਦੀਆਂ ਤਸਵੀਰਾਂ ਵੀ ਹੋ ਚੁੱਕੀਆਂ ਹਨ ਵਾਇਰਲ

7/23/2019 6:56:44 AM

ਮੁੰਬਈ(ਬਿਊਰੋ)— ਹਾਲ ਹੀ 'ਚ ਅਦਾਕਾਰਾ ਪ੍ਰਿਯੰਕਾ ਚੋਪੜਾ ਆਪਣੀ ਇਕ ਤਸਵੀਰ ਕਾਰਨ ਸੋਸ਼ਲ ਮੀਡੀਆ 'ਤੇ ਬੁਰੀ ਤਰ੍ਹਾਂ ਟਰੋਲ ਹੋਈ। ਤਸਵੀਰ 'ਚ ਪ੍ਰਿਯੰਕਾ ਹੱਥ 'ਚ ਸਿਗਰਟ ਫੜ੍ਹੇ ਨਜ਼ਰ ਆਈ। ਉੱਥੇ ਹੀ ਉਨ੍ਹਾਂ ਨਾਲ ਪਤੀ ਨਿੱਕ ਜੋਨਸ ਅਤੇ ਮਾਂ ਮਧੂ ਚੋਪੜਾ ਸਿਗਰਟ ਪੀਂਦੇ ਵਿਖਾਈ ਦਿੱਤੇ ਸਨ। ਪ੍ਰਿਯੰਕਾ ਚੋਪੜਾ ਇਸ ਲਈ ਟਰੋਲ ਹੋਈ ਕਿਉਂਕਿ ਉਨ੍ਹਾਂ ਨੂੰ ਅਸਥਮਾ ਹੈ ਅਤੇ ਉਹ ਕਈ ਵਾਰ ਸੋਸ਼ਲ ਮੀਡੀਆ 'ਤੇ ਸਮੋਕਿੰਗ ਖਿਲਾਫ ਕੈਂਪੇਨ ਕਰਦੀ ਦਿਖਾਈ ਦੇ ਚੁੱਕੀ ਹੈ ਪਰ ਜਦੋਂ ਉਹ ਖੁਦ ਹੀ ਸਿਗਰਟ ਪੀਂਦੀ ਦਿਖੀ ਤਾਂ ਲੋਕਾਂ ਨੇ ਉਨ੍ਹਾਂ ਨੂੰ ਪਖੰਡੀ ਬੁਲਾਉਣਾ ਸ਼ੁਰੂ ਕਰ ਦਿੱਤਾ।
PunjabKesari
ਉੱਥੇ ਹੀ ਸਿਰਫ ਪ੍ਰਿਯੰਕਾ ਹੀ ਨਹੀਂ ਉਨ੍ਹਾਂ ਤੋਂ ਪਹਿਲਾਂ ਵੀ ਕਈ ਬਾਲੀਵੁੱਡ ਅਦਾਕਾਰਾਂ ਸਿਗਰਟ ਵਾਲੀ ਤਸਵੀਰ ਕਾਰਨ ਟਰੋਲ ਹੋ ਚੁੱਕੀਆਂ ਹਨ।

ਮਾਹਿਰਾ ਖਾਨ

ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਪਾਕਿਸਤਾਨੀ ਅਦਾਕਾਰਾ ਮਾਹਿਰਾ ਖਾਨ, ਅਦਾਕਾਰ ਰਣਬੀਰ ਕਪੂਰ ਨਾਲ ਨਿਊਯਾਰਕ ਦੀਆਂ ਸੜਕਾਂ 'ਤੇ ਸਮੋਕਿੰਗ ਕਰਦੀ ਹੋਈ ਨਜ਼ਰ ਆਈ ਸੀ। ਦੋਵਾਂ ਦੀਆਂ ਇਹ ਤਸਵੀਰ ਕਾਫੀ ਵਾਇਰਲ ਹੋਈ ਸੀ ਅਤੇ ਉਸ ਸਮੇਂ ਦੋਵਾਂ ਦੇ ਅਫੇਅਰ ਦੀਆਂ ਵੀ ਅਫਵਾਹਾਂ ਬਹੁਤ ਉੱਡੀਆਂ ਸਨ।
PunjabKesari

