ਧੀ ਪ੍ਰਿਯੰਕਾ ਦੇ ਕਰੀਅਰ ਨੂੰ ਲੈ ਕੇ ਕਿਉਂ ਚਿੰਤਤ ਸੀ ਮਧੂ ਚੋਪੜਾ, ਜਾਣੋ ਵਜ੍ਹਾ

2/24/2019 9:58:17 AM

ਮੁੰਬਈ (ਬਿਊਰੋ) — ਅਦਾਕਾਰਾ ਪ੍ਰਿਯੰਕਾ ਚੋਪੜਾ ਹਿੰਦੀ ਸਿਨੇਮਾ ਅਤੇ ਹਾਲੀਵੁੱਡ ਦੇ ਸਫਲ ਕਲਾਕਾਰਾਂ 'ਚ ਸ਼ਾਮਲ ਕੀਤੀ ਜਾਂਦੀ ਹੈ ਪਰ ਉਸ ਦੀ ਮਾਂ ਮਧੂ ਚੋਪੜਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੁਝ ਸਮੇਂ ਲਈ ਚਿੰਤਾ ਹੋਈ ਜਦੋਂ ਉਨ੍ਹਾਂ ਦੀ ਬੇਟੀ ਬਹੁਤ ਤੇਜ਼ੀ ਨਾਲ ਕਦਮ ਵਧਾ ਰਹੀ ਸੀ। 'ਫੈਸ਼ਨ','ਕਮੀਨੇ' ਅਤੇ 'ਬਰਫੀ' ਵਰਗੀਆਂ ਸਫਲ ਫਿਲਮਾਂ ਕਰਨ ਵਾਲੀ ਪ੍ਰਿਯੰਕਾ ਟੀ. ਵੀ. ਸ਼ੋਅ 'ਕਵਾਂਟਿਕੋ' ਵਿਚ ਮੁੱਖ ਭੂਮਿਕਾ ਨਿਭਾਉਣ ਲਈ ਅਮਰੀਕਾ 'ਚ ਰਹਿ ਰਹੀ ਹੈ। ਇਸ ਟੀ. ਵੀ. ਸ਼ੋਅ ਤੋਂ ਬਾਅਦ ਹਾਲੀਵੁੱਡ 'ਚ ਉਸ ਨੂੰ ਫਿਲਮਾਂ ਮਿਲਣ ਲੱਗੀਆਂ।

ਪ੍ਰਿਯੰਕਾ ਆਪਣੀ ਮਾਂ ਨਾਲ ਪ੍ਰੋਡਕਸ਼ਨ ਹਾਊਸ ਪਰਪਲ ਪਿਕਚਰਸ ਵੀ ਚਲਾਉਂਦੀ ਹੈ। ਇਹ ਪੁੱਛਣ 'ਤੇ ਕਿ ਕੀ ਪ੍ਰਿਯੰਕਾ ਦੀ ਮਾਂ ਹੋਣਾ ਅਜਿਹੇ ਸਮੇਂ 'ਚ ਔਖਾ ਹੈ ਜਦੋਂ ਫਿਲਮ ਉਦਯੋਗ 'ਚ ਮਰਦਾਂ ਦਾ ਦਬਦਬਾ ਹੈ ਤਾਂ ਮਧੂ ਨੇ ਦੱਸਿਆ ਕਦੀ ਮੈਨੂੰ ਸ਼ੱਕ ਹੁੰਦਾ ਸੀ ਕਿ ਕੀ ਉਹ ਸਹੀ ਰਸਤੇ 'ਤੇ ਜਾ ਰਹੀ ਹੈ। ਉਹ ਬਹੁਤ ਤੇਜ਼ੀ ਨਾਲ ਕਦਮ ਵਧਾ ਰਹੀ ਸੀ। ਮਧੂ ਨੇ ਦੱਸਿਆ ਕਿ ਪ੍ਰਿਯੰਕਾ ਕਾਫੀ ਸਹੀ ਤਰੀਕੇ ਨਾਲ ਅਦਾਕਾਰਾ ਦੇ ਤੌਰ 'ਤੇ ਉਭਰੀ ਅਤੇ ਮਾਂ ਦੇ ਤੌਰ 'ਤੇ ਉਹ ਹਰ ਕਦਮ 'ਤੇ ਆਪਣੀ ਬੇਟੀ ਦੇ ਨਾਲ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News