ਪੰਜਾਬ 'ਚ ਸ਼੍ਰੀਦੇਵੀ ਦੇ ਇਹ 10 ਹਸੀਨ ਪਲ, ਜਿਨ੍ਹਾਂ ਤੋਂ ਪਰਿਵਾਰ ਵੀ ਸੀ ਅਣਜਾਨ

2/24/2019 11:35:16 AM

ਮੁੰਬਈ (ਬਿਊਰੋ) — ਅੱਜ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਦੀ ਪਹਿਲੀ ਬਰਸੀ ਹੈ। ਇਸ ਖਾਸ ਮੌਕੇ 'ਤੇ ਅਸੀਂ ਤੁਹਾਨੂੰ 'ਚਾਂਦਨੀ' ਦੀ ਜ਼ਿੰਦਗੀ ਦੇ ਉਨ੍ਹਾਂ 10 ਦਿਨਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਬਾਰੇ ਜਾਣ ਕੇ ਜਾਹਨਵੀ ਕਪੂਰ ਤੇ ਖੁਸ਼ੀ ਕਪੂਰ ਸਮੇਤ ਬੋਨੀ ਕਪੂਰ ਵੀ ਹੈਰਾਨ ਰਹਿ ਗਏ ਸਨ। 

PunjabKesari, ਸ਼੍ਰੀਦੇਵੀ ਫੋਟੋ ਇਮੇਜ਼, Sridevi Photo Image

ਸਾਬਕਾ ਮੰਤਰੀ ਵਿਨੋਦ ਸ਼ਰਮਾ ਦੇ ਘਰ ਪਹੁੰਚੀ ਸੀ ਸ਼੍ਰੀਦੇਵੀ

ਹਰਿਆਣਾ ਦੇ ਸਾਬਕਾ ਮੰਤਰੀ ਵਿਨੋਦ ਸ਼ਰਮਾ ਦੀ ਪਤਨੀ ਸ਼ਕਤੀ ਰਾਣੀ ਸ਼੍ਰੀਦੇਵੀ ਦੀ ਪਹਿਲੀ ਬਰਸੀ 'ਤੇ ਉਨ੍ਹਾਂ ਨਾਲ ਬਿਤਾਏ ਉਹ 10 ਦਿਨ ਯਾਦ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ 1 ਮਈ 1993...'ਰੂਪ ਕੀ ਰਾਣੀ' ਨੇ ਪਹਿਲੀ ਵਾਰ ਚੰਡੀਗੜ੍ਹ 'ਚ ਕਦਮ ਰੱਖਿਆ ਤਾਂ ਉਨ੍ਹਾਂ ਨੂੰ ਖੁਦ ਵੀ ਨਹੀਂ ਪਤਾ ਲੱਗਾ ਸੀ ਕਿ ਇਹ ਟ੍ਰਿੰਪ ਉਨ੍ਹਾਂ ਦੀ ਜ਼ਿੰਦਗੀ ਦੇ ਯਾਦਗਰ ਪਲ ਬਣ ਜਾਣਗੇ। ਸ਼੍ਰੀਦੇਵੀ ਚੰਡੀਗੜ੍ਹ 'ਚ ਫਿਲਮ 'ਚਾਂਦ ਕਾ ਟੁਕੜਾ' ਦੀ ਸ਼ੂਟਿੰਗ ਕਰਨ ਲਈ 10 ਦਿਨ ਰੁਕੀ ਸੀ। ਇਹ ਫਿਲਮ ਸਾਲ 1994 'ਚ ਰਿਲੀਜ਼ ਹੋਈ ਸੀ। ਇਸ ਫਿਲਮ ਦੀ ਸ਼ੂਟਿੰਗ ਰੌਜ ਗਾਰਡਨ 'ਚ ਹੋਈ ਸੀ। 