ਸੁਸ਼ਮਿਤਾ ਸੇਨ

ਆਪਣੀ ਫਿਟਨੈੱਸ ਲਈ ਪਛਾਣੀ ਜਾਣ ਵਾਲੀ ਅਦਾਕਾਰਾ ਸੁਸ਼ਮਿਤਾ ਸੇਨ ਦੀ ਵੀ ਸਿਗਰਟ ਪੀਂਦੇ ਹੋਏ ਤਸਵੀਰ ਸਾਹਮਣੇ ਆਈ ਸੀ। ਸੁਸ਼ਮਿਤਾ ਸੇਨ ਵੀ ਆਪਣੀ ਇਸ ਤਸਵੀਰ ਦੇ ਚਲਦੇ ਟਰੋਲ ਹੋ ਚੁੱਕੀ ਹੈ।
PunjabKesari

ਮਨੀਸ਼ਾ ਕੋਇਰਾਲਾ

ਅਦਾਕਾਰਾ ਮਨੀਸ਼ਾ ਕੋਇਰਾਲਾ ਨੂੰ ਵੀ ਪਬਲਿਕ ਪਲੇਸ 'ਤੇ ਕਈ ਵਾਰ ਸਿਗਰਟ ਪੀਂਦੇ ਹੋਏ ਦੇਖਿਆ ਗਿਆ ਸੀ। ਹਾਲਾਂਕਿ ਕੈਂਸਰ ਤੋਂ ਜੰਗ ਜਿੱਤਣ ਤੋਂ ਬਾਅਦ ਉਨ੍ਹਾਂ ਨੇ ਸਿਗਰਟ ਛੱਡ ਦਿੱਤੀ।
PunjabKesari


ਸੁਮੋਨਾ ਚੱਕਰਵਰਤੀ

'ਦਿ ਕਪਿਲ ਸ਼ਰਮਾ' ਸ਼ੋਅ 'ਚ ਕਪਿਲ ਸ਼ਰਮਾ ਦੀ ਪਤਨੀ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਸੁਮੋਨਾ ਚੱਕਰਵਰਤੀ ਵੀ ਖੁਲ੍ਹੇਆਮ ਸਿਗਰਟ ਪੀਂਦੀ ਨਜ਼ਰ ਆ ਚੁੱਕੀ ਹੈ। ਸੈੱਟ 'ਤੇ ਸਿਗਰਟ ਪੀਂਦੀ ਸੁਮੋਨਾ ਦੀਆਂ ਤਸਵੀਰਾਂ ਵੀ ਖੂਬ ਵਾਇਰਲ ਹੋਈਆਂ ਸਨ।
PunjabKesari

ਸਾਰਾ ਖਾਨ

ਮਸ਼ਹੂਰ ਟੀ. ਵੀ. ਅਦਾਕਾਰਾ ਸਾਰਾ ਖਾਨ ਵੀ ਸਿਗਰਟ ਪੀਂਦੀ ਸਪਾਟ ਕੀਤੀ ਗਈ ਸੀ। ਹੱਥ 'ਚ ਸਿਗਰਟ ਲਏ ਉਨ੍ਹਾਂ ਦੀਆਂ ਤਸਵੀਰ ਵੀ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈ ਸੀ।
PunjabKesari

ਤਨੀਸ਼ਾ ਮੁਖਰਜੀ

ਅਦਾਕਾਰਾ ਤਨੀਸ਼ਾ ਮੁਖਰਜੀ ਦੀ ਇਕ ਤਸਵੀਰ ਖੂਬ ਵਾਇਰਲ ਹੋਈ ਸੀ। ਜਿਸ 'ਚ ਉਨ੍ਹਾਂ ਦੇ ਹੱਥ 'ਚ ਸਿਗਰਟ ਦਾ ਪੈਕੇਟ ਦਿਖਾਈ ਦੇ ਰਿਹਾ ਸੀ। ਹਾਲਾਂਕਿ ਉਹ ਸਿਗਰਟ ਪੀਂਦੀ ਹੋਈ ਨਹੀਂ ਦਿਖੀ ਸੀ।
PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News