PunjabKesari, ਸ਼੍ਰੀਦੇਵੀ ਫੋਟੋ ਇਮੇਜ਼, Sridevi Photo Image

ਸ਼ਕਤੀ ਰਾਣੀ ਨੇ ਇੰਝ ਬਤਾਏ ਸ਼੍ਰੀਦੇਵੀ ਨਾਲ ਕੁਝ ਪਲ

ਸ਼ਕਤੀ ਨੇ ਦੱਸਿਆ ਉਹ 10 ਦਿਨ ਸ਼੍ਰੀਦੇਵੀ ਦੇ ਦਿਲ ਦੇ ਬੇਹੱਦ ਕਰੀਬ ਸਨ। ਇਸ ਦੌਰਾਨ ਸ਼੍ਰੀਦੇਵੀ ਨੇ ਉਨ੍ਹਾਂ ਦੇ ਘਰ ਸੈਕਟਰ-9 'ਚ ਡਿਨਰ ਕੀਤਾ ਸੀ। ਜਦੋਂ 'ਚਾਂਦ ਕਾ ਟੁਕੜਾ' ਫਿਲਮ ਦੀ ਕਾਸਟ ਖਾਸ ਕਰਕੇ ਸ਼੍ਰੀਦੇਵੀ, ਸਲਮਾਨ ਖਾਨ ਤੇ ਸਾਵਨ ਕੁਮਾਰ ਮੇਰੇ ਘਰ ਆਏ ਤਾਂ ਉਹ ਆਮ ਇਨਸਾਨ ਬਣ ਕੇ ਆਈ। ਉਨ੍ਹਾਂ 'ਚ ਕੋਈ ਵੀ ਸੈਲੀਬ੍ਰਿਟੀ ਵਾਲਾ ਘਮੰਡ ਨਹੀਂ ਸੀ। ਉਹ ਸ਼ਹਿਰ 'ਚ ਇਕ ਵਾਰ ਹੀ ਆਈ ਸੀ ਅਤੇ ਉਨ੍ਹਾਂ ਨੂੰ ਚੰਡੀਗੜ੍ਹ ਨਾਲ ਖਾਸ ਲਗਾਅ ਹੋ ਗਿਆ ਸੀ। ਸ਼੍ਰੀਦੇਵੀ ਵਧੀਆ ਤੇ ਸ਼ਾਨਦਾਰ ਅਦਾਕਾਰਾ ਸੀ।

PunjabKesari, ਸ਼੍ਰੀਦੇਵੀ ਫੋਟੋ ਇਮੇਜ਼, Sridevi Photo Image

ਡਿਨਰ 'ਚ ਪੰਜਾਬੀ ਖਾਣਾ ਕੀਤਾ ਸੀ ਬਹੁਤ ਪਸੰਦ

ਸ਼ਕਤੀ ਰਾਣੀ ਨੇ ਦੱਸਿਆ ਕਿ ਜਦੋਂ ਸ਼੍ਰੀਦੇਵੀ ਸਿਟੀ 'ਚ ਆਈ ਸੀ ਤਾਂ ਉਨ੍ਹਾਂ ਨੂੰ ਮੈਂ ਘਰ 'ਚ ਆਉਣ ਦਾ ਸੱਦਾ ਦਿੱਤਾ ਸੀ। ਉਹ ਪੂਰੀ ਸਟਾਰਕਾਸਟ ਨਾਲ ਡਿਨਰ 'ਤੇ ਆਏ ਸਨ। ਇਸ ਡਿਨਰ 'ਚ ਸ਼੍ਰੀਦੇਵੀ ਨੂੰ ਮੈਂ ਪੰਜਾਬੀ ਡਿਸ਼ ਹੀ ਪਰੋਸੀ ਸੀ, ਜਿਸ ਨੂੰ ਉਨ੍ਹਾਂ ਨੇ ਕਾਫੀ ਪਸੰਦ ਕੀਤਾ ਸੀ। ਮੈਨੂੰ ਅੱਜ ਵੀ ਉਹ ਪਲ ਯਾਦ ਹੈ। ਉਸ ਦਿਨ ਤੋਂ ਬਾਅਦ ਜਦੋਂ ਤੱਕ ਸ਼੍ਰੀਦੇਵੀ ਸ਼ਹਿਰ 'ਚ ਰਹੀ, ਮੈਂ ਹਰ ਦਿਨ ਉਨ੍ਹਾਂ ਨੂੰ ਮਿਲਣ ਜਾਂਦੀ ਸੀ। 

PunjabKesari, ਸ਼੍ਰੀਦੇਵੀ ਫੋਟੋ ਇਮੇਜ਼, Sridevi Photo Image

ਬਣ ਗਈ ਸੀ ਚੰਗੀ ਦੋਸਤ

ਸ਼ਕਤੀ ਰਾਣੀ ਦੱਸਦੀ ਹੈ, ਚੰਡੀਗੜ੍ਹ ਤੋਂ ਜਾਣ ਤੋਂ ਬਾਅਦ ਸ਼੍ਰੀਦੇਵੀ ਮੈਨੂੰ ਭੁੱਲੀ ਨਹੀਂ। ਉਨ੍ਹਾਂ ਨਾਲ ਮੇਰੀ ਚੰਗੀ ਦੋਸਤੀ ਹੋ ਗਈ ਸੀ ਤੇ ਮੈਂ ਮੁੰਬਈ ਤੇ ਚੇਨਈ ਉਨ੍ਹਾਂ ਨੂੰ ਮਿਲਦੀ ਸੀ। 'ਚਾਂਦ ਕਾ ਟੁਕੜਾ' ਫਿਲਮ ਦੀ ਸ਼ੂਟਿੰਗ ਦੋਰਾਨ ਸ਼੍ਰੀਦੇਵੀ ਰੌਕ ਗਾਰਡਨ ਦੇ ਰਚਯਿਤਾ ਨੇਕਚੰਦ ਨੂੰ ਮਿਲੀ ਸੀ। 

PunjabKesari, ਸ਼੍ਰੀਦੇਵੀ ਫੋਟੋ ਇਮੇਜ਼, Sridevi Photo Image

ਸ਼ਿਵਾਲਿਕ ਵਿਊ ਦੇ ਸਵੀਟ ਸ਼ੂਟ 'ਚ ਸ਼੍ਰੀਦੇਵੀ ਰਹੀ 7 ਦਿਨ 

ਉਸ ਜ਼ਮਾਨੇ 'ਚ ਸਿਟੀ ਦਾ ਇਕ ਹੀ ਮਸ਼ਹੂਰ ਹੋਟਲ ਸੀ, ਜੋ ਕਿ ਸਿਵਾਲਿਕ ਵਿਊ ਸੈਕਟਰ 17 ਸੀ। ਇਥੇ ਬਾਲੀਵੁੱਡ ਅਭਿਨੇਤਰੀ ਸ਼੍ਰੀਦੇਵੀ ਨੇ ਆਪਣੀ ਸਟਾਰ ਕਾਸਟ ਸਲਮਾਨ ਖਾਨ ਤੇ ਨਿਰਦੇਸ਼ਕ ਸਾਵਨ ਕੁਮਾਰ ਨਾਲ ਰੁਕੀ ਸੀ। ਉਸ ਸਮੇਂ ਸਿਵਾਲਿਕ ਵਿਊ ਦੇ ਜੀ. ਐੱਮ. ਰਹੇ ਸ਼ਸ਼ੀ ਕਪੂਰ ਨੇ ਦੱਸਿਆ ਕਿ 'ਚਾਂਦ ਕਾ ਟੁਕੜਾ' ਫਿਲਮ ਦੀ ਸ਼ੂਟਿੰਗ 'ਚ ਸ਼੍ਰੀਦੇਵੀ ਉਨ੍ਹਾਂ ਦੇ ਹੋਟਲ ਦੀ ਸਪੈਸ਼ਲ ਗੈਸਟ ਸੀ। ਉਹ ਬੇਹੱਦ ਖੂਬਸੂਰਤ ਤੇ ਆਮ ਜ਼ਿੰਦਗੀ ਜਿਊਣ ਵਾਲੀ ਸੀ। 

PunjabKesari, ਸ਼੍ਰੀਦੇਵੀ ਫੋਟੋ ਇਮੇਜ਼, Sridevi Photo Image

ਲੁਧਿਆਣਾ 'ਚ ਸ਼੍ਰੀਦੇਵੀ ਨੇ ਦਿੱਤੀ ਸੀ ਡਾਂਸ ਪਰਫਾਰਮੈਂਸ 

ਸਾਲ 1994 'ਚ ਲੁਧਿਆਣਾ 'ਚ ਪੰਜਾਬ ਪੁਲਸ ਵਿਭਾਗ ਵਲੋਂ ਸ਼੍ਰੀਦੇਵੀ ਨਾਈਟ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ, ਜਿਸ 'ਚ ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਨੇ ਡਾਂਸ ਪਰਫਾਰਮੈਂਸ ਦਿੱਤੀ ਸੀ। ਇਸ ਮੰਚ 'ਤੇ ਸਿੰਗਰ ਤੇ ਕੰਪੋਜ਼ਰ ਨਰੇਸ਼ ਜੈਕਬ ਨੇ ਉਨ੍ਹਾਂ ਨਾਲ ਮੰਚ ਸਾਂਝਾ ਕੀਤਾ ਸੀ। 

PunjabKesari, ਸ਼੍ਰੀਦੇਵੀ ਫੋਟੋ ਇਮੇਜ਼, Sridevi Photo ImagePunjabKesari, ਸ਼੍ਰੀਦੇਵੀ ਫੋਟੋ ਇਮੇਜ਼, Sridevi Photo Image

PunjabKesari, ਸ਼੍ਰੀਦੇਵੀ ਫੋਟੋ ਇਮੇਜ਼, Sridevi Photo Image

PunjabKesari, ਸ਼੍ਰੀਦੇਵੀ ਫੋਟੋ ਇਮੇਜ਼, Sridevi Photo Image



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